ਚਮਕਾਓ ਘਰ ਦੀ ਟਾਇਲਸ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਘਰ ਦੀ ਸਫਾਈ ਅਤੇ ਖੂਬਸੂਰਤੀ ਸਾਰਿਆ ਨੂੰ ਚੰਗੀ ਲੱਗਦੀ ਹੈ। ਤੁਸੀਂ ਕਦੇ ਘਰ ਦੇ ਟਾਇਲਸ ਨੂੰ ਮੈਂਟੇਨ ਰੱਖਣ ਦੇ ਬਾਰੇ ਵਿਚ ਸੋਚਿਆ ਹੈ। ਅਜੋਕੇ ਦੌਰ ਵਿਚ ਜਿਸ ਤਰ੍ਹਾਂ ...

Tiles

ਘਰ ਦੀ ਸਫਾਈ ਅਤੇ ਖੂਬਸੂਰਤੀ ਸਾਰਿਆ ਨੂੰ ਚੰਗੀ ਲੱਗਦੀ ਹੈ। ਤੁਸੀਂ ਕਦੇ ਘਰ ਦੇ ਟਾਇਲਸ ਨੂੰ ਮੈਂਟੇਨ ਰੱਖਣ ਦੇ ਬਾਰੇ ਵਿਚ ਸੋਚਿਆ ਹੈ। ਅਜੋਕੇ ਦੌਰ ਵਿਚ ਜਿਸ ਤਰ੍ਹਾਂ ਸਾਡੀ ਲਾਈਫ ਹੁੰਦੀ ਜਾ ਰਹੀ ਹੈ ਉਸ ਵਿਚ ਹਰ ਰੋਜ਼ ਘਰ ਦੀ ਸਾਫ਼ - ਸਫਾਈ ਲਈ ਸਮਾਂ ਨਹੀਂ ਮਿਲਦਾ ਹੈ। ਘਰ ਦੀਆਂ ਦੀਵਾਰਾਂ, ਖੂੰਜ਼ਿਆਂ, ਟਾਇਲਸ ਅਤੇ ਰੇਲਿੰਗ ਦੀ ਲੰਬੇ ਸਮੇਂ ਤੱਕ ਸਫਾਈ ਨਾ ਕੀਤੀ ਜਾਵੇ ਤਾਂ ਉਨ੍ਹਾਂ ਉੱਤੇ ਪਏ ਦਾਗ - ਧੱਬੇ ਉਨ੍ਹਾਂ ਦੀ ਚਮਕ ਨੂੰ ਧੁੰਦਲਾ ਕਰ ਦਿੰਦੇ ਹਨ। ਅਜਿਹੇ ਵਿਚ ਪੂਰੇ ਘਰ ਦੀ ਸਫਾਈ ਤੁਸੀਂ ਛੁੱਟੀ ਜਾਂ ਸੰਡੇ ਵਾਲੇ ਦਿਨ ਕਰ ਕੇ ਅਪਣੇ ਘਰ ਨੂੰ ਚਮਕਾ ਸਕਦੇ ਹੋ।

ਇਸ ਲਈ ਜ਼ਰੂਰਤ ਹੈ ਕਿ ਹਫ਼ਤੇ ਵਿਚ ਇਕ ਵਾਰ ਇਨ੍ਹਾਂ ਦੀ ਚੰਗੀ ਤਰ੍ਹਾਂ ਨਾਲ ਸਫਾਈ ਕਰ ਦਿਤੀ ਜਾਵੇ, ਤਾਂਕਿ ਦਾਗ - ਧੱਬੇ ਮਿਟ ਸਕਣ। ਦਸਦੇ ਹਾਂ ਟਾਈਲਸ ਨੂੰ ਚਮਕਾਉਣ ਦੇ ਉਪਾਅ। ਜੇਕਰ ਤੁਹਾਡੇ ਘਰ ਵਿਚ ਲੱਗੀ ਟਾਈਲ ਵਿਚ ਕਿਸੇ ਚੀਜ ਦੇ ਦਾਗ ਲੱਗ ਗਏ ਹੋਣ ਤਾ ਉਨ੍ਹਾਂ ਨੂੰ ਸਾਫ਼ ਕਰਨ ਲਈ ਤੁਸੀਂ ਥੋੜਾ ਪਾਣੀ ਗਰਮ ਕਰੋ। ਹੁਣ ਇਸ ਵਿਚ ਅੱਧਾ ਕਪ ਸਿਰਕਾ ਮਿਲਾ ਕੇ ਦਾਗ ਲੱਗੀ ਜਗ੍ਹਾ ਉੱਤੇ ਸਾਫ਼ ਕੱਪੜੇ ਨਾਲ ਪੋਚੋ, ਇਸ ਨਾਲ ਟਾਈਲ 'ਤੇ ਲੱਗੇ ਦਾਗ ਅਸਾਨੀ ਨਾਲ ਨਿਕਲ ਜਾਣਗੇ।

ਸਾਫ਼ ਪਾਣੀ ਵਿਚ ਡਿਟਰਜੈਂਟ ਮਿਲਾ ਕੇ ਦਾਗ ਸਾਫ਼ ਕਰਨ ਨਾਲ ਤੁਹਾਨੂੰ ਚੰਗੇ ਨਤੀਜੇ ਮਿਲ ਸਕਦੇ ਹਨ ਅਤੇ ਟਾਈਲ ਚਮਕ ਸਕਦੀਆਂ ਹਨ। ਡੂੰਘੇ ਰੰਗ ਜਿਵੇਂ ਕਾਲੇ ਅਤੇ ਲਾਲ ਰੰਗ ਦੀ ਫਰਸ਼ ਬਾਕੀ ਫਰਸ਼ ਦੇ ਮੁਕਾਬਲੇ ਜਲਦੀ ਗੰਦੀ ਹੋ ਜਾਂਦੀ ਹੈ। ਇਨ੍ਹਾਂ ਨੂੰ ਸਾਫ਼ ਕਰਨ ਲਈ ਤੁਸੀਂ 1 ਬਾਲਟੀ ਪਾਣੀ ਵਿਚ 1 ਕਪ ਸਿਰਕਾ ਮਿਲਾਓ। ਹੁਣ ਇਸ ਪਾਣੀ ਨਾਲ ਫਰਸ਼ 'ਤੇ ਪੋਛਾ ਲਗਾ ਦਿਓ। ਤੁਹਾਡੇ ਘਰ ਦਾ ਫਲੋਰ ਚਮਕ ਉੱਠੇਗਾ।

ਇਕ ਬਾਲਟੀ ਪਾਣੀ ਵਿਚ ਕੁੱਝ ਨੀਂਬੂ ਕੱਟ ਕੇ ਇਸ ਨੂੰ ਨਚੋੜ ਕੇ ਇਸ ਦਾ ਰਸ ਪਾ ਦਿਓ। ਇਸ ਤਰ੍ਹਾਂ ਨੀਂਬੂ ਦੇ ਪਾਣੀ ਨਾਲ ਪੋਚਾ ਲਗਾਉਣ ਨਾਲ ਜ਼ਮੀਨ ਉੱਤੇ ਮੌਜੂਦ ਸਾਰੇ ਦਾਗ ਸਾਫ਼ ਹੋ ਜਾਣਗੇ ਅਤੇ ਕੀਟਾਣੂ ਵੀ ਮਰ ਜਾਣਗੇ। ਇਕ ਬਾਲਟੀ ਪਾਣੀ ਵਿਚ 1 ਕਪ ਅਮੋਨੀਆ ਮਿਲਾ ਦਿਓ। ਹੁਣ ਇਸ ਪਾਣੀ ਨਾਲ ਘਰ ਦਾ ਫਰਸ਼ ਸਾਫ਼ ਕਰੋ, ਫਰਸ਼ ਚਮਕ ਉੱਠੇਗਾ ਪਰ ਯਾਦ ਰਹੇ ਕਿ ਅਮੋਨੀਆ ਦੀ ਦੁਰਗੰਧ ਬਹੁਤ ਤੇਜ਼ ਹੁੰਦੀ ਹੈ ਇਸ ਲਈ ਸਫਾਈ ਕਰਨ ਤੋਂ ਬਾਅਦ ਖਿ‍ੜਕੀ - ਦਰਵਾਜੇ ਖੋਲ ਦਿਓ, ਜਿਸ ਦੇ ਨਾਲ ਤੁਹਾਡੇ ਘਰ ਤੋਂ ਦੁਰਗੰਧ ਬਾਹਰ ਨਿਕਲ ਸਕੇ।

ਫਰਸ਼ ਨੂੰ ਕਵਰ ਕਰਨ ਲਈ ਵੱਖ - ਵੱਖ ਡਿਜਾਈਨ ਵਾਲੀ ਪਲਾਸਟ‍ਿਕ ਦੀ ਮੈਟ ਮਿਲ ਰਹੀ ਹੈ। ਤੁਸੀਂ ਚਾਹੋ ਤਾਂ ਇਨ੍ਹਾਂ ਨੂੰ ਪੂਰੇ ਫਰਸ਼ 'ਤੇ ਵਿਛਾ ਸਕਦੇ ਹੋ। ਪਲਾਸਟ‍ਿਕ ਦੀ ਫਲੋਰ ਮੈਟ ਨੂੰ ਸਾਫ਼ ਕਰਨਾ ਕਾਫੀ ਆਸਾਨ ਹੁੰਦਾ ਹੈ। ਇਕ ਬਾਲਟੀ ਪਾਣੀ ਵਿਚ ਇਕ ਚੱਮਚ ਐਥੇਨੋਲ ਮਿਲਾ ਕੇ ਪੋਚਾ ਲਗਾਓ। ਹਲਕੇ ਗੁਨਗੁਨੇ ਪਾਣੀ ਵਿਚ ਸਾਬਣ ਮਿਲਾ ਕੇ ਸਾਫ਼ ਕਰਨ ਨਾਲ ਫਲੋਰ ਚਮਕ ਉੱਠੇਗਾ।