ਘਰ ਦੀ ਰਸੋਈ ਵਿਚ : ਫਰੂਟੀ ਗਾਜਰ ਹਲਵਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

2 ਵੱਡੇ ਚੱਮਚ ਕਿਸ਼ਮਿਸ਼, 1/2 ਕਪ ਔਰੇਂਜ ਜੂਸ, 1/4 ਕਪ ਘਿਓ, 8 ਤੋਂ 10 ਗਾਜਰਾਂ ਕੱਦੂਕਸ ਕੀਤੀ, 1 ਲਿਟਰ ਦੁੱਧ, 1 ਕਪ ਖੋਆ, 1 ਛੋਟਾ ਚੱਮਚ ਇਲਾਇਚੀ ਪਾਊਡਰ...

Fruity Carrot Halwa Recipe

ਸਮੱਗਰੀ : 2 ਵੱਡੇ ਚੱਮਚ ਕਿਸ਼ਮਿਸ਼, 1/2 ਕਪ ਔਰੇਂਜ ਜੂਸ, 1/4 ਕਪ ਘਿਓ, 8 ਤੋਂ 10 ਗਾਜਰਾਂ ਕੱਦੂਕਸ ਕੀਤੀ, 1 ਲਿਟਰ ਦੁੱਧ, 1 ਕਪ ਖੋਆ, 1 ਛੋਟਾ ਚੱਮਚ ਇਲਾਇਚੀ ਪਾਊਡਰ, 3/4 ਕਪ ਖੰਡ, ਸੰਤਰੇ ਦੇ ਛੋਟੇ-ਛੋਟੇ ਟੁਕੜੇ, ਬਦਾਮ ਅਤੇ ਪਿਸਤਾ।

ਢੰਗ : ਸੰਤਰੇ ਦੇ ਜੂਸ ਵਿਚ ਕਿਸ਼ਮਿਸ਼ ਪਾ ਕੇ ਭੀਗਾ ਦਿਓ। ਜਦੋਂ ਚੰਗੀ ਤਰ੍ਹਾਂ ਭਿੱਜ ਜਾਣ ਤਾਂ ਇਕ ਡੁੰਘੇ ਪੈਂਦੇ ਦੇ ਪੈਨ ਵਿਚ ਘਿਓ ਗਰਮ ਕਰ ਉਸ ਵਿਚ ਕੱਦੂਕਸ ਗਾਜਰ ਪਾ ਕੇ ਤੱਦ ਤੱਕ ਚਲਾਉਂਦੇ ਰਹੋ ਜਦੋਂ ਤੱਕ ਗਾਜਰ ਦਾ ਪਾਣੀ ਸੁੱਕ ਨਾ ਜਾਵੇ ਅਤੇ ਉਹ ਨਰਮ ਨਾ ਹੋ ਜਾਵੇ। ਫਿਰ ਇਸ ਵਿਚ ਦੁੱਧ ਅਤੇ ਖੋਆ ਪਾ ਕੇ ਤੱਦ ਤੱਕ ਚਲਾਓ ਜਦੋਂ ਤੱਕ ਉਹ ਚੰਗੀ ਤਰ੍ਹਾਂ ਮਿਕਸ ਨਾ ਹੋ ਜਾਵੇ।

ਹੁਣ ਜੂਸ ਅਤੇ ਕਿਸ਼ਮਿਸ਼ ਪਾਓ। ਚਲਾਉਂਦੇ ਹੋਏ ਇਸ ਵਿਚ ਖੰਡ ਪਾ ਕੇ ਫੁਲਣ ਤੱਕ ਪਕਾਓ। ਫਿਰ ਮੱਧਮ ਅੱਗ ਉਤਾਰ ਕੇ ਸੰਤਰੇ ਦੇ ਟੁਕੜੇ ਮਿਕਸ ਕਰ ਬਦਾਮ ਅਤੇ ਪਿਸਤੇ ਨਾਲ ਸਜਾ ਕੇ ਗਰਮ-ਗਰਮ ਸਰਵ ਕਰੋ।