ਗਰਮੀਆਂ ਵਿਚ ਗੁਲਾਬੀ ਰੰਗ ਘਰ ਨੂੰ ਬਣਾਉਂਦਾ ਹੈ ਠੰਡਾ

ਏਜੰਸੀ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਗਰਮੀਆਂ ਵਿਚ ਹਰ ਕੋਈ ਅਪਣੇ ਘਰ ਨੂੰ ਠੰਡਾ ਰੱਖਣਾ ਚਾਹੁੰਦਾ ਹੈ

File

ਗਰਮੀਆਂ ਵਿਚ ਹਰ ਕੋਈ ਅਪਣੇ ਘਰ ਨੂੰ ਠੰਡਾ ਰੱਖਣਾ ਚਾਹੁੰਦਾ ਹੈ। ਇਸ ਲਈ ਲੋਕ ਘਰ ਨੂੰ ਠੰਡਾ ਰੱਖਣ ਦੇ ਵੱਖ ਵੱਖ ਤਰੀਕੇ ਅਪਣਾਉਂਦੇ ਹਨ। ਜੇਕਰ ਤੁਸੀਂ ਵੀ ਘਰ ਨੂੰ ਠੰਡਾ ਰੱਖਣਾ ਚਾਹੁੰਦੇ ਹੋ ਤਾਂ ਅਪਣੇ ਘਰ ਨੂੰ ਗੁਲਾਬੀ ਰੰਗ ਕਰ ਕੇ ਠੰਡਾ ਰੱਖ ਸਕਦੇ ਹੋ। ਇਹਨਾਂ ਦਿਨਾਂ ਵਿਚ ਗੁਲਾਬੀ ਰੰਗ ਟ੍ਰੈਂਡ ਵਿਚ ਬਣਿਆ ਹੋਇਆ ਹੈ। ਪਰ ਇਹ ਧਿਆਨ ਰੱਖਣਾ ਹੋਵੇਗਾ ਕਿ ਇਸ ਨੂੰ ਬੇਬੀ ਪਿੰਕ ਰੰਗ ਨਾਲ ਨਹੀਂ ਰੰਗਣਾ।

ਗੁਲਾਬੀ ਰੰਗ ਦੀਆਂ ਵੀ ਵੱਖ ਵੱਖ ਸ਼ੇਡਸ ਹੁੰਦੀਆਂ ਹਨ ਅਤੇ ਤੁਸੀਂ ਗੁਲਾਬੀ ਰੰਗ ਨੂੰ ਵੱਖ ਵੱਖ ਤਰੀਕਿਆਂ ਨਾਲ ਘਰ ਵਿਚ ਸਜਾਵਟ ਲਈ ਇਸਤੇਮਾਲ ਹੋਣ ਵਾਲੀਆਂ ਵਾਲੀਆਂ ਚੀਜ਼ਾਂ ਵਿਚ ਸ਼ਾਮਲ ਕਰ ਸਕਦੇ ਹੋ। ਜੇਕਰ ਤੁਸੀਂ ਗੁਲਾਬੀ ਰੰਗ ਦੇ ਸ਼ੌਕੀਨ ਹੋ ਤਾਂ ਘਰ ਦੀਆਂ ਦੀਵਾਰਾਂ 'ਤੇ ਗੁਲਾਬੀ ਰੰਗ ਪੇਂਟ ਕਰਵਾ ਸਕਦੇ ਹੋ। ਬੈੱਡ ਦੇ ਪਾਸੇ 'ਤੇ ਫੂਸ਼ਿਆ ਗੁਲਾਬੀ ਰੰਗ ਦਾ ਲੈਂਪ ਰੱਖ ਸਕਦੇ ਹੋ।

ਇਸ ਤੋਂ ਇਲਾਵਾ ਰੋਜ਼ ਗੁਲਾਬੀ ਰੰਗ ਦਾ ਬੈਡ ਰਨਰ ਜਾਂ ਫਿਰ ਰੰਗ ਖਰੀਦ ਸਕਦੇ ਹੋ। ਡ੍ਰਾਇੰਗ ਰੂਮ ਵਿਚ ਬਲਸ਼ ਗੁਲਾਬੀ ਰੰਗ ਦੀ ਵੈਲਵਿਟ ਚੇਅਰ ਰੱਖ ਸਕਦੇ ਹੋ। ਇਹਨਾਂ ਤਰੀਕਿਆਂ ਨਾਲ ਤੁਸੀਂ ਅਪਣੇ ਘਰ ਨੂੰ ਨਵਾਂ ਰੂਪ ਦੇ ਸਕਦੇ ਹੋ।

ਗੁਲਾਬੀ ਰੰਗ ਨੂੰ ਸ਼ਾਂਤੀ ਅਤੇ ਤਸੱਲੀ ਦੇਣ ਵਾਲਾ ਰੰਗ ਮੰਨਿਆ ਜਾਂਦਾ ਹੈ। ਗਰਮੀਆਂ ਵਿਚ ਬਾਹਰ ਦਾ ਤਾਪਮਾਨ ਵੱਧ ਹੋਣ ਕਰਕੇ ਲੋਕਾਂ ਦਾ ਸਟਰੈਸ ਅਤੇ ਗੁੱਸੇ ਦਾ ਲੈਵਲ ਵੱਧ ਹੀ ਰਹਿੰਦਾ ਹੈ। ਅਜਿਹੇ ਵਿਚ ਜੇਕਰ ਘਰ ਦੇ ਅੰਦਰ ਸੂਦਿੰਗ ਗੁਲਾਬੀ ਰੰਗ ਦਾ ਇਸਤੇਮਾਲ ਕੀਤਾ ਜਾਵੇ ਤਾਂ ਇਹ ਬਿਹਤਰ ਸਾਬਤ ਹੋ ਸਕਦਾ ਹੈ।