ਘਰ ਵਿਚ ਇਸ ਤਰ੍ਹਾਂ ਸਜਾਓ ਲੈਂਪ ਦੀ ਸਜਾਵਟ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਘਰ ਦੀ ਜ਼ਰੂਰਤ ਅਤੇ ਸਜਾਵਟ ਲਈ ਤੁਸੀਂ ਬਾਜ਼ਾਰ ਤੋਂ ਸਿੰਪਲ ਲੈਂਪ ਲੈ ਤਾਂ ਆਉਂਦੇ ਹੋ ਪਰ ਬਦਲਦੇ ਸਮੇਂ ਦੇ ਨਾਲ ਤੁਸੀਂ ਉਸ ਨੂੰ ਬਦਲ ਦਿੰਦੇ ਹੋ। ਲੈਂਪ ਨੂੰ ਬਦਲਨ ...

lamp shade

ਘਰ ਦੀ ਜ਼ਰੂਰਤ ਅਤੇ ਸਜਾਵਟ ਲਈ ਤੁਸੀਂ ਬਾਜ਼ਾਰ ਤੋਂ ਸਿੰਪਲ ਲੈਂਪ ਲੈ ਤਾਂ ਆਉਂਦੇ ਹੋ ਪਰ ਬਦਲਦੇ ਸਮੇਂ ਦੇ ਨਾਲ ਤੁਸੀਂ ਉਸ ਨੂੰ ਬਦਲ ਦਿੰਦੇ ਹੋ। ਲੈਂਪ ਨੂੰ ਬਦਲਨ ਦੀ ਬਜਾਏ ਤੁਸੀਂ ਅਪਣੀ ਥੋੜ੍ਹੀ ਜਿਹੀ ਕਲਾ ਦਿਖਾ ਕੇ ਫਿਰ ਤੋਂ ਨਵਾਂ ਬਣਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਘਰ ਵਿਚ ਲੈਂਪ ਸ਼ੇਡ ਨੂੰ ਸਜਾਉਣ ਦਾ ਅਜਿਹਾ ਤਰੀਕਾ ਦੱਸਾਂਗੇ, ਜਿਸ ਦੇ ਨਾਲ ਤੁਹਾਡਾ ਲੈਂਪ ਫਿਰ ਤੋਂ ਨਵਾਂ ਲੱਗਣ ਲੱਗੇਗਾ। ਇਸ ਨਾਲ ਤੁਹਾਡੇ ਘਰ ਦੀ ਡੇਕੋਰੇਸ਼ਨ ਵੀ ਹੋ ਜਾਵੇਗੀ ਅਤੇ ਤੁਹਾਨੂੰ ਜ਼ਿਆਦਾ ਪੈਸੇ ਵੀ ਨਹੀਂ ਖਰਚ ਕਰਣ ਪੈਣਗੇ, ਤਾਂ ਜਾਣਦੇ ਹਾਂ ਘਰ ਵਿਚ ਲੈਂਪ ਸ਼ੇਡ ਨੂੰ ਸਜਾਉਣ ਦਾ ਆਕਰਸ਼ਕ ਅਤੇ ਆਸਾਨ ਤਰੀਕਾ। 

ਲੈਂਪਸ਼ੇਡ ਬਣਾਉਣ ਲਈ ਸਾਮਾਨ :- ਲੈਂਪ ਸ਼ੇਡ ਬਣਾਉਣ ਲਈ ਤੁਹਾਨੂੰ ਵਾਇਟ ਸ਼ੇਡ ਲੈਂਪ, ਗਲੂ ਗਨ, ਗਲੂ ਸਟਿਕਸ ਅਤੇ ਤੁਹਾਡਾ ਪਸੰਦੀਦਾ ਕੱਪੜਾ (3 ਤੋਂ 5 ਗਜ) ਚਾਹੀਦਾ ਹੈ। 

ਲੈਂਪਸ਼ੇਡ ਬਣਾਉਣ ਦਾ ਤਰੀਕਾ :- ਲੈਂਪ ਸ਼ੇਡ ਬਣਾਉਣ ਲਈ ਸਭ ਤੋਂ ਪਹਿਲਾਂ ਕੱਪੜੇ ਦੀ ਲੰਬਾਈ ਦੀਆਂ ਪੱਟੀਆਂ ਵੱਖ - ਵੱਖ ਆਕਾਰ ਵਿਚ ਕੱਟ ਲਉ, ਤਾਂਕਿ ਤੁਸੀਂ ਵਧੀਆ ਅਤੇ ਨਵੇਂ ਫੁੱਲ ਬਣਾ ਸਕੋ। ਇਸ ਤੋਂ ਬਾਅਦ ਕੱਪੜੇ ਦੀ ਇਕ ਪੱਟੀ ਇਕੱਠੀ ਕਰਕੇ ਟੇਬਲ ਉਤੇ ਰੱਖ ਦਿਓ। ਹੁਣ ਅਪਣੇ ਖੱਬੇ ਹੱਥ ਨਾਲ ਇਸ ਕੱਪੜੇ ਦੇ ਖੱਬੇ ਪਾਸੇ ਦੇ ਹਿੱਸੇ ਦੇ ਆਖਰੀ ਨੋਕ ਨੂੰ ਫੜੋ। ਇਸ ਤੋਂ ਬਾਅਦ ਸਿੱਧੇ ਹੱਥ ਨਾਲ ਇਸ ਕੱਪੜੇ ਨੂੰ ਫੋਲਡ ਕਰਦੇ ਹੋਏ ਵਿਚ ਤੱਕ ਲੈ ਆਉ। 

ਹੁਣ ਗਿਲੂ ਗਨ ਦੀ ਮਦਦ ਨਾਲ ਇਸ ਨੂੰ ਚਿਪਕਾ ਦਿਓ, ਤਾਂਕਿ ਇਹ ਖੁੱਲਣ ਨਾ। ਹੁਣ ਬਾਕੀ ਪੱਟੀਆਂ ਨਾਲ ਵੀ ਇਸੇ ਤਰ੍ਹਾਂ ਫੁੱਲ ਬਣਾ ਲਓ। ਫੁਲ ਬਣਾਉਣ ਤੋਂ ਬਾਅਦ ਇਨ੍ਹਾਂ ਨੂੰ ਲੈਂਪ ਉਤੇ ਚਿਪਕਾਓ। ਹੁਣ ਇਨ੍ਹਾਂ ਨੂੰ ਜਿਵੇਂ ਚਾਹੁੰਦੇ ਹੋ ਉਂਜ ਹੀ ਚਿਪਕਾ ਸਕਦੇ ਹੋ। ਹੁਣ ਤੁਸੀਂ ਇਸ ਲੈਂਪ ਸ਼ੇਡ ਨੂੰ ਟੇਬਲ ਉਤੇ ਡੈਕੋਰੇਟ ਕਰੋ। ਤੁਸੀਂ ਚਾਹੋ ਤਾਂ ਲੈਂਪ ਸ਼ੇਡ ਨੂੰ ਸਜਾਉਣ ਲਈ ਕੱਪੜੇ ਦੀ ਬਜਾਏ ਕਿਸੇ ਹੋਰ ਚੀਜ਼ ਦਾ ਇਸਤੇਮਾਲ ਵੀ ਕਰ ਸਕਦੇ ਹੋ।