ਪੇਪਰ ਦੀ ਮਦਦ ਨਾਲ ਬਣਾਓ ਕਲਰਫੁਲ ਝੂਮਰ
ਹਰ ਇਕ ਇਨਸਾਨ ਦਾ ਸੁਪਨਾ ਹੁੰਦਾ ਹੈ ਕਿ ਉਹ ਇਕ ਅਪਣੇ ਮਨਪਸੰਦ ਦਾ ਘਰ ਬਣਾਵੇ ਅਤੇ ਉਹ ਆਪਣੇ ਘਰ ਨੂੰ ਸਜਾਉਣ ਲਈ ਮਹਿੰਗੇ ਤੋਂ ਮਹਿੰਗੇ ਸ਼ੋ ਪੀਸ ਜਾਂ ....
ਹਰ ਇਕ ਇਨਸਾਨ ਦਾ ਸੁਪਨਾ ਹੁੰਦਾ ਹੈ ਕਿ ਉਹ ਇਕ ਅਪਣੇ ਮਨਪਸੰਦ ਦਾ ਘਰ ਬਣਾਵੇ ਅਤੇ ਉਹ ਆਪਣੇ ਘਰ ਨੂੰ ਸਜਾਉਣ ਲਈ ਮਹਿੰਗੇ ਤੋਂ ਮਹਿੰਗੇ ਸ਼ੋ ਪੀਸ ਜਾਂ ਫ਼ਰਨੀਚਰ ਆਦਿ ਦਾ ਇਸਤੇਮਾਲ ਕਰਦਾ ਹੈ।ਉਹ ਆਪਣੀ ਮਨਪਸੰਦ ਦਾ ਸਮਾਨ ਆਪਣੇ ਘਰ ਲੈ ਕੇ ਆਉਂਦਾ ਹੈ ਅਤੇ ਉਸ ਨਾਲ ਆਪਣਾ ਘਰ ਸਜਾਉਦਾ ਹੈ ਪਰ ਕੁੱਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਆਪਣੇ ਘਰ ਨੂੰ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਸਜਾਉਣਾ ਚਾਹੁੰਦੇ ਹਨ ਪਰ ਉਹ ਜ਼ਿਆਦਾ ਪੈਸਾ ਖਰਚ ਕਰਨ ਦੀ ਸਮਰੱਥਾ ਨਹੀਂ ਰੱਖਦੇ ਅਤੇ ਓਹਨਾ ਦਾ ਇਹ ਸੁਪਨਾ ਸੁਪਨਾ ਹੀ ਬਣ ਕੇ ਹੀ ਰਹਿ ਜਾਂਦਾ ਹੈ।
ਹੁਣ ਤੁਹਾਨੂੰ ਨਿਰਾਸ਼ ਹੋਣ ਦੀ ਲੋੜ ਨਹੀਂ, ਜੇਕਰ ਤੁਸੀ ਵੀ ਉਨ੍ਹਾਂ ਲੋਕਾਂ ਵਿਚ ਆਉਂਦੇ ਹੋ ਤਾਂ ਤੁਸੀਂ ਕਰਾਫਟ ਦਾ ਸਹਾਰਾ ਲੈ ਸਕਦੇ ਹੋ। ਇਸ ਦਾ ਇਸਤੇਮਾਲ ਕਰਨ ਦੇ ਸਾਨੂੰ ਦੋ ਫਾਇਦੇ ਹਨ , ਇੱਕ ਤਾਂ ਇਸ ਨਾਲ ਤੁਹਾਨੂੰ ਕੁੱਝ ਨਵਾਂ ਸਿਖਣ ਨੂੰ ਮਿਲੇਗਾ ਅਤੇ ਦੂਜਾ ਤੁਹਾਡਾ ਖਰਚਾ ਵੀ ਬਹੁਤ ਘੱਟ ਹੋਵੇਗਾ।
ਆਓ ਅੱਜ ਅਸੀਂ ਤੁਹਾਨੂੰ ਬਹੁਤ ਹੀ ਸੋਖੇ ਤਰੀਕੇ ਦੇ ਨਾਲ ਝੂਮਰ ਬਣਾਉਣਾ ਸਿਖਾਉਂਦੇ ਹਾਂ , ਇਸ ਨੂੰ ਤੁਸੀਂ ਸੌਖੇ ਤਰੀਕੇ ਨਾਲ ਬਣਾ ਕੇ ਆਪਣੇ ਘਰ ਵਿਚ ਸਜਾ ਸਕਦੇ ਹੋ। ਇਸ ਦੇ ਲਈ ਤੁਹਾਨੂੰ ਮਾਰਕੀਟ ਵਿਚ ਜਾ ਕੇ ਮਹਿੰਗੇ ਤੋਂ ਮਹਿੰਗੇ ਝੂਮਰ ਖਰੀਦ ਕੇ ਲਿਆਉਣ ਦੀ ਜਰੂਰ ਹੀ ਨਹੀਂ ਪਵੇਗੀ ।
ਆਓ ਹੁਣ ਅਸੀਂ ਜਾਣਦੇ ਹਾਂ ਕਿ ਆਪਣੇ ਘਰ ਵਿਚ ਕਿਸ ਤਰਾਂ ਦਾ ਝੂਮਰ ਬਣਾ ਸਕਦੇ ਹੋ। ਝੂਮਰ ਨੂੰ ਬਣਾਉਣ ਲਈ ਜਰੂਰੀ ਚੀਜਾਂ ਸਕੈਲਪਡ ਪੇਪਰ, ਪੰਜ ਪੇਂਟ , ਸਵਿਚੇਸ ਪੇਪਰ , ਮੋਟਾ ਥਰੈਡ, ਪੇਪਰ ਗਲੂ, ਲੇਂਪ ਸ਼ੇਡ ਦੀ ਜ਼ਰੂਰਤ ਪਵੇਗੀ। ਝੂਮਰ ਨੂੰ ਬਣਾਉਣ ਦਾ ਤਰੀਕਾ - ਸਭ ਤੋਂ ਪਹਿਲਾਂ 40 - 60 ਕਲਰਫੁਲ ਪੇਂਟ ਸਵਿਚੇਸ ਪੇਪਰ ਲਉ ਅਤੇ ਇਨ੍ਹਾਂ ਨੂੰ ਸਕੈਲਪਡ ਪੇਪਰ ਪੰਜ ਦੇ ਜਰੀਏ ਛੋਟੇ - ਛੋਟੇ ਪੀਸ ਬਣਾ ਲਵੋ। ਫਿਰ ਲੇਂਪ ਸ਼ੇਡ ਲਵੋ , ਜੋ ਝੂਮਰ ਦੇ ਬੇਸ ਵਿਚ ਹੋਣ ਅਤੇ ਜਿਸ ਵਿਚ ਪੰਜ ਬਾਕਸ ਬਣੇ ਹੋਣ ।
ਹੁਣ ਸਕੈਲਪਡ ਪੇਪਰ ਪੰਜ ਦੇ ਉਪਰ ਛੋਟੇ - ਛੋਟੇ ਪੇਪਰ ਉੱਤੇ ਕੁੱਝ ਇਸ ਤਰ੍ਹਾਂ ਟਿਕਾ ਕੇ ਰੱਖੋ ਅਤੇ ਇਨ੍ਹਾਂ ਦੇ ਉੱਤੇ ਗੂੰਦ ਲਗਾ ਕੇ ਥਰੈਂਡ ਚਿਪਕਾ ਦਿਓ। ਤੁਸੀਂ ਇੰਜ ਹੀ 8 - 10 ਲੜੀਆਂ ਤਿਆਰ ਕਰ ਲਵੋ ਅਤੇ ਉਨ੍ਹਾਂ ਨੂੰ ਸੁੱਕਣ ਲਈ ਰੱਖ ਦਿਓ । ਹੁਣ ਲੇਂਪ ਉੱਤੇ ਇਸ ਥਰੈਡ ਵਾਲੀ ਲੜੀਆਂ ਨੂੰ ਬੰਨ੍ਹ ਦਵੋ।
ਇਸ ਲੜੀਆਂ ਦੇ ਜਰਿਏ ਲੇਂਪ ਨੂੰ ਪੂਰਾ ਕਵਰ ਕਰੋ । ਜਦੋਂ ਤੁਹਾਡਾ ਝੂਮਰ ਪੂਰਾ ਤਿਆਰ ਹੋ ਜਾਵੇ , ਤਾਂ ਇਸ ਨੂੰ ਛੱਤ ਉੱਤੇ ਹੈਂਗਿਗ ਤੇ ਲਗਾਓ ਅਤੇ ਘਰ ਨੂੰ ਇਕ ਵਧੀਆ ਆਕਰਸ਼ਿਕ ਲੁਕ ਮਿਲੇਗੀ । ਇਸ ਤਰਾਂ ਆਪਣੇ ਘਰ ਨੂੰ ਸਜਾਉਣ ਦਾ ਸੁਪਨਾ ਪੂਰਾ ਕਰੋ।