ਦੋ ਮੁੰਹੇ ਵਾਲਾਂ ਤੋਂ ਛੁਟਕਾਰਾ ਪਾਉਣ ਦੇ ਰਹੇ ਇਹ ਨੁਸਖ਼ੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਦੋ-ਮੂੰਹੇ ਵਾਲਾਂ ਦੀ ਸਮੱਸਿਆ ਤਾਂ ਆਮ ਹੋ ਗਈ ਹੈ। ਇਸ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਪ੍ਰਦੂਸ਼ਣ, ਰਹਿਣ-ਸਹਿਣ, ਖਾਣ-ਪੀਣ ਆਦਿ। ਅਜੋਕੇ ਸਮੇਂ ਵਿਚ ....

split ends

ਦੋ-ਮੂੰਹੇ ਵਾਲਾਂ ਦੀ ਸਮੱਸਿਆ ਤਾਂ ਆਮ ਹੋ ਗਈ ਹੈ। ਇਸ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਪ੍ਰਦੂਸ਼ਣ, ਰਹਿਣ-ਸਹਿਣ, ਖਾਣ-ਪੀਣ ਆਦਿ। ਅਜੋਕੇ ਸਮੇਂ ਵਿਚ ਪ੍ਰਦੂਸ਼ਣ, ਧੂਲ - ਮਿੱਟੀ ਅਤੇ ਕੈਮੀਕਲ ਸ਼ੈਂਪੂ ਜ਼ਿਆਦਾ ਇਸਤੇਮਾਲ ਕਰਨ ਦੇ ਕਾਰਨ ਇਹ ਸਮੱਸਿਆ ਆਮ ਹੋ ਗਈ ਹੈ। ਵਾਲਾਂ ਨੂੰ ਉਚਿਤ ਪੌਸ਼ਣ ਅਤੇ ਨਮੀ ਨਾ ਮਿਲਣ ਦੇ ਕਾਰਨ ਇਹ ਸਮੱਸਿਆ ਜ਼ਿਆਦਾ ਵਧ ਸਕਦੀ ਹੈ। ਅੱਜ ਅਸੀਂ ਇਸ ਤੋਂ ਛੁਟਕਾਰਾ ਪਾਉਣ ਲਈ ਅਜਿਹੇ ਘਰੇਲੂ ਉਪਾਅ ਦੱਸਾਂਗੇ, ਜਿਸ ਨੂੰ ਇਸਤੇਮਾਲ ਕਰਨ ਨਾਲ ਇਸ ਸਮੱਸਿਆ ਤੋਂ ਤਾਂ ਰਾਹਤ ਮਿਲੇਗੀ ਅਤੇ ਵਾਲ ਘਣੇ, ਲੰਬੇ ਹੋਣੇ ਵੀ ਸ਼ੁਰੂ ਹੋ ਜਾਣਗੇ।

ਅੰਡੇ ਦਾ ਮਾਸਕ :- ਅੰਡੇ ਵਿਚ ਅਜਿਹੇ ਤੱਤ ਹੁੰਦੇ ਹਨ ਜੋ ਦੋ ਮੁੰਹੇ ਵਾਲਾਂ ਤੋਂ ਛੁਟਕਾਰਾ ਦਵਾਉਣ ਵਿਚ ਮਦਦ ਕਰਦੇ ਹਨ ਅਤੇ ਵਾਲਾਂ ਦੇ ਰੋਮ ਮਜ਼ਬੂਤ ਕਰਕੇ ਵਾਲਾਂ ਨੂੰ ਮੁਲਾਇਮ ਅਤੇ ਲੰਮਾ ਬਣਾਉਂਦੇ ਹਨ। ਅੰਡੇ ਦੇ ਮਾਸਕ ਨੂੰ ਹਫ਼ਤੇ ਵਿਚ ਘੱਟ ਤੋਂ ਘੱਟ ਇਕ ਵਾਰ ਇਸਤੇਮਾਲ ਕਰੋ।

ਐਵੋਕਾਡੋ :- ਇਸ ਵਿਚ ਪ੍ਰੋਟੀਨ, ਫੈਟੀ ਐਸਿਡ, ਫਾਲਿਕ ਐਸਿਡ, ਵਿਟਾਮਿਨ ਏ ਤੱਤ ਪਾਏ ਜਾਂਦੇ ਹਨ ਜੋ ਦੋ ਮੁੰਹੇ ਵਾਲਾਂ ਤੋਂ ਰਾਹਤ ਦਵਾਉਣ ਦੇ ਨਾਲ ਇਸ ਨੂੰ ਕੋਮਲ ਅਤੇ ਮਜ਼ਬੂਤ ਬਣਾਉਂਦੇ ਹਨ। ਇਸ ਦੇ ਲਈ ਐਵੋਕਾਡੋ ਨੂੰ ਚੰਗੀ ਤਰ੍ਹਾਂ ਮੈਸ਼ ਕਰਕੇ ਉਸ ਵਿਚ ਇਕ ਚਮਚ ਜੈਤੂਨ ਦਾ ਤੇਲ ਮਿਲਾਓ। ਹੁਣ ਇਸ ਨੂੰ ਵਾਲਾਂ ਉਤੇ 30 ਮਿੰਟ ਲਈ ਹੇਅਰ ਮਾਸਕ ਦੀ ਤਰ੍ਹਾਂ  ਲਗਾ ਰਹਿਣ ਦਿਓ। ਫਿਰ ਵਾਲਾਂ ਨੂੰ ਸ਼ੈਂਪੂ ਨਾਲ ਧੋ ਲਓ। ਇਸ ਨੂੰ ਹਫ਼ਤੇ ਵਿਚ ਇਕ ਵਾਰ ਲਗਾਓ। 

ਬੀਅਰ :- ਬੀਅਰ ਵਾਲਾਂ ਉਤੇ ਡੀਪ ਕੰਡੀਸ਼ਨਰ ਦੇ ਰੂਪ ਵਿਚ ਕੰਮ ਕਰਦੀ ਹੈ ਅਤੇ ਵਾਲਾਂ ਵਿਚ ਚਮਕ ਲਿਆਂਦੀ ਹੈ। ਇਸ ਨੂੰ ਇਸਤੇਮਾਲ ਕਰਣ ਲਈ ਪਹਿਲਾਂ ਵਾਲਾਂ ਨੂੰ ਸ਼ੈਂਪੂ ਨਾਲ ਧੋ ਲਉ ਅਤੇ ਫਿਰ ਬੀਅਰ ਨੂੰ ਵਾਲਾਂ ਉਤੇ ਸਪ੍ਰੇ ਕਰਕੇ 2-3 ਮਿੰਟ ਲਈ ਛੱਡ ਦਿਓ। ਇਸ ਨੂੰ ਹਫ਼ਤੇ ਵਿਚ ਇਕ ਵਾਰ ਕਰੋ। 

ਕੇਲਾ :- ਕੇਲੇ ਵਿਚ ਕੁਦਰਤੀ ਤੇਲ, ਪੋਟੈਸ਼ੀਅਮ, ਆਇਰਨ ਅਤੇ ਵਿਟਾਮਿਨ ਏ, ਸੀ ਅਤੇ ਤੱਤ ਹੁੰਦੇ ਹਨ ਜੋ ਦੋ ਮੁੰਹੇ ਵਾਲਾਂ ਅਤੇ ਵਾਲਾਂ ਦਾ ਟੁੱਟਣਾ ਘੱਟ ਕਰਦੇ ਹਨ। ਇਸ ਨੂੰ ਇਸਤੇਮਾਲ ਕਰਣ ਲਈ ਕੇਲੇ ਨੂੰ ਮੈਸ਼ ਕਰ ਕੇ ਉਸ ਵਿਚ ਦਹੀਂ, ਨਿੰਬੂ ਦਾ ਰਸ ਅਤੇ ਗੁਲਾਬ ਜਲ ਮਿਲਾਓ। ਫਿਰ ਇਸ ਨੂੰ ਹੇਅਰ ਮਾਸਕ ਦੀ ਤਰ੍ਹਾਂ ਵਾਲਾਂ ਉਤੇ ਇਕ ਘੰਟੇ ਲਈ ਲਗਾ ਰਹਿਣ ਦਿਓ ਅਤੇ ਫਿਰ ਧੋ ਲਓ। ਇਸ ਨੂੰ ਹਫ਼ਤੇ ਵਿਚ ਇਕ ਵਾਰ ਕਰੋ।