ਤਿਓਹਾਰੀ ਮੌਸਮ 'ਚ ਹੁਣ ਪਾਓ ਅਫਗਾਨੀ ਗਹਿਣੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਫ਼ੈਸ਼ਨ

ਗਹਿਣਿਆਂ ਦਾ ਕਰੇਜ਼ ਔਰਤਾਂ ਵਿਚ ਹਮੇਸ਼ਾ ਤੋਂ ਹੀ ਰਿਹਾ ਹੈ। ਵਿਆਹ ਦੀ ਪਾਰਟੀ 'ਚ ਜਾਣਾ ਹੋਵੇ ਜਾਂ ਫਿਰ ਜਨਮਦਿਨ ਦੀ  ਪਾਰਟੀ 'ਚ, ਔਰਤਾਂ ਨੂੰ ਹਰ ਸਮਾਰੋਹ...

Afghani style jewelry

ਗਹਿਣਿਆਂ ਦਾ ਕਰੇਜ਼ ਔਰਤਾਂ ਵਿਚ ਹਮੇਸ਼ਾ ਤੋਂ ਹੀ ਰਿਹਾ ਹੈ। ਵਿਆਹ ਦੀ ਪਾਰਟੀ 'ਚ ਜਾਣਾ ਹੋਵੇ ਜਾਂ ਫਿਰ ਜਨਮਦਿਨ ਦੀ  ਪਾਰਟੀ 'ਚ, ਔਰਤਾਂ ਨੂੰ ਹਰ ਸਮਾਰੋਹ ਵਿਚ ਕੁੱਝ ਨਵਾਂ ਚਾਹੀਦਾ ਹੈ। ਹੁਣ ਜਦੋਂ ਕਿ ਸਮਾਂ ਦਿਵਾਲੀ ਪਾਰਟੀ ਦਾ ਹੈ, ਤਾਂ ਇਸ ਮੌਕੇ ਭਲਾ ਗਹਿਣਿਆਂ ਨੂੰ ਕਿਵੇਂ ਭੁੱਲਿਆ ਜਾ ਸਕਦਾ ਹੈ। ਅਜਿਹੇ ਵਿਚ ਸੋਨਾ ਅਤੇ ਚਾਂਦੀ ਦੇ ਗਹਿਣਿਆਂ ਵਿਚ ਹਰ ਵਾਰ ਨਵੀਂ ਵਿਭਿੰਨਤਾ ਪਹਿਨਣਾ ਤਾਂ ਸੰਭਵ ਨਹੀਂ ਹੁੰਦਾ, ਇਸ ਲਈ ਇਸ ਤਿਓਹਾਰੀ ਸੀਜ਼ਨ ਵਿਚ ਬਾਜ਼ਾਰ 'ਚ ਮੌਜੂਦ ਅਫਗਾਨੀ ਗਹਿਣਿਆਂ ਨੂੰ ਲੈ ਕੇ ਔਰਤਾਂ ਦੀ ਇਸ ਪਸੰਦ 'ਤੇ ਖਰੀ ਉਤਰ ਰਹੀ ਹੈ।

ਇਹ ਹਰ ਕਲਰ, ਡਿਜ਼ਾਇਨ ਵਿਚ ਮੌਜੂਦ ਹੈ। ਇੰਨਾ ਹੀ ਨਹੀਂ ਹਲਕੀ ਤੋਂ ਲੈ ਕੇ ਭਾਰੀ ਹਰ ਭਾਰ 'ਚ ਇਹ ਤੁਹਾਨੂੰ ਮਿਲੇਗੀ, ਜੋ ਵਿਖਣ 'ਚ ਸਟਾਈਲਿਸ਼ ਦੇ ਨਾਲ - ਨਾਲ ਟ੍ਰੈਂਡੀ ਲੁਕ ਵੀ ਦਿੰਦੀ ਹੈ। ਇਨੀਂ ਦਿਨੀਂ ਅਫਗਾਨੀ ਈਅਰਰਿੰਗਸ ਦਾ ਕ੍ਰੇਜ਼ ਕਾਫ਼ੀ ਵੱਧ ਰਿਹਾ ਹੈ। ਇਹ ਮਲਟੀਕਲਰ ਅਤੇ ਸਿੰਗਲ ਕਲਰ ਵਿਚ ਵੀ ਆਉਂਦੀ ਹੈ। ਐਥਨਿਕ ਅਤੇ ਫਿਊਜ਼ਨ ਲੁੱਕ ਲਈ ਇਹ ਬੈਸਟ ਹਨ। ਹਰ ਤਰ੍ਹਾਂ ਦੀਆਂ ਡ੍ਰੈਸਾਂ ਦੇ ਨਾਲ ਇਹ ਮੈਚ ਹੋ ਜਾਂਦੀਆਂ ਹਨ ਅਤੇ ਹਰ ਲੁੱਕ ਵਿਚ ਤੁਸੀਂ ਇਨ੍ਹਾਂ ਨੂੰ ਟ੍ਰਾਈ ਕਰ ਸਕਦੀਆਂ ਹਨ। 

ਅਫਗਾਨੀ ਗਹਿਣਿਆਂ ਦੀ ਪਾਪੁਲੈਰਿਟੀ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਵੀ ਲਗਾ ਸਕਦੀਆਂ ਹਨ ਕਿ ਇਸ ਸਾਲ ਫੈਸਟਿਵਲਸ ਦੇ ਦੌਰਾਨ ਹਰ ਤਰ੍ਹਾਂ ਦੀ ਡ੍ਰੈਸ ਨਾਲ ਇਹ ਗਹਿਣੇ ਪਸੰਦ ਕੀਤੇ ਗਏ ਹਨ। ਦਰਅਸਲ, ਇਸ ਵਿਚ ਵਿਭਿੰਨਤਾ ਤਾਂ ਖਾਸੀ ਹੈ ਹੀ, ਨਾਲ ਹੀ ਟ੍ਰੈਡੀਸ਼ਨਲ ਅਤੇ ਮਾਰਡਨ ਦੋਹਾਂ ਤਰ੍ਹਾਂ ਦੀ ਡ੍ਰੈਸ ਨਾਲ ਪਹਿਨੀ ਜਾ ਸਕਦੀ ਹੈ। ਪਿਛਲੇ ਕੁੱਝ ਸਮੇਂ ਤੋਂ ਤਿਓਹਾਰੀ ਮੌਸਮ ਵਿਚ ਇਮਿਟੇਸ਼ਨ ਜੂਲਰੀ (ਨਕਲੀ ਗਹਿਣੇ) ਦੀ ਮੰਗ ਖਾਸੀ ਸੀ।

ਇਸ ਦੀ ਵਜ੍ਹਾ ਇਸ ਦਾ ਸਸਤਾ ਹੋਣਾ ਸੀ, ਸੋਹਣੇ ਅਤੇ ਖੂਬਸੂਰਤ ਦਿਖਣਾ ਸੀ ਪਰ ਇਸ ਵਾਰ ਅਫਗਾਨੀ ਗਹਿਣਿਆਂ ਨੇ ਤਿਓਹਾਰੀ ਬਾਜ਼ਾਰ 'ਤੇ ਕਬਜ਼ਾ ਕਰ ਲਿਆ ਹੈ। ਹੁਣ ਕੁੜੀਆਂ ਰੈਡੀਮੇਡ ਦੀ ਬਜਾਏ ਖੁਦ ਹੀ ਡਿਜ਼ਾਈਨ ਦੇ ਕੇ ਗਹਿਣੇ ਤਿਆਰ ਕਰਵਾ ਰਹੀਆਂ ਹਨ। ਇਸ ਦੇ ਲਈ ਕੈਟਲਾਗ ਅਤੇ ਇੰਟਰਨੈਟ ਤੋਂ ਇਲਾਵਾ, ਡ੍ਰੈਸ 'ਤੇ ਬਣੇ ਡਿਜ਼ਾਈਨ ਨੂੰ ਵੀ ਗਹਿਣੇ ਦਾ ਰੂਪ ਦਿਤਾ ਜਾ ਰਿਹਾ ਹੈ।