ਕਿਹੋ ਜਿਹਾ ਹੋਣਾ ਚਾਹੀਦਾ ਹੈ ਬੱਚਿਆਂ ਦਾ ਰਾਤ ਦਾ ਖਾਣਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਸਾਲ 2019 ਦਾ ਫਿਟਨੈੱਸ ਪ੍ਰੋਜੈਕਟ ਬੱਚਿਆਂ ਦੀ ਸਿਹਤ 'ਤੇ ਕੇਂਦਰਿਤ ਹੈ।

Dinner

ਇਹ ਬਹੁਤ ਮਹੱਤਵਪੂਰਨ ਹੈ ਕਿ ਅਸੀਂ ਬੱਚਿਆਂ ਦੀ ਖੁਰਾਕ ਅਤੇ ਜੀਵਨਸ਼ੈਲੀ ‘ਤੇ ਉੱਚਿਤ ਧਿਆਨ ਦੇਈਏ। ਜੇਕਰ ਅਸੀਂ ਵਰਤਮਾਨ ਵਿਚ ਇਸ 'ਤੇ ਧਿਆਨ ਨਹੀਂ ਦਿੰਦੇ ਤਾਂ ਬੱਚਿਆਂ ਨੂੰ ਭਵਿੱਖ ਵਿਚ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ। ਅੱਜ ਦੇ ਵਿਅਸਤ ਜੀਵਨ ਵਿਚ ਮਾਤਾ ਪਿਤਾ ਅਪਣੇ ਬੱਚਿਆਂ ਦੀ ਸਿਹਤ ਵੱਲ ਧਿਆਨ ਨਹੀਂ ਦੇ ਸਕਦੇ। ਉਦਾਹਰਣ ਲਈ ਬੱਚਿਆਂ ਨੂੰ ਪੈਕਟਬੰਦ ਭੋਜਨ ਖਿਲਾਉਣਾ, ਘਰ ਨਾਲੋਂ ਜ਼ਿਆਦਾ ਬਾਹਰ ਦਾ ਭੋਜਨ ਖਾਣਾ, ਨੀਂਦ ਨਾ ਆਉਣਾ, ਪੜ੍ਹਾਈ ਦੇ ਕਾਰਨ ਸ਼ਰੀਰਕ ਗਤੀਵਿਧੀਆਂ ਵਿਚ ਕਮੀ ਆਦਿ।

ਇਹਨਾਂ ਨਾਲ ਬੱਚਿਆਂ ‘ਤੇ ਮਾੜਾ ਅਸਰ ਪੈਂਦਾ ਹੈ। ਸੈਲਿਬ੍ਰਿਟੀ ਪੋਸ਼ਣ ਮਾਹਿਰ ਰੂਜੁਤਾ ਦਿਵੇਕਰ ਨੇ ਅਪਣੇ 12 ਹਫ਼ਤਿਆਂ ਦੇ ਫਿਟਨੈੱਸ ਪ੍ਰੋਜੈਕਟ ਵਿਚ ਬੱਚਿਆਂ ਅਤੇ ਉਹਨਾਂ ਦੀ ਸਿਹਤ ਦਾ ਉਦੇਸ਼ ਰੱਖਿਆ ਹੈ। ਸਾਲ 2019 ਦਾ ਫਿਟਨੈੱਸ ਪ੍ਰੋਜੈਕਟ ਬੱਚਿਆਂ ਦੀ ਸਿਹਤ 'ਤੇ ਕੇਂਦਰਿਤ ਕੀਤਾ ਗਿਆ ਹੈ। ਇਸ ਵਿਚ ਪੌਸ਼ਟਿਕ ਨਾਸ਼ਤਾ, ਨੀਂਦ, ਸ਼ਰੀਰਕ ਗਤਿਵਿਧੀਆਂ, ਸਕੂਲ ਤੋਂ ਬਾਅਦ ਦੁਪਿਹਰ ਦਾ ਖਾਣਾ ਅਤੇ ਬੱਚਿਆਂ ਲਈ ਖੁਰਾਕ ਯੋਜਨਾ ਦਾ ਮਹੱਤਵ ਸ਼ਾਮਲ ਕੀਤਾ ਗਿਆ ਹੈ।

ਬੱਚਿਆਂ ਲਈ ਰਾਤ ਦਾ ਭੋਜਨ ਪੌਸ਼ਟਿਕ ਅਤੇ ਸਾਦਾ ਹੋਣਾ ਚਾਹੀਦਾ ਹੈ। ਬੱਚਿਆਂ ਨੂੰ ਹਫਤੇ ਵਿਚ 6 ਦਿਨ ਪੌਸ਼ਟਿਕ ਭੋਜਨ ਦੇਣਾ ਚਾਹੀਦਾ ਹੈ। ਇਸ ਵਿਚ ਦਾਲ ਅਤੇ ਚਾਵਲ, ਖਿਚੜੀ, ਰੋਟੀ ਅਤੇ ਸਬਜ਼ੀ ਵਰਗੇ ਭੋਜਨ ਹੀ ਖਾਣੇ ਚਾਹੀਦੇ ਹਨ। ਅਜਿਹੇ ਭੋਜਨ ਵਿਚ ਵੱਖ ਵੱਖ ਪ੍ਰਕਾਰ ਦੇ ਪੌਸ਼ਟਿਕ ਤੱਤ ਭਾਰੀ ਮਾਤਰਾ ਵਿਚ ਮਿਲਦੇ ਹਨ। ਇਸ ਤੋਂ ਇਲਾਵਾ ਇਹ ਰਵਾਇਤੀ ਖਾਣਾ ਪੂਰੀ ਤਰ੍ਹਾਂ ਸੰਤੁਲਿਤ ਹੁੰਦਾ ਹੈ।

ਇਸ ਨਾਲ ਨੀਂਦ ਵੀ ਵਧੀਆ ਅਤੇ ਅਰਾਮਦਾਇਕ ਆਉਂਦੀ ਹੈ। ਭੋਜਨ ਵਿਚ ਦੇਸੀ ਘਿਓ ਨੂੰ ਵੀ ਸ਼ਾਮਲ ਕਰਨਾ ਚਾਹੀਦਾ ਹੈ। ਬੱਚਿਆਂ ਨੂੰ ਰੋਜ਼ ਵੱਖ ਵੱਖ ਪ੍ਰਕਾਰ ਦਾ ਭੋਜਨ ਨਹੀਂ ਦੇਣਾ ਚਾਹੀਦਾ। ਬੱਚਿਆਂ ਨੂੰ ਫਾਸਟਫੂਡ ਜਿਵੇਂ ਕਿ ਨੂਡਲਸ, ਪਾਸਤਾ ਅਤੇ ਬਰਗਰ ਆਦਿ ਨਹੀਂ ਦੇਣੇ ਚਾਹੀਦੇ। ਇਸ ਨਾਲ ਬੱਚਿਆਂ ਦੀ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ। ਇਸ ਵਿਚ ਸ਼ਾਮਲ ਪਦਾਰਥ ਬੱਚਿਆਂ ਨੂੰ ਨੁਕਸਾਨ ਪਹੁਚਾਉਂਦੇ ਹਨ। ਤੁਸੀਂ ਬੱਚਿਆਂ ਨੂੰ ਹਫਤੇ ਵਿਚ ਇਕ ਵਾਰ ਡਿਨਰ ਵਿਚ ਅਲੱਗ ਪ੍ਰਕਾਰ ਦਾ ਭੋਜਨ ਦੇ ਸਕਦੇ ਹੋ।