ਭੋਜਨ ਨੂੰ ਗਲਤ ਤਰੀਕੇ ਨਾਲ ਸਟੋਰ ਕਰਨਾ,  ਮਤਲਬ ਬੈਕਟੀਰੀਆ ਨੂੰ ਸੱਦਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਭੋਜਨ ਨੂੰ ਗਲਤ ਤਰੀਕੇ ਨਾਲ ਸਟੋਰ ਕਰਨਾ ਹਾਨੀਕਾਰਕ ਬੈਕਟੀਰੀਆ.....

Food Storage

ਨਵੀਂ ਦਿੱਲੀ: ਭੋਜਨ ਨੂੰ ਗਲਤ ਤਰੀਕੇ ਨਾਲ ਸਟੋਰ ਕਰਨਾ ਹਾਨੀਕਾਰਕ ਬੈਕਟੀਰੀਆ ਨੂੰ ਸੱਦਾ ਦਿੰਦਾ ਹੈ ਜੋ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਇਹ ਜੀਵਾਣੂ ਭੋਜਨ ਪਕਾਉਣ ਤੇ ਵੀ ਖਤਮ ਨਹੀਂ ਹੁੰਦੇ। ਗਲਤ ਤਰੀਕੇ ਨਾਲ ਭੋਜਨ ਪਕਾਉਣਾ, ਗਲਤ ਤਰੀਕੇ ਨਾਲ ਸਟੋਰ ਕਰਨਾ ਅਤੇ ਫਰਿਜ਼ ਦੇ ਤਾਪਮਾਨ ਅਨੁਸਾਰ ਭੋਜਨ ਨੂੰ ਸਟੋਰ ਕਰਨ ਨਾਲ ਭੋਜਨ ਜ਼ਹਿਰੀਲਾ ਬਣ ਸਕਦਾ ਹੈ। ਇਸ ਨਾਲ ਦਸਤ, ਉਲਟੀਆਂ ਅਤੇ ਪੇਟ ਦਰਦ ਵੀ ਹੋ ਸਕਦਾ ਹੈ।

ਧਿਆਨ ਰੱਖੋ ਕਿ ਹਰ ਤਰ੍ਰਾਂ ਦਾ ਭੋਜਨ ਇਕ ਸੀਮਿਤ ਸਮੇਂ ਤਕ ਹੀ ਤਾਜ਼ਾ ਰਹਿ ਸਕਦਾ ਹੈ, ਪੰਜ ਡਿਗਰੀ ਸੈਲਸੀਅਸ ਤੋਂ ਥੱਲੇ ਭੋਜਨ ਸਟੋਰ ਕਰਨਾ ਖ਼ਤਰਨਾਕ ਹੋ ਸਕਦਾ ਹੈ। ਫਰਿਜ਼ ਵਿਚ ਦੋ ਵਸਤੂਆਂ ਵਿਚ ਸਹੀ ਵਿੱਥ ਹੋਣੀ ਚਾਹੀਦੀ ਹੈ। ਵਿੱਥ ਕਾਰਨ ਵਸਤੂਆਂ ਨੂੰ ਚੰਗੀ ਤਰ੍ਰਾਂ ਹਵਾ ਲੱਗਦੀ ਹੈ।

ਜੇਕਰ ਭੋਜਨ ਨੂੰ ਗਲਤ ਤਾਪਮਾਨ ਨਾਲ ਤੇ ਸਟੋਰ ਕੀਤਾ ਜਾਵੇ, ਤਾਂ ਇਸ ਵਿਚ ਬੈਕਟੀਰੀਆਂ ਕਈ ਗੁਣਾਂ ਵਧ ਸਕਦੇ ਹਨ। ਖਰਾਬ ਹੋਣ ਵਾਲੇ ਭੋਜਨ ਨੂੰ 5 ਡਿਗਰੀ ਤੋਂ ਹੇਠਾਂ ਜਾਂ 60 ਡਿਗਰੀ ਤੋਂ ਉਪਰ ਸਟੋਰ ਨਹੀਂ ਕਰਨਾ ਚਾਹੀਦਾ। 5 ਤੋਂ 60 ਡਿਗਰੀ ਤਾਪਮਾਨ ਭੋਜਨ ਲਈ ਖ਼ਤਰਨਾਕ ਹੈ।

ਪਲਾਸਟਿਕ ਦੇ ਬਰਤਨਾਂ ਵਿਚ ਭੋਜਨ ਨੂੰ ਗਰਮ ਕਰਨ ਜਾਂ ਠੰਡਾ ਨਹੀਂ ਕਰਨਾ ਚਾਹੀਦਾ। ਭੋਜਨ ਨੂੰ ਸਟੋਰ ਕਰਨ ਲਈ ਕੱਚ ਜਾਂ ਸਟੀਲ ਦੇ ਬਰਤਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਧਿਆਨ ਰੱਖੋ ਕਿ ਹਰ ਪ੍ਰਕਾਰ ਦੇ ਭੋਜਨ ਲਈ ਅਲੱਗ-ਅਲੱਗ ਸਟੋਰੇਜ਼ ਦੀ ਜ਼ਰੂਰਤ ਹੁੰਦੀ ਹੈ। ਸੁੱਕੇ ਮੇਵਿਆ ਨੂੰ ਫਰਿਜ਼ ਵਿਚ 6 ਮਹੀਨੇ 1 ਸਾਲ ਲਈ ਸਟੋਰ ਕੀਤਾ ਜਾ ਸਕਦਾ ਹੈ।