ਘਰ ਦੀ ਰਸੋਈ ਵਿਚ : ਪਨੀਰ ਬਦਾਮ ਦੁੱਧ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਪ੍ਰੀਖਿਆ ਦਾ ਸਮਾਂ ਨਜ਼ਦੀਕ ਆਉਂਦੇ ਹੀ ਬਹੁਤ ਸਾਰੇ ਬੱਚਿਆਂ ਦਾ ਖਾਣਾ - ਪੀਣਾ ਵੀ ਘੱਟ ਹੋ ਜਾਂਦਾ ਹੈ। ਹਾਲਾਂਕਿ ਇਸ ਦੌਰਾਨ ਉਨ੍ਹਾਂ ਨੂੰ ਪੋਸ਼ਟਿਕ ਭੋਜਨ ਦੀ ਸੱਭ ਤੋਂ...

Paneer Badam Milk

ਪ੍ਰੀਖਿਆ ਦਾ ਸਮਾਂ ਨਜ਼ਦੀਕ ਆਉਂਦੇ ਹੀ ਬਹੁਤ ਸਾਰੇ ਬੱਚਿਆਂ ਦਾ ਖਾਣਾ - ਪੀਣਾ ਵੀ ਘੱਟ ਹੋ ਜਾਂਦਾ ਹੈ। ਹਾਲਾਂਕਿ ਇਸ ਦੌਰਾਨ ਉਨ੍ਹਾਂ ਨੂੰ ਪੋਸ਼ਟਿਕ ਭੋਜਨ ਦੀ ਸੱਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ। ਅਜਿਹੇ ਵਿਚ ਉਨ੍ਹਾਂ ਨੂੰ ਥੋੜ੍ਹੀ - ਥੋੜ੍ਹੀ ਦੇਰ ਵਿਚ ਕੁੱਝ ਨਾ ਕੁੱਝ ਸਿਹਤਮੰਦ ਖਾਣ ਲਈ ਦੇਣ ਦੀ ਜ਼ਿੰਮੇਵਾਰੀ ਵੱਧ ਜਾਂਦੀ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਪਨੀਰ ਬਦਾਮ ਦੁੱਧ ਬਣਾਉਣ ਦੀ ਰੈਸਿਪੀ। ਇਸ ਨੂੰ ਪੀਣ ਤੋਂ ਬਾਅਦ ਕਾਫ਼ੀ ਦੇਰ ਤੱਕ ਬੱਚਿਆਂ ਦਾ ਢਿੱਡ ਭਰਿਆ ਰਹਿੰਦਾ ਹੈ ਅਤੇ ਟੈਸਟ ਵਿਚ ਵੀ ਇਹ ਮਜ਼ੇਦਾਰ ਹੁੰਦਾ ਹੈ। ਆਓ ਜੀ ਜਾਣਦੇ ਹਾਂ ਇਸ ਦੀ ਰੈਸਿਪੀ 

ਸਮੱਗਰੀ : ਕੱਦੂਕਸ ਕੀਤਾ ਪਨੀਰ - 1/2 ਕਪ, ਬਦਾਮ - 1/2 ਕਪ, ਦੁੱਧ - 4 ਕਪ, ਕੇਸਰ - ਚੁਟਕੀ ਭਰ ਇਲਾਇਚੀ ਪਾਊਡਰ - 1/2 ਚੱਮਚ, ਖੰਡ - 1/2 ਕਪ

ਢੰਗ : ਬਦਾਮ ਨੂੰ ਰਾਤ ਭਰ ਲਈ ਪਾਣੀ ਵਿਚ ਭਿਓਂ ਕੇ ਰਖੋ ਅਤੇ ਫਿਰ ਉਸ ਦਾ ਛਿਲਕਾ ਛਿੱਲ ਲਵੋ। ਹੁਣ ਦੋ - ਚਾਰ ਚੱਮਚ ਪਾਣੀ ਦੇ ਨਾਲ ਬਦਾਮ ਨੂੰ ਗਰਾਇੰਡਰ ਵਿਚ ਪਾਓ ਅਤੇ ਪੀਸ ਲਵੋ। ਸੌਸਪੈਨ ਵਿਚ ਦੁੱਧ ਪਾਓ ਅਤੇ ਉਸ ਨੂੰ ਉਬਾਲੋ। ਜਦੋਂ ਦੁੱਧ ਉਬਲਣ ਲੱਗੇ ਤਾਂ ਉਸ ਵਿਚ ਕੱਦੂਕਸ ਕੀਤਾ ਪਨੀਰ ਪਾਓ ਅਤੇ ਮੱਧਮ ਅੱਗ 'ਤੇ ਲਗਾਤਾਰ ਚਲਾਉਂਦੇ ਹੋਏ ਗਾੜਾ ਹੋਣ ਤੱਕ ਪਕਾਓ। ਪੈਨ ਵਿਚ ਖੰਡ,  ਬਦਾਮ ਦਾ ਪੇਸਟ, ਇਲਾਇਚੀ ਪਾਊਡਰ ਅਤੇ ਕੇਸਰ ਪਾਕੇ ਮਿਲਾਓ। ਗਲਾਸ ਵਿਚ ਪਾਕੇ ਸਰਵ ਕਰੋ।