ਪੀਜ਼ਾ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਮੈਦਾ 450 ਗ੍ਰਾਮ, ਸ਼ਿਮਲਾ ਮਿਰਚ 2, ਪਨੀਰ 225 ਗ੍ਰਾਮ, ਪਿਆਜ਼, ਟਮਾਟਰ 2, ਪੱਤਾ ਗੋਭੀ 1, ਖਮੀਰ 2 ਚੱਮਚ, ਲੂਣ-ਖੰਡ 1-1 ਚੱਮਚ, ਟਮਾਟੋ ਸਾਸ 2 ਚੱਮਚ, ਘਿਉ 4 ...

pizza

ਸਮੱਗਰੀ : ਮੈਦਾ 450 ਗ੍ਰਾਮ, ਸ਼ਿਮਲਾ ਮਿਰਚ 2, ਪਨੀਰ 225 ਗ੍ਰਾਮ, ਪਿਆਜ਼, ਟਮਾਟਰ 2, ਪੱਤਾ ਗੋਭੀ 1, ਖਮੀਰ 2 ਚੱਮਚ, ਲੂਣ-ਖੰਡ 1-1 ਚੱਮਚ, ਟਮਾਟੋ ਸਾਸ 2 ਚੱਮਚ, ਘਿਉ 4 ਚੱਮਚ, ਲਾਲ ਮਿਰਚ 1/2 ਚੱਮਚ। 

ਇੰਜ ਬਣਾਉ : ਮੈਦਾ, ਲੂਣ ਅਤੇ ਖੰਡ ਨੂੰ ਇਕੱਠੇ ਛਾਣ ਲਉ। ਹੁਣ ਇਸ ਵਿਚ ਤੇਲ ਪਾ ਕੇ ਚੰਗੀ ਤਰ੍ਹਾਂ ਮਿਲਾਉ। ਫਿਰ ਅੱਧਾ ਕੱਪ ਗਰਮ ਪਾਣੀ 'ਚ ਖ਼ਮੀਰ ਪਾ ਦਿਉ। 10 ਮਿੰਟ ਰੱਖਣ ਤੋਂ ਬਾਅਦ ਗਿੱਲੇ ਕਪੜੇ ਨਾਲ ਢੱਕ ਕੇ ਰੱਖੋ। ਜਦ ਤਕ ਇਹ ਫੁੱਲ ਕੇ ਦੁਗਣਾ ਨਾ ਹੋ ਜਾਵੇ। ਫਿਰ ਦੁਬਾਰਾ ਗੁੰਨ੍ਹ ਕੇ ਗੋਲ ਰੋਟੀ ਬਣਾਉ। 6'' ਚੌੜੀ 1/4'' ਮੋਟੀ ਰੋਟੀ ਬਣਾ ਲਉ।

ਪੀਜ਼ਾ ਟ੍ਰੇਅ ਵਿਚ ਰੋਟੀ ਰੱਖੋ ਅਤੇ ਮੱਠੇ ਸੇਕ 'ਤੇ ਪਕਾਉ। ਫਿਰ ਰੋਟੀ 'ਤੇ ਮੱਖਣ ਅਤੇ ਸੋਸ ਲਗਾਉ। ਹੁਣ ਪੱਤਾ ਗੋਭੀ, ਸ਼ਿਮਲਾ ਮਿਰਚ ਅਤੇ ਪਿਆਜ਼ ਦੇ ਲੱਛੇ ਰੱਖੋ। ਫਿਰ ਲੂਣ ਅਤੇ ਮਿਰਚ ਪਾ ਦਿਉ ਅਤੇ ਪਨੀਰ ਕੱਦੂਕਸ ਕਰ ਕੇ ਫੈਲਾਉ। ਮੱਠੇ ਸੇਕ 'ਤੇ ਓਵਨ 'ਚ ਪਕਾਉ। ਟੁਕੜੇ ਕੱਟ ਕੇ ਗਰਮ ਗਰਮ ਵਰਤਾਉ। (ਕੱਚੀ ਰੋਟੀ ਨੂੰ 15 ਮਿੰਟ ਪਕਾਉ)।