ਰੇਸਿਪੀ: ਗਾਰਜ ਅਤੇ ਅਖਰੋਟ ਸਮੂਦੀ ਬਾਊਲ
ਪੋਸ਼ਟਿਕ ਅਹਾਰ ਨਾਲ ਭਰਪੂਰ ਭੋਜਨ ਕਰਨ ਨਾਲ ਸਿਹਤ ਨੂੰ ਕਾਫ਼ੀ ਫਾਇਦੇ ਮਿਲਦੇ ਹਨ ਜੋ ਤੁਹਾਨੂੰ ਮਾਨਸਿਕ ਅਤੇ ਸਰੀਰਕ ਰੂਪ ਤੋਂ ਤੰਦਰੁਸਤ ਰੱਖਦੇ ਹਨ।
ਚੰਡੀਗੜ੍ਹ: ਪੋਸ਼ਟਿਕ ਅਹਾਰ ਨਾਲ ਭਰਪੂਰ ਭੋਜਨ ਕਰਨ ਨਾਲ ਸਿਹਤ ਨੂੰ ਕਾਫ਼ੀ ਫਾਇਦੇ ਮਿਲਦੇ ਹਨ ਜੋ ਤੁਹਾਨੂੰ ਮਾਨਸਿਕ ਅਤੇ ਸਰੀਰਕ ਰੂਪ ਤੋਂ ਤੰਦਰੁਸਤ ਰੱਖਦੇ ਹਨ। ਜਦੋਂ ਤੁਸੀਂ ਚੰਗੀ ਸਿਹਤ ਦੀ ਗੱਲ ਕਰਦੇ ਹੋ ਤਾਂ ਪੋਸ਼ਣ ਨਾਲ ਭਰਪੂਰ ਖਾਦ ਪਦਾਰਥ ਸਰੀਰ ਨੂੰ ਸਹੀ ਰੂh ਵਿਚ ਕੰਮ ਕਰਨ ਲਈ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਅਪਣੇ ਖਾਣੇ ਵਿਚ ਕੈਲੀਫੋਰਨੀਆ ਅਖਰੋਟ ਨੂੰ ਸ਼ਾਮਲ ਕਰ ਕੇ ਅਪਣੇ ਖਾਣੇ ਨੂੰ ਹੋਰ ਵੀ ਪੋਸ਼ਟਿਕ ਬਣਾਇਆ ਜਾ ਸਕਦਾ ਹੈ।
ਐਂਟੀਆਕਸੀਡੈਂਟ ਅਤੇ ਫਾਇਬਰ ਦੇ ਬੇਹਤਰੀਨ ਸਰੋਤ, ਕੈਲੀਫੋਰਨੀਆ ਅਖਰੋਟ ਪੋਸ਼ਣ ਦਾ ਪਾਵਰ ਹਾਊਸ ਪਾਇਆ ਗਿਆ ਹੈ। ਇਸ ਲਈ ਅਪਣੇ ਦਿਨ ਨੂੰ ਹੋਰ ਵੀ ਜ਼ਿਆਦਾ ਸਿਹਤਮੰਦ ਬਣਾਉਣ ਲਈ ਪੋਸ਼ਣ ਨਾਲ ਭਰਪੂਰ ਹੇਠ ਲਿਖੀ ਰੇਸਿਪੀ ਅਜ਼ਮਾਓ। ਇਸ ਨੂੰ ਖ਼ਾਸਤੌਰ ‘ਤੇ ਤਿਆਰ ਕੀਤਾ ਹੈ ਸੈਲਿਬ੍ਰਿਟੀ ਸ਼ੈਫ ਸਬਿਆਸਾਚੀ ਗੋਰਾਈ ਨੇ।
ਗਾਰਜ ਅਤੇ ਅਖਰੋਟ ਸਮੂਦੀ ਬਾਊਲ (Carrot and Walnut Smoothie Bowl)
ਸਮੱਗਰੀ
-400 ਗ੍ਰਾਮ ਕੱਟੀਆਂ ਹੋਈਆਂ ਗਾਜਰਾਂ
-400 ਮਿਲੀ ਲੀਟਰ ਦੁੱਧ
-4 ਸੰਗਤਰੇ, 4 ਅਨਾਨਾਸ ਦੇ ਟੁਕੜੇ, ½ ਚੱਮਚ ਅਦਰਕ, 60 ਗ੍ਰਾਮ ਕੈਲੀਫੋਰਨੀਆ ਅਖਰੋਟ
ਸਜਾਵਟ ਲਈ
ਪੀਸਿਆ ਹੋਇਆ ਨਾਰੀਅਲ
ਪੀਸਿਆ ਹੋਇਆ ਅਦਰਕ
ਕੈਲੀਫੋਰਨੀਆ ਅਖਰੋਟ
ਵਿਧੀ
-ਬਲੈਂਡਰ ਵਿਚ ਗਾਜਰ, ਕੈਲੀਫੋਰਨੀਆ ਅਖਰੋਟ ਦਾ ਅੱਧਾ ਹਿੱਸਾ, ਸੰਗਤਰੇ ਦਾ ਜੂਸ, ਅਨਾਨਾਸ ਦੇ ਟੁਕੜੇ, ਦੁੱਧ ਅਤੇ ਅਦਰਕ ਪਾਓ।
-ਇਕ ਕਟੋਰੀ ਵਿਚ ਇਸ ਨੂੰ ਪਾਓ ਅਤੇ ਇਸ ਨੂੰ ਕੈਲੀਫੋਰਨੀਆ ਅਖਰੋਟ, ਪੀਸੇ ਹੋਏ ਨਾਰੀਅਲ ਅਤੇ ਪੀਸੇ ਹੋਏ ਅਦਰਕ ਨਾਲ ਸਜਾਓ।
ਜੀਵਨਸ਼ੈਲੀ ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ