ਵਿਅਕਤੀ ਨੂੰ Popcorn ਖਾਣਾ ਪਿਆ ਮਹਿੰਗਾ, ਪੜ੍ਹੋ ਕੀ ਹੈ ਪੂਰਾ ਮਾਮਲਾ

ਏਜੰਸੀ

ਜੀਵਨ ਜਾਚ, ਖਾਣ-ਪੀਣ

ਹੁਣ ਹੋਵੇਗੀ ਓਪਨ ਹਾਰਟ ਸਰਜਰੀ।

Photo

ਬ੍ਰਿਟੇਨ: ਪਾਪਕੋਰਨ ਤੁਹਾਡੀ ਜਾਨ ਨੂੰ ਖਤਰੇ ਵਿਚ ਪਾ ਸਕਦੇ ਹਨ। ਦਰਅਸਲ ਬ੍ਰਿਟੇਨ ਵਿਚ ਰਹਿਣ ਵਾਲੇ ਇਕ ਵਿਅਕਤੀ ਨਾਲ ਅਜਿਹਾ ਹੀ ਕੁਝ ਵਾਪਰਿਆ ਹੈ। ਦਰਅਸਲ ਵਿਅਕਤੀ ਦੇ ਦੰਦ ਵਿਚ ਪਾਪਕੋਰਨ ਫਸ ਗਿਆ ਸੀ, ਜਿਸ ਤੋਂ ਬਾਅਦ ਉਸ ਦੇ ਦੰਦਾਂ ਵਿਚ ਇਨਫੈਕਸ਼ਨ ਹੋ ਗਿਆ। 41 ਸਾਲਾ ਐਡਮ ਮਾਰਟਿਨ ਦੇ ਦੰਦਾਂ ਵਿਚ ਖਤਰਨਾਕ ਇਨਫੈਕਸ਼ਨ ਹੋ ਗਿਆ, ਜਿਸ ਨਾਲ ਉਹਨਾਂ ਦੀ ਜਾਨ ਨੂੰ ਖਤਰਾ ਹੋ ਗਿਆ ਸੀ।

ਕਈ ਕੋਸ਼ਿਸ਼ਾਂ ਤੋਂ ਬਾਅਦ ਵੀ ਐਡਮ ਦੇ ਦੰਦਾਂ ਵਿਚ ਫਸਿਆ ਹੋਇਆ ਪਾਪਕੋਰਨ ਨਹੀਂ ਨਿਕਲ ਰਿਹਾ ਸੀ। ਇਸ ਤੋਂ ਬਾਅਦ ਉਹਨਾਂ ਦੀ ਓਪਨ ਹਾਰਟ ਸਰਜਰੀ ਕਰਨੀ ਪਈ। ਦਰਅਸਲ ਸਤੰਬਰ ਮਹੀਨੇ ਵਿਚ ਐਡਮ ਦੇ ਪਿਛਲੇ ਦੰਦ ਵਿਚ ਪਾਪਕੋਰਨ ਫਸ ਗਿਆ ਸੀ।

ਇਸ ਪਾਪਕੋਰਨ ਨੂੰ ਕੱਢਣ ਲਈ ਐਡਮ ਨੇ ਪੈੱਨ, ਤਾਰ ਅਤੇ ਕਿੱਲ ਆਦਿ ਦੀ ਵਰਤੋਂ ਕੀਤੀ, ਜਿਸ ਨਾਲ ਉਹਨਾਂ ਨੂੰ ਇਨਫੈਕਸ਼ਨ ਹੋ ਗਿਆ। ਪਾਪਕੋਰਨ ਹਟਾਉਣ ਦੇ ਚੱਕਰ ਵਿਚ ਉਹਨਾਂ ਨੇ ਅਪਣੇ ਜਬਾੜੇ ਨੂੰ ਹੀ ਨੁਕਸਾਨ ਪਹੁੰਚਾ ਲਿਆ। ਜਬਾੜੇ ਦੀ ਇਨਫੈਕਸ਼ਨ ਬਾਅਦ ਵਿਚ ਦਿਲ ਤੱਕ ਪਹੁੰਚ ਗਈ ਅਤੇ ਉਹਨਾਂ ਦੀ ਓਪਨ ਹਾਰਟ ਸਰਜਰੀ ਕਰਨੀ ਪਈ।

ਮੀਡੀਆ ਰਿਪੋਰਟਾਂ ਮੁਤਾਬਕ ਐਡਮ ਨੂੰ ਰਾਤ ਸਮੇਂ ਪਸੀਨਾ ਆਉਂਦਾ ਸੀ। ਇਸ ਦੇ ਨਾਲ ਹੀ ਉਹਨਾਂ ਨੂੰ ਬੇਚੈਨੀ ਅਤੇ ਸਿਰ ਦਰਦ ਦੀ ਸ਼ਿਕਾਇਤ ਰਹਿਣ ਲੱਗੀ ਸੀ। ਜਦੋਂ ਇਸ ਵਿਚ ਸੁਧਾਰ ਨਹੀਂ ਹੋਇਆ ਤਾਂ ਐਡਮ ਹਸਪਤਾਲ ਗਏ, ਜਿਸ ਤੋਂ ਬਾਅਦ ਪਤਾ ਚੱਲਿਆ ਕਿ ਉਸ ਦੇ ਦਿਲ ਨੂੰ ਇਨਫੈਕਸ਼ਨ ਨਾਲ ਨੁਕਸਾਨ ਪਹੁੰਚਿਆ ਹੈ।

ਐਡਮ ਦਾ ਕਹਿਣਾ ਹੈ ਕਿ ਉਸ ਨੂੰ ਪਤਾ ਚੱਲ ਗਿਆ ਸੀ ਕਿ ਉਸ ਨੂੰ ਕੋਈ ਸਮੱਸਿਆ ਹੈ।  ਉਸ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਸੀ। ਉਸ ਦੇ ਪੈਰਾ ਵਿਚ ਦਰਦ ਰਹਿੰਦਾ ਸੀ। ਜਿਸ ਤੋਂ ਬਾਅਦ ਡਾਕਟਰਾਂ ਨੇ ਉਸ ਦੇ ਦਿਲ ਅਤੇ ਪੈਰ ਦੀ ਸਰਜਰੀ ਕੀਤੀ।