IPL 2020 ਦੀ ਤਰੀਕਾਂ ਨੂੰ ਲੈ ਕੇ ਆਈ ਵੱਡੀ ਖ਼ਬਰ ! ਹੁਣ ਪਹਿਲਾਂ ਦੀ ਤਰ੍ਹਾਂ ਨਹੀਂ ਹੋਣਗੇ ਮੈਚ !

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਮੀਡੀਆ ਰਿਪੋਰਟਾਂ ਦੇ ਹਵਾਲੇ ਤੋਂ ਖਬਰਾ ਆ ਰਹੀਆਂ ਹਨ ਸਾਹਮਣੇ

File Photo

ਨਵੀਂਂ ਦਿੱਲੀ : ਇੰਡੀਅਨ ਪ੍ਰੀਮਿਅਰ ਲੀਗ 2020 ਦਾ ਪਹਿਲਾਂ ਮੈਚ ਤੀਜੇ ਮਹੀਂਨੇ ਮਾਰਚ ਵਿਚ ਖੇਡਿਆ ਜਾਵੇਗਾ। ਇਹ ਲੜੀ ਲਗਾਤਾਰ 57 ਦਿਨ ਚੱਲੇਗੀ। ਨਾਲ ਹੀ ਇਸ ਵਾਰ ਇਕ ਦਿਨ ਵਿਚ ਦੋ ਮੁਕਾਬਿਲਆਂ ਦੀ ਪ੍ਰਥਾ ਨੂੰ ਖਤਮ ਕਰਨ ਦੀ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ।

ਮੀਡੀਆ ਰਿਪੋਰਟਾ ਮੁਤਾਬਕ ਆਈਪੀਐਲ ਦੀ ਸ਼ੁਰੂਆਤ 29 ਮਾਰਚ ਨੂੰ ਵਾਨਖੇੜੇ ਸਟੇਡੀਅਮ ਵਿਚ ਹੋਵੇਗੀ। ਜੋ ਕਿ ਅਗਲੇ 57 ਦਿਨ ਚੱਲਣਗੇ ਅਤੇ 24 ਮਈਂ ਨੂੰ ਸੀਜਨ ਦਾ ਆਖਰੀ ਅਤੇ ਫਾਇਨਲ ਮੈਚ ਖੇਡਿਆ ਜਾਵੇਗਾ। ਉੱਥੇ ਹੀ ਮੈਚ ਸ਼ੁਰੂ ਹੋਣ ਦਾ ਸਮਾਂ ਰਾਤ 7:30 ਵਜੇ ਰੱਖਿਆ ਗਿਆ ਹੈ।

ਰਿਪੋਰਟਾ ਅਨੁਸਾਰ ਇਕ ਦਿਨ ਵਿਚ ਇਕ ਹੀ ਮੈਚ ਹੋਵੇਗਾ ਕਿਉਂਕਿ ਟੀਆਰਪੀ ਵੀ ਇਕ ਮੁੱਦਾ ਹੈ। ਦਰਅਸਲ ਜਦੋਂ ਮੈਚ ਦਿਨ ਵਿਚ 2 ਤੋਂ 3 ਵਜੇ ਦੇ ਵਿਚਾਲੇ ਸ਼ੁਰੂ ਹੋ ਕੇ 6 ਵਜ਼ੇ ਤੱਕ ਖਤਮ ਹੁੰਦਾ ਹੈ ਤਾਂ ਸਟੇਡੀਅਮ ਆਏ ਦਰਸ਼ਕ ਰਾਤ ਦਾ ਦੂਜਾ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਅਸਾਨੀ ਨਾਲ ਘਰ ਨਹੀਂ ਪਹੁੰਚ ਪਾਉਂਦੇ ਜਿਸ ਕਾਰਨ ਉਹ ਮੈਚ ਨੂੰ ਮਿਸ ਕਰ ਦਿੰਦੇ ਹਨ। ਇਸ ਦਾ ਸਿੱਧਾ ਅਸਰ ਟੀਆਰਪੀ 'ਤੇ ਪੈਦਾ ਹੈ। ਹਾਲਾਂਕਿ ਸਾਰੇ ਮੈਚਾਂ ਨੂੰ ਲੈ ਕੇ ਕੋਈ ਸ਼ਿਡੀਉਲ ਨਹੀਂ ਬਣਿਆ ਹੈ।

ਪਹਿਲਾਂ ਇਹ ਲੜੀ 45 ਦਿਨ ਚੱਲਦੀ ਸੀ ਪਰ ਮੀਡੀਆ ਰਿਪੋਰਟਾ ਅਨੁਸਾਰ ਹੁਣ ਇਕ ਦਿਨ ਵਿਚ ਇਕ ਮੈਚ ਹੋਣ ਦੇ ਕਾਰਨ ਇਹ 57 ਦਿਨ ਚੱਲੇਗੀ। ਖੈਰ ਇਨ੍ਹਾਂ ਤਰੀਕਾਂ ਦਾ ਅਜੇ ਅਧਿਕਾਰਕ ਤੌਰ 'ਤੇ ਐਲਾਨ ਹੋਣਾ ਬਾਕੀ ਹੈ ਪਰ ਫਿਰ ਵੀ ਮੰਨਿਆ ਇਹੀ ਜਾ ਰਿਹਾ ਹੈ ਕਿ ਹੁਣ ਇਕ ਦਿਨ ਵਿਚ ਇਕ ਮੈਚ ਹੋਵੇਗਾ ਪਹਿਲਾਂ ਦੀ ਤਰ੍ਹਾਂ 8 ਵਜੇ ਨਹੀਂ ਬਲਕਿ 7:30 ਵਜ਼ੇ ਸ਼ੁਰੂ ਹੋਵੇਗਾ।