ਘਰ ਦੀ ਰਸੋਈ ਵਿਚ : ਵੈਜ ਸਮੋਸਾ
ਸਾਦਾ ਸਮੋਸਾ, ਆਲੂ ਸਮੋਸਾ, ਮਟਰ ਸਮੋਸਾ ਕਈ ਤਰ੍ਹਾਂ ਦੇ ਸਮੋਸੇ ਖਾਦੇ ਹੋਣਗੇ। ਅੱਜ ਅਸੀਂ ਤੁਹਾਡੇ ਲਈ ਪੰਜਾਬੀ ਸਮੋਸਾ ਰੈਸਪੀ ਲੈ ਕੇ ਆਏ ਹਾਂ। ...
ਸਮੱਗਰੀ- 250 ਗ੍ਰਾਮ ਮੈਦਾ, 3 ਹਰੀਆਂ ਮਿਰਚਾਂ, 4 ਚਮਚ ਘਿਓ, 250 ਗ੍ਰਾਮ ਫਲੀਆਂ, 250 ਗ੍ਰਾਮ ਗਾਜਰਾਂ, 2 ਪਿਆਜ, 1 ਚਮਚ ਜੀਰਾ, 1/2 ਚਮਚ ਧਨੀਆ ਪਾਊਡਰ, 1/2 ਚਮਚ ਲਾਲ ਮਿਰਚ, ਸਵਾਦ ਅਨੁਸਾਰ ਨਮਕ, 1/2 ਚਮਚ ਜਵੈਨ, 1/2 ਚਮਚ ਅਦਰਕ ਲਸਣ ਦਾ ਪੇਸਟ, ਤੇਲ ਜਰੂਰਤ ਅਨੁਸਾਰ
ਵਿਧੀ :- ਫਲੀਆਂ ਅਤੇ ਗਾਜਰਾਂ ਨੂੰ ਛੋਟੇ ਟੁਕੜਿਆ ਵਿਚ ਕੱਟ ਲਓ। ਪਿਆਜ਼ ਅਤੇ ਹਰੀ ਮਿਰਚਾਂ ਨੂੰ ਵੀ ਬਾਰੀਕ ਕੱਟ ਲਓ। ਆਲੂ, ਗਾਜਰ, ਫਲੀਆਂ ਨੂੰ ਉਬਾਲ ਲਓ ਅਤੇ ਉਬਲੇ ਹੋਏ ਆਲੂਆਂ ਦੇ ਛਿਲਕੇ ਉਤਾਰ ਕੇ ਉਨ੍ਹਾਂ ਮਸਲ ਲਓ। ਹੁਣ ਮੈਦੇ ਵਿਚ ਘਿਓ, ਨਮਕ, ਜਵੈਨ ਪਾ ਕੇ ਮਿਲਾਉਂਦੇ ਹੋਏ ਥੌੜਾ- ਥੌੜਾ ਪਾਣੀ ਮਿਲਾ ਕੇ ਨਰਮ ਆਟਾ ਗੁੰਨ੍ਹ ਲਓ। ਆਟੇ ਨੂੰ ਗੁੰਨ੍ਹ ਕੇ ਗਿੱਲੇ ਕੱਪੜੇ ਨਾਲ ਢੱਕ ਲਓ।
ਹੁਣ ਇਕ ਨਾਨ ਸਟਿਕ ਕੜਾਹੀ ਵਿਚ ਘਿਓ ਗਰਮ ਕਰੋ। ਇਸ ਵਿਚ ਕੱਟਿਆ ਪਿਆਜ, ਹਰੀ ਮਿਰਚ, ਅਦਰਕ ਲਸਣ ਦਾ ਪੇਸਟ, ਧਨੀਆ ਪਾਊਡਰ ਅਤੇ ਲੂਣ ਪਾ ਕੇ ਇਕ ਮਿੰਟ ਤਕ ਪਕਾਓ ਅਤੇ ਗੈਸ ਬੰਦ ਕਰ ਦਿਓ। ਗੁੰਨ੍ਹੇ ਹੋਏ ਆਟੇ ਨੂੰ ਲੈ ਕੇ ਛੋਟੇ- ਛੋਟੇ ਗੋਲੇ ਬਣਾ ਲਓ। ਹੁਣ ਇਕ ਪੇੜਾ ਲੈ ਕੇ ਰੋਟੀ ਵਾਂਗ ਵੇਲ ਲਓ। ਰੋਟੀ ਨੂੰ ਕੱਟ ਕੇ ਇਕ ਭਾਗ ਖੱਬੇ ਹੱਥ 'ਤੇ ਰੱਖੋ। ਕੱਟੇ ਹੋਏ ਕਿਨਾਰੇ ਉੱਪਰ ਉਂਗਲੀ ਨਾਲ ਪਾਣੀ ਲਗਾਓ।
ਦੂਸਰੇ ਅੱਧੇ ਕਿਨਾਰੇ ਨੂੰ ਉਸ ਉੱਪਰ ਰੱਖ ਕੇ ਕੌਨ ਵਾਂਗ ਬਣਾ ਕੇ ਚਿਪਕਾ ਦਿਓ। ਕੌਨ ਨੂੰ ਖੱਬੇ ਹੱਥ 'ਤੇ ਰੱਖ ਕੇ ਚਮਚ ਨਾਲ ਸਬਜੀ ਨੂੰ ਪਾ ਕੇ ਤਿਕੌਣੇ ਬਣਾ ਕੇ ਬੰਦ ਕਰੋ। ਇਸੀ ਤਰ੍ਹਾਂ ਸਾਰੇ ਸਮੋਸੇ ਬਣਾ ਲਓ। ਹੁਣ ਕੜਾਈ ਵਿਚ ਤੇਲ ਪਾ ਕੇ ਗਰਮ ਕਰੋ, 2 ਜਾਂ 3 ਸਮੋਸੇ ਪਾਓ ਅਤੇ ਗੈਸ ਨੂੰ ਘੱਟ ਕਰ ਦਿਓ। ਸੁਨਹਿਰਾ ਭੂਰਾ ਹੋਣ ਤੱਕ ਤਲ ਕੇ ਬਾਹਰ ਕੱਢ ਲਓ। ਸਮੋਸੇ ਤਿਆਰ ਹਨ।