ਪਨੀਰ ਕੇਸਰ ਬਦਾਮ ਖੀਰ
ਖੀਰ ਤਾਂ ਆਮ ਸੱਭ ਦੇ ਘਰ ਬਣਦੀ ਹੀ ਹੈ। ਖੀਰ ਵੀ ਕਈ ਤਰ੍ਹਾਂ ਦੀ ਬਣਦੀ ਹੈ। ਅੱਜ ਅਸੀਂ ਤੁਹਾਨੂੰ ਪਨੀਰ ਦੀ ਖੀਰ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ। ਇਹ ਖਾਣ 'ਚ ਬਹੁਤ ...
ਖੀਰ ਤਾਂ ਆਮ ਸੱਭ ਦੇ ਘਰ ਬਣਦੀ ਹੀ ਹੈ। ਖੀਰ ਵੀ ਕਈ ਤਰ੍ਹਾਂ ਦੀ ਬਣਦੀ ਹੈ। ਅੱਜ ਅਸੀਂ ਤੁਹਾਨੂੰ ਪਨੀਰ ਦੀ ਖੀਰ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ। ਇਹ ਖਾਣ 'ਚ ਬਹੁਤ ਹੀ ਟੇਸਟੀ ਹੁੰਦੀ ਹੈ।
ਸਮੱਗਰੀ - 1 ਕੇਸਰ, ਚੁਟਕੀਭਰ ਇਲਾਇਚੀ ਪਾਊਡਰ, 2 ਚਮਚ ਪਿਸਤਾ, 2 ਚਮਚ ਕਾਜੂ, 2 ਚਮਚ ਬਦਾਮ, 1/2 ਕੱਪ ਪਨੀਰ, 2 ਕੱਪ ਦੁੱਧ, 2 ਚਮਚ ਕਾਰਨਫਲੋਰ, 2-3 ਚਮਚ ਚੀਨੀ
ਵਿਧੀ - ਸੱਭ ਤੋਂ ਪਹਿਲਾ 1 ਕੱਪ ਦੁੱਧ 'ਚ ਕੇਸਰ ਨੂੰ ਭਿਓਂ ਕੇ ਰੱਖ ਦਿਓ। ਹੁਣ 1 ਚਮਚ ਦੁੱਧ 'ਚ ਕਾਰਨਫਲੋਰ ਨੂੰ ਵੀ ਭਿਉਂ ਦਿਓ। ਇਸ ਤੋਂ ਬਾਅਦ ਦੁੱਧ ਉੱਬਾਲੋ ਅਤੇ ਇਸ 'ਚ ਕਾਰਨਫਲੋਰ ਵਾਲਾ ਦੁੱਧ ਮਿਲਾ ਕੇ 10 ਮਿੰਟਾਂ ਦੇ ਲਈ ਇਸ ਨੂੰ ਹਿਲਾਉਂਦੇ ਰਹੋ।
ਫਿਰ ਇਸ 'ਚ ਕੇਸਰ ਵਾਲਾ ਦੁੱਧ ਪਾ ਦਿਓ। ਇਸ ਤੋਂ ਬਾਅਦ ਉੱਬਲਦੇ ਹੋਏ ਦੁੱਧ 'ਚ ਪਨੀਰ ਅਤੇ ਚੀਨੀ ਪਾ ਕੇ ਚੰਗੀ ਤਰ੍ਹਾਂ ਮਿਲਾਓ। ਇਸ ਨੂੰ 10 ਮਿੰਟਾਂ ਦੇ ਲਈ ਉੱਬਾਲੋ। ਹੁਣ ਇਸ 'ਚ ਇਲਾਇਚੀ ਪਾਊਡਰ ਅਤੇ ਬਾਕੀ ਦੇ ਸਾਰੇ ਡ੍ਰਾਈ ਫਰੂਟਸ ਪਾ ਕੇ ਗੈਸ ਦੀ ਆਂਚ ਬੰਦ ਕਰ ਦਿਓ। ਪਨੀਰ ਖੀਰ ਤਿਆਰ ਹੈ। ਇਸ ਨੂੰ ਸਰਵ ਕਰੋ।