ਘਰ ਦੀ ਰਸੋਈ ਵਿਚ : ਚਾਵਲ ਦੇ ਗੁਲਾਬ ਜਾਮੁਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਚਾਵਲ (100 ਗ੍ਰਾਮ), ਦੁੱਧ (250 ਮਿਲੀ), ਸ਼ੱਕਰ (250 ਗ੍ਰਾਮ), ਹਰੀ ਇਲਾਇਚੀ (2 ਪਿਸੀ ਹੋਈ), ਘਿਓ (ਤਲਣ ਲਈ)...

Rice gulab jamun

ਸਮੱਗਰੀ : ਚਾਵਲ (100 ਗ੍ਰਾਮ), ਦੁੱਧ (250 ਮਿਲੀ), ਸ਼ੱਕਰ (250 ਗ੍ਰਾਮ), ਹਰੀ ਇਲਾਇਚੀ (2 ਪਿਸੀ ਹੋਈ), ਘਿਓ (ਤਲਣ ਲਈ)

ਚਾਵਲ ਦੇ ਗੁਲਾਬ ਜਾਮੁਨ : ਸੱਭ ਤੋਂ ਪਹਿਲਾਂ ਚਾਵਲ ਨੂੰ ਸਾਫ਼ ਕਰ ਕੇ ਧੋ ਲਵੋ। ਫਿਰ ਉਨ੍ਹਾਂ ਨੂੰ ਦੁੱਧ ਦੇ ਨਾਲ ਪਾ ਕੇ ਚੰਗੀ ਤਰ੍ਹਾਂ ਪਕਾ ਲਵੋ। ਜਦੋਂ ਚਾਵਲ ਪੱਕ ਜਾਣ ਅਤੇ ਦੁੱਧ ਉਸ ਵਿਚ ਸੋਖਿਆ ਜਾਵੇ, ਗੈਸ ਬੰਦ ਕਰ ਦਿਓ ਅਤੇ ਉਨ੍ਹਾਂ ਨੂੰ ਠੰਡਾ ਹੋਣ ਦਿਓ। ਜਦੋਂ ਤੱਕ ਚਾਵਲ ਠੰਡੇ ਹੋ ਰਹੇ ਹਨ,  ਤੱਦ ਤੱਕ ਚਾਸ਼ਣੀ ਬਣਾ ਲਵੋ। ਇਸਦੇ ਲਈ ਸ਼ੱਕਰ ਵਿਚ ਲੋੜ ਮੁਤਾਬਿਕ ਪਾਣੀ ਲੈ ਕੇ ਉਸਨੂੰ ਪਕਾਓ। ਸ਼ੱਕਰ ਦੇ ਘੋਲ ਨੂੰ ਬਰਾਬਰ ਚਲਾਉਂਦੇ ਰਹੋ।

ਜਦੋਂ ਚਾਸ਼ਣੀ ਤਿਆਰ ਹੋ ਜਾਵੇ, ਉਸ ਵਿਚ ਪਿਸੀ ਹੋਈ ਇਲਾਇਚੀ ਪਾ ਦਿਓ ਅਤੇ ਗੈਸ ਬੰਦ ਕਰ ਦਿਓ। ਚਾਵਲ ਠੰਡੇ ਹੋਣ 'ਤੇ ਉਨ੍ਹਾਂ ਨੂੰ ਸਿਲਵੱਟੇ 'ਤੇ ਖੂਬ ਬਰੀਕ ਪੀਸ ਲਵੋ। ਚਾਵਲ ਪੀਸਣ ਤੋਂ ਬਾਅਦ ਉਸ ਨੂੰ ਇਕ ਵਾਰ ਚੰਗੀ ਤਰ੍ਹਾਂ ਫੇਂਟ ਲਵੋ। ਚਾਵਲ ਪੀਸਦੇ ਸਮੇਂ ਉਸ ਵਿਚ ਵੱਖ ਤੋਂ ਪਾਣੀ ਨਾ ਮਿਲਾਓ ਨਹੀਂ ਤਾਂ ਗੁਲਾਬ ਜਾਮੁਨ ਬੇਡੌਲ ਹੋ ਜਾਣਗੇ।

ਹੁਣ ਇਕ ਕੜਾਈ ਵਿਚ ਘਿਓ ਪਾ ਕੇ ਗਰਮ ਕਰੋ, ਜਦੋਂ ਘਿਓ ਗਰਮ ਹੋ ਜਾਵੇ, ਹੱਥ ਵਿਚ ਥੋੜ੍ਹਾ ਜਿਹਾ ਘਿਓ ਲਗਾ ਕੇ ਚਿਕਣਾ ਕਰ ਲਵੋ ਅਤੇ ਫਿਰ ਥੋੜ੍ਹਾ ਜਿਹਾ ਚਾਵਲ ਦਾ ਪੇਸਟ ਉਸਨੂੰ ਗੁਲਾਬ ਜਾਮੁਨ ਦੇ ਸਰੂਪ ਦਾਬਓ ਅਤੇ ਘਿਓ ਵਿਚ ਪਾ ਕੇ ਉਲਟ - ਪਲਟ ਕਰ ਘੱਟ ਅੱਗ 'ਤੇ ਸੇਕੋ। ਚਾਵਲ ਦੇ ਗੋਲੇ ਨੂੰ ਸੋਨੇ-ਰੰਗਾ ਹੋਣ ਤੱਕ ਸੇਕੋ ਅਤੇ ਫਿਰ ਉਨ੍ਹਾਂ ਨੂੰ ਕੱਢ ਕੇ ਚਾਸ਼ਣੀ ਵਿਚ ਪਾ ਦਿਓ ਅਤੇ ਇਨ੍ਹਾਂ ਨੂੰ ਥੋੜ੍ਹੀ ਦੇਰ ਤੱਕ ਚਾਸ਼ਣੀ ਵਿਚ ਪਏ ਰਹਿਣ ਦਿਓ। ਲਓ ਜੀ ਤਿਆਰ ਹੈ ਤੁਹਾਡੇ ਚਾਵਲ ਦੇ ਗੁਲਾਬ ਜਾਮੁਨ।