ਹਰਾ ਬਾਦਾਮ ਕਰਦਾ ਹੈ Weight Loss 'ਚ ਮਦਦ

ਏਜੰਸੀ

ਜੀਵਨ ਜਾਚ, ਖਾਣ-ਪੀਣ

ਹਰੇ ਬਦਾਮ ਨਟਸ ਹੁੰਦੇ ਹਨ ਜੋ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਸੁੱਕੇ ਬਦਾਮ ਦੀ ਤੁਲਣਾ 'ਚ ਇਹਨਾਂ ਵਿੱਚ ਕਈ ਪੋਸ਼ਕ ਤੱਤ ਜ਼ਿਆਦਾ ਹੁੰਦੇ ਹਨ।

Green almonds helps in weight loss

ਨਵੀਂ ਦਿੱਲੀ :  ਹਰੇ ਬਦਾਮ ਨਟਸ ਹੁੰਦੇ ਹਨ ਜੋ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਸੁੱਕੇ ਬਦਾਮ ਦੀ ਤੁਲਣਾ 'ਚ ਇਹਨਾਂ ਵਿੱਚ ਕਈ ਪੋਸ਼ਕ ਤੱਤ ਜ਼ਿਆਦਾ ਹੁੰਦੇ ਹਨ।  

ਹਰੇ ਬਦਾਮ ਸਿਹਤ ਲਈ ਚੰਗੇ ਹੁੰਦੇ ਹਨ ਕਿਉਂਕਿ ਇਹ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦੇ ਹਨ ਅਤੇ ਸਰੀਰ ਤੋਂ ਜ਼ਹਿਰੀਲਾ ਪਦਾਰਥਾਂ ਨੂੰ ਬਾਹਰ ਕੱਢ ਸਕਦੇ ਹਨ। ਇਹ ਬਿਮਾਰੀ - ਰੋਕਣ ਵਾਲੀ ਸਮਰਥਾ ਨੂੰ ਵਧਾਉਂਦੇ ਹਨ।

ਇਹ ਬਦਾਮ ਭਾਰ ਘਟਾਉਣ ਲਈ ਚੰਗੇ ਹਨ ਕਿਉਂਕਿ ਇਹਨਾਂ ਵਿੱ'ਚ ਤੰਦਰੁਸਤ ਚਰਬੀ ਸ਼ਾਮਿਲ ਹੈ। ਇਸ ਤੋਂ ਇਲਾਵਾ ਚਰਬੀ ਨੂੰ ਬਾਹਰ ਕੱਢਣ 'ਚ ਮਦਦ ਕਰਦੇ ਹਨ। 

ਹਰੇ ਬਦਾਮ ਪੇਟ ਲਈ ਚੰਗੇ ਹੁੰਦੇ ਹਨ ਕਿਉਂਕਿ ਇਹਨਾਂ 'ਚ ਬਹੁਤ ਜਿਆਦਾ ਫਾਇਬਰ ਹੁੰਦਾ ਹੈ, ਜੋ ਪਾਚਨ ਪ੍ਰਕਿਰਿਆ ਨੂੰ ਠੀਕ ਰੱਖਦਾ ਹੈ ਅਤੇ ਕਬਜ ਤੋਂ ਮੁਕਤੀ ਦਿਵਾਉਂਦਾ ਹੈ। 

ਇਹ ਵਾਲਾਂ ਲਈ ਵੀ ਫਾਇਦੇਮੰਦ ਹੈ ਕਿਉਂਕਿ ਇਹਨਾਂ 'ਚ ਵਿਟਾਮਿਨ, ਖਣਿਜ ਅਤੇ ਕਈ ਹੋਰ ਪੋਸ਼ਕ ਤੱਤ ਹੁੰਦੇ ਹਨ।  

ਹਰਾ ਬਦਾਮ ਫੋਲਿਕ ਐਸਿਡ ਦਾ ਚੰਗਾ ਸ੍ਰੋਤ ਹੈ, ਜੋ ਭਰੂਣ ਦੇ ਦਿਮਾਗ ਅਤੇ ਨਿਊਰੋਲਾਜ਼ੀਕਲ ਵਿਕਾਸ 'ਚ ਮਦਦ ਕਰਦਾ ਹੈ।  ਇਸ ਵਿੱਚ ਮੌਜੂਦ ਵਿਟਾਮਿਨ ਈ ਬੱਚੇ ਨੂੰ ਅਸਥਮਾ ਦੇ ਜੋਖਮ ਤੋਂ ਬਚਾਉਂਦਾ ਹੈ।

ਵਰਤੋਂ ਸਾਵਧਾਨੀ
ਸੁੱਕੇ ਬਦਾਮ ਦੇ ਮੁਕਾਬਲੇ ਹਰੇ ਬਦਾਮ 'ਚ ਪਾਣੀ ਦੀ ਮਾਤਰਾ ਜਿਆਦਾ ਹੁੰਦੀ ਹੈ ਅਤੇ ਫਾਇਬਰ ਵੀ ਜ਼ਿਆਦਾ ਹੁੰਦਾ ਹੈ। ਇਸ ਲਈ ਗਰਮੀਆਂ  ਦੇ ਮੌਸਮ 'ਚ ਸੁੱਕੇ ਬਦਾਮ ਦੇ ਮੁਕਾਬਲੇ ਹਰੇ ਬਦਾਮ ਜ਼ਿਆਦਾ ਖਾਧੇ ਜਾ ਸਕਦੇ ਹਨ। 

ਹਰੇ ਬਦਾਮ ਵਿੱਚ ਪਾਣੀ ਅਤੇ ਫਾਇਬਰ ਦੀ ਮਾਤਰਾ ਭਰਪੂਰ ਹੋਣ ਦੇ ਕਾਰਨ ਇਹ ਗਰਮੀਆਂ ਦੇ ਮੌਸਮ ਵਿੱਚ ਪਾਚਨ 'ਚ ਬਹੁਤ ਮਦਦ ਕਰਦੇ ਹਨ। ਉਂਜ ਤਾਂ ਹਰੇ ਬਦਾਮ ਨੂੰ ਖਾਣ ਦੀ ਮਾਤਰਾ ਡਾਇਟ 'ਤੇ ਨਿਰਭਰ ਕਰਦੀ ਹੈ ਪਰ ਆਮਤੌਰ 'ਤੇ ਅੱਠ ਤੋਂ ਦਸ ਬਦਾਮ ਇੱਕ ਦਿਨ 'ਚ ਖਾਧੇ ਜਾ ਸਕਦੇ ਹਨ।

ਉਂਜ ਤਾਂ ਹਰੇ ਬਦਾਮ ਨੂੰ ਛਿੱਲਕੇ ਖਾਧਾ ਜਾ ਸਕਦਾ ਹੈ ਪਰ ਕੋਈ ਇਸ ਤਰ੍ਹਾਂ ਨਹੀਂ ਖਾਣਾ ਚਾਹੁੰਦਾ ਤਾਂ ਇਨ੍ਹਾਂ ਨੂੰ ਆਲਿਵ ਆਇਲ ਦੇ ਨਾਲ ਵੀ ਖਾ ਸਕਦੇ ਹਾਂ।