ਮੇਥੀਦਾਣੇ ਨਾਲ ਦੂਰ ਹੋਵੇਗੀ ਸ਼ੂਗਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਮੇਥੀਦਾਣਾ ਦੇ ਪਾਣੀ ਵਿਚ ਇੰਨੀ ਤਾਕਤ ਹੁੰਦੀ ਹੈ ਕਿ ਇਹ ਬਲੱਡ ਸ਼ੂਗਰ ਨੂੰ ਘੱਟ ਕਰ ਸਕਦਾ ਹੈ।

Sugar will be away with fenugreek

ਨਵੀਂ ਦਿੱਲੀ: ਸ਼ੂਗਰ ਵਾਲੇ ਮਰੀਜ਼ਾਂ ਨੂੰ ਅਪਣੇ ਖਾਣ ਪੀਣ ਦਾ ਖਾਸ ਧਿਆਨ ਰੱਖਣਾ ਪੈਦਾਂ ਹੈ। ਮਿੱਠੇ ਵਾਲੇ ਪਦਾਰਥ, ਪੀਣ ਵਾਲੀਆਂ ਚੀਜਾਂ ਤੋਂ ਹਮੇਸ਼ਾ ਦੂਰੀ ਬਣਾ ਕੇ ਰੱਖਣੀ ਪੈਦੀਂ ਹੈ। ਬਹੁਤ ਸਾਰੀਆਂ ਜੜੀ-ਬੂਟੀਆਂ ਅਤੇ ਮਸਾਲੇ ਹਨ ਜੋ ਕਿ ਇਸ ਬਿਮਾਰੀ ਨਾਲ ਲੜਨ ਵਿਚ ਤੁਹਾਡੀ ਮਦਦ ਕਰਦੀਆਂ ਹਨ।

ਜਿਵੇਂ ਮੇਥੀਦਾਣਾ ਤੁਹਾਡੇ ਵਧੇ ਹੋਏ ਸ਼ੂਗਰ ਦੇ ਪੱਧਰ ਨੂੰ ਘਟਾਉਣ ਵਿਚ ਮਦਦ ਕਰਦਾ ਹੈ। ਇੰਟਰਨੈਸ਼ਨਲ ਜਰਨਲ ਫਾੱਰ ਵਿਟਾਮਿਨ ਐਂਡ ਪੋਸ਼ਣ ਰਿਸਰਚ ਵਿਚ ਪ੍ਰਕਾਸ਼ਿਤ ਇਕ ਅਧਿਐਨ ਮੁਤਾਬਕ ਰੋਜ਼ਾਨਾ 10 ਗ੍ਰਾਮ ਮੇਥੀਦਾਨਾ ਦਾ ਗਰਮ ਪਾਣੀ ਪੀਣ ਨਾਲ ਟਾਇਪ-2 ਸ਼ੂਗਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।

ਮੇਥੀਦਾਣਾ ਦੇ ਪਾਣੀ ਵਿਚ ਇੰਨੀ ਤਾਕਤ ਹੁੰਦੀ ਹੈ ਕਿ ਇਹ ਬਲੱਡ ਸ਼ੂਗਰ ਨੂੰ ਘੱਟ ਕਰ ਸਕਦਾ ਹੈ। ਇਸ ਵਿਚ ਕਾਫੀ ਮਾਤਰਾ ਵਿਚ ਫਾਇਬਰ ਹੁੰਦਾ ਹੈ ਜੋ ਪਾਚਣ ਕਿਰਿਆ ਨੂੰ ਤੇਜ਼ ਕਰਦਾ ਹੈ। ਇਹ ਸ਼ਰੀਰ ਦੁਆਰਾ ਸ਼ੂਗਰ ਦੇ ਇਸਤੇਮਾਲ ਨੂੰ ਵੀ ਬਿਹਤਰ ਕਰਦਾ ਹੈ।

ਇਸ ਨਾਲ ਸ਼ਰੀਰ ਦਾ ਬਲੱਡ ਸ਼ੂਗਰ ਲੈਵਲ ਨਿਯੰਤਰਿਤ ਰਹਿੰਦਾ ਹੈ ਅਤੇ ਸ਼ੂਗਰ ਤੋਂ ਬਚਾਅ ਰਹਿੰਦਾ ਹੈ। ਇਹ ਸ਼ੂਗਰ ਨੂੰ ਕੰਟਰੋਲ ਕਰਨ ਵਿਚ ਮੱਦਦਗਾਰ ਹੈ। ਮੇਥੀ ਵਿਚ ਮੌਜੂਦ ਗੇਲੇਕਟੋਮੈਨਨ ਨਾਮਕ ਫਾਇਬਰ, ਖੂਨ ਵਿਚ ਸ਼ੂਗਰ ਦੇ ਨਿਕਾਸ ਨੂੰ ਘੱਟ ਕਰਦਾ ਹੈ।ਇਹ ਦੁਕਾਨ ਤੋਂ ਬੜੀ ਆਸਾਨੀ ਨਾਲ ਮਿਲ ਜਾਂਦੇ ਹਨ। ਲੋਕ ਇਸ ਦਾ ਇਸਤੇਮਾਲ ਆਚਾਰ ਵਿਚ ਸਵਾਦ ਵਜੋਂ ਕਰਦੇ ਹਨ।