ਰਵਾਇਤੀ ਭੋਜਨ ਵਿਚੋਂ ਇਕ ਜਵਾਰ ਦੀ ਰੋਟੀ
ਜਵਾਰ ਕਾਰਬੋਹਾਇਡ੍ਰੇਟ ਅਤੇ ਹਾਈ ਕਲੋਰੀ ਤੋਂ ਭਰਪੂਰ ਹੁੰਦੀ ਹੈ। ਸਾਧਾਰਣ ਰੂਪ ਨਾਲ ਜਵਾਰੀ ਦੀ ਰੋਟੀ ਹੱਥਾਂ ਨਾਲ ਹੀ ਬਣਾਈਆਂ ਜਾਂਦੀਆਂ ਹਨ। ਭਾਰਤ ਦੇ ਪੇਂਡੂ ਲੋਕ....
ਜਵਾਰ ਕਾਰਬੋਹਾਇਡ੍ਰੇਟ ਅਤੇ ਹਾਈ ਕਲੋਰੀ ਤੋਂ ਭਰਪੂਰ ਹੁੰਦੀ ਹੈ। ਸਾਧਾਰਣ ਰੂਪ ਨਾਲ ਜਵਾਰੀ ਦੀ ਰੋਟੀ ਹੱਥਾਂ ਨਾਲ ਹੀ ਬਣਾਈਆਂ ਜਾਂਦੀਆਂ ਹਨ। ਭਾਰਤ ਦੇ ਪੇਂਡੂ ਲੋਕ ਅੱਜ ਵੀ ਇਸ ਨੂੰ ਮੁੱਖ ਭੋਜਨ ਦੇ ਰੂਪ ਵਿਚ ਖਾਂਦੇ ਹਨ। ਉਹ ਜਵਾਰ ਦੀ ਰੋਟੀ ਨੂੰ ਤਿਖੀ ਚਟਨੀ, ਕੜੀ, ਪਿਆਜ ਅਤੇ ਹਰੀ ਮਿਰਚ ਦੇ ਨਾਲ ਖਾਣਾ ਪਸੰਦ ਕਰਦੇ ਹਨ। ਪੇਂਡੂ ਲੋਕ ਜਵਾਰ ਦੀ ਰੋਟੀ ਬਣਾਉਣ ਲਈ ਆਟਾ ਖ਼ਰੀਦਿਆ ਨਹੀ ਸਨ ਕਰਦੇ ਸਗੋਂ ਪਹਿਲਾਂ ਜਵਾਰ ਨੂੰ ਚੰਗੀ ਤਰ੍ਹਾਂ ਧੁੱਪ ਵਿਚ 2 ਦਿਨ ਤਕ ਸੁਕਾ ਕੇ ਅਤੇ ਫਿਰ ਉਸ ਨੂੰ ਨਜ਼ਦੀਕ ਦੀ ਆਟਾ ਚੱਕੀ ਵਿਚ ਜਾ ਕੇ ਪਿਸਵਾਇਆ ਜਾਂਦਾ ਸੀ ਅਤੇ ਤਾਜ਼ਾ ਆਟਾ ਤਿਆਰ ਕੀਤਾ ਜਾਂਦਾ ਸੀ।
ਜਵਾਰ ਦੀ ਰੋਟੀ ਤੁਹਾਡੀ ਸਿਹਤ ਲਈ ਵੀ ਬਹੁਤ ਲਾਭਦਾਇਕ ਹੈ। ਇਸ ਤੋਂ ਬਿਹਤਰ ਸਵਾਦ ਲਈ ਅਕਸਰ ਇਸ ਨੂੰ ਗਰਮ ਪਿਠਲਾ, ਝੁਨਕਾ ਜਾਂ ਫਿਰ ਪਿਚ ਦੇ ਨਾਲ ਪਰੋਸਿਆ ਜਾਂਦਾ ਹੈ। ਆਓ ਹੁਣ ਇਸ ਨੂੰ ਬਣਾਉਣ ਦੇ ਢੰਗ ਦੇ ਬਾਰੇ ਵਿਚ ਜਾਣਦੇ ਹਾਂ। ਜਵਾਰੀ ਦੀ ਰੋਟੀ ਬਣਾਉਣ ਦੀ ਸਮੱਗਰੀ : ਜਵਾਰ ਦਾ ਆਟਾ 1 ਕਪ ,ਪਾਣੀ ਗੂੰਨਣ ਲਈ ਲੋੜ ਅਨੁਸਾਰ, ਨਮਕ ਸਵਾਦ ਅਨੁਸਾਰ। ਇਕ ਛੋਟੇ ਪੈਨ ਵਿਚ ½ ਕਪ ਪਾਣੀ ਲਵੋ ਅਤੇ ਉਸ ਨੂੰ ਗਰਮ ਹੋਣ ਲਈ ਰਖ ਦਿਓ। ਧਿਆਨ ਰਹੇ ਕਿ ਪਾਣੀ ਉਬਲਣਾ ਚਾਹੀਦਾ ਹੈ ਨਾ ਕੀ ਸਿਰਫਫ ਥੋੜਾ ਗਰਮ ਹੋਣਾ ਚਾਹੀਦਾ। ਉਬਾਲਦੇ ਸਮੇਂ ਤੁਹਾਨੂੰ ਪਾਣੀ ਵਿਚ ਬੁਲਬੁਲੇ ਨਜ਼ਰ ਆਉਣੇ ਚਾਹੀਦੇ ਹਨ।
ਹੁਣ ਇਕ ਖੁਲ੍ਹੇ ਭਾਂਡੇ ਵਿਚ ਜਵਾਰ ਦਾ ਆਟਾ ਲਵੋ ਅਤੇ ਉਸ ਵਿਚ ਨਮਕ ਮਿਲਾਓ। ਹੁਣ ਪਾਣੀ ਪਾਉਣ ਲਈ ਤਿਆਰ ਰਹੋ ਅਤੇ ਲੋੜ ਮੁਤਾਬਕ ਪਾਣੀ ਪਾ ਕੇ ਆਟੇ ਨੂੰ ਗੁੰਨ ਲਵੋ। ਇਕੱਠਾ ਪੂਰਾ ਪਾਣੀ ਪਾਉਣ ਦੀ ਕੋਸ਼ਿਸ਼ ਨਾ ਕਰੋ। ਪਹਿਲਾਂ ਅੱਧਾ ਹੀ ਪਾਣੀ ਪਾਓ ਅਤੇ ਅਧਾ ਵੱਖ ਰੱਖ ਦਿਓ। ਆਟਾ ਚੰਗੀ ਤਰ੍ਹਾਂ ਨਾਲ ਗੁੰਨ ਲਵੋ। ਤੁਸੀਂ ਚਮਚ ਦੀ ਵਰਤੋਂ ਵੀ ਕਰ ਸਕਦੇ ਹੋ। ਜਵਾਰ ਵਿਚ ਲਸ (ਖੁਸ਼ਬੂ) ਨਾ ਆਉਣ ਲਈ ਤੁਸੀਂ ਇਥੇ ਗਰਮ ਪਾਣੀ ਦੀ ਵਰਤੋਂ ਵੀ ਕਰ ਸਕਦੇ ਹੋ। ਕੰਨਡ਼ ਵਿਚ ਇਸ ਨੂੰ ਜੀਗਾਤੁ ਕਹਿੰਦੇ ਹਨ। ਆਟੇ ਵਿਚ ਪਾਣੀ ਪਾਉਣ ਤੋਂ ਬਾਅਦ ਤੁਸੀਂ ਅਪਣੇ ਹੱਥਾਂ ਨਾਲ ਆਟੇ ਨੂੰ ਗੂੰਨ ਸਕਦੇ ਹੋ ਅਤੇ ਆਟੇ ਨੂੰ ਗੂੰਨਣ ਤੋਂ ਬਾਅਦ ਉਸ ਨੂੰ ਕੁੱਝ ਸਮੇਂ ਤਕ ਕਮਰੇ ਦੇ ਤਾਪਮਾਨ ਵਿਚ ਹੀ ਰੱਖ ਸਕਦੇ ਹੋ।
ਹੁਣ ਤਿਆਰ ਆਟੇ ਵਿਚੋਂ ਥੋੜ੍ਹਾ ਹੁਣ ਤਿਆਰ ਆਟੇ ਵਿਚੋਂ ਥੋੜਾ ਜਿਹਾ ਆਟਾ ਲੈ ਕੇ ਵੱਡੇ ਅਕਾਰ ਦਾ ਇਕ ਪੇੜਾ ਬਣਾਓ ਤਾਕਿ ਤੁਸੀਂ ਰੋਟੀ ਬਣਾ ਸਕੋ। ਰੋਟੀ ਬਣਾਉਣ ਲਈ ਤੁਹਾਨੂੰ ਆਟੇ ਦੇ ਪੇੜਾ ਨੂੰ ਹਲਕਾ ਜਿਹਾ ਦਬਾ ਕੇ ਪਤਲਾ ਕਰਨਾ ਹੋਵੇਗਾ ,ਅਜਿਹਾ ਤੁਸੀਂ ਅਪਣੇ ਹਥੇਲੀਆਂ ਦੀ ਸਹਾਇਤਾ ਨਾਲ ਕਰ ਸਕਦੇ ਹੋ। ਹੁਣ ਪੇੜੇ ਨੂੰ ਤੁਸੀਂ ਅਪਣੀ ਹਥੇਲੀਆਂ ਦੀ ਸਹਾਇਤਾ ਨਾਲ ਹੌਲੀ-ਹੌਲੀ ਦਬਾਉਂਦੇ ਰਹੋ। ਧਿਆਨ ਰਹੇ ਰੋਟੀ ਦਾ ਆਕਰ ਗੋਲਾ ਕਾਰ ਹੀ ਰਹਿਣਾ ਚਾਹੀਦਾ, ਜੇਕਰ ਦਬਾਉਂਦੇ ਸਮੇਂ ਥੋੜਾ ਜਿਹਾ ਵਿਗੜਦਾ ਹੈ ਤਾਂ ਉਸ ਨੂੰ ਪਹਿਲਾਂ ਹੀ ਠੀਕ ਕਰ ਲਵੋ। ਹਥੇਲੀਆਂ ਦੀ ਜਗ੍ਹਾ 'ਤੇ ਤੁਸੀਂ ਰੋਲਿੰਗ ਪਿਨ ਦੀ ਵੀ ਵਰਤੋਂ ਕਰ ਸਕਦੇ ਹੋ। ਪਰ ਰਵਾਇਤੀ ਰੂਪ ਤੋਂ ਜਵਾਰ ਦੀ ਰੋਟੀ ਹੱਥਾਂ ਤੋਂ ਹੀ ਬਣਾਈ ਜਾਂਦੀ ਹੈ।
ਹੁਣ ਤਵੇ ਨੂੰ ਅੱਗ ਉਤੇ ਰੱਖੋ ਅਤੇ ਤਵੇ ਨੂੰ ਚੰਗੀ ਤਰ੍ਹਾਂ ਗਰਮ ਹੋਣ ਤੋਂ ਬਾਅਦ ਉਸ ਉਤੇ ਰੋਟੀ ਪਾਓ। ਕੁਝ ਸੈਕੰਡ ਤੋਂ ਬਾਅਦ, ਜਦੋਂ ਰੋਟੀ ਥੋੜ੍ਹੀ ਜੀਹੀ ਭੁੰਨ ਜਾਵੇ ਤਾਂ ਰੋਟੀ ਦੀ ਉਪਰੀ ਤਹਿ ਉਤੇ ਹਲਕਾ ਜਿਹਾ ਪਾਣੀ ਲਗਾਓ। ਹੁਣ ਜਦੋਂ ਤਕ ਪਾਣੀ ਨੂੰ ਰੋਟੀ ਸੋਖ ਨਹੀਂ ਲੈਂਦੀ ਤਦ ਤੱਕ ਰੋਟੀ ਨੂੰ ਪਕਨ ਦਿਓ ਅਤੇ ਕੁਝ ਸਮੇਂ ਬਾਅਦ ਰੋਟੀ ਨੂੰ ਪਲਟ ਦਿਓ। ਧਿਆਨ ਰਹੇ ਕਿ ਜਵਾਰੀ ਰੋਟੀ ਨੂੰ ਪਕਣ ਵਿਚ ਥੋੜਾ ਸਮਾਂ ਲੱਗਦਾ ਹੈ ਇਸ ਲਈ ਰੋਟੀ ਦੇ ਦੋਹੇਂ ਪਾਸੇ ਨੂੰ ਚੰਗੀ ਤਰ੍ਹਾਂ ਤੋਂ ਪਕਣ ਦਵੋ। ਹੁਣ ਤਿਆਰ ਗਰਮ ਜਵਾਰ ਦੀ ਰੋਟੀ ਨੂੰ ਤੁਸੀਂ ਸੁਖੀ ਸਬਜ਼ੀ ਦੇ ਨਾਲ ਵੀ ਪਰੋਸ ਸਕਦੇ ਹੋ। ਪਰ ਇਸ ਦਾ ਪਾਰੰਪਰਕ ਜੋੜ ਝੁਨਕਾ, ਬੈਂਗਨ ਦਾ ਭੜਥਾ ਅਤੇ ਠੇਚੇ ਦੇ ਨਾਲ ਹੀ ਹੈ। ਸਾਨੂੰ ਉਮੀਦ ਹੈ ਕਿ ਤੁਹਾਨੂੰ ਇਹ ਗਰਮਾ ਗਰਮ ਜਵਾਰੀ ਦੀ ਰੋਟੀ ਦੇ ਇਸ ਸਵਾਦ ਨੂੰ ਤੁਸੀਂ ਕਦੇ ਭੁਲ ਨਹੀਂ ਪਾਓਗੇ।