ਆਲੂ ਖਾਣ ਦੇ ਬੇਮਿਸਾਲ ਫ਼ਾਇਦੇ, ਜਾਣੋ ਇਸਦੇ ਲਾਭਕਾਰੀ ਗੁਣਾਂ ਬਾਰੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਆਲੂ ਹਰ ਘਰ 'ਚ ਵਰਤਿਆਂ ਜਾਂਦਾ ਹੈ। ਇਹ ਹਰ ਕਿਸੇ ਨੂੰ ਪਸੰਦ ਆਉਂਦਾ ਹੈ...

Patato

ਚੰਡੀਗੜ੍ਹ: ਆਲੂ ਹਰ ਘਰ 'ਚ ਵਰਤਿਆਂ ਜਾਂਦਾ ਹੈ। ਇਹ ਹਰ ਕਿਸੇ ਨੂੰ ਪਸੰਦ ਆਉਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਸੁਆਦ ਦੇ ਨਾਲ-ਨਾਲ ਆਲੂ ਸਾਡੀ ਸਿਹਤ ਲਈ ਫਾਇਦੇਮੰਦ ਹੈ। ਵਿਟਾਮਿਨ ਬੀ, ਸੀ, ਆਇਰਨ, ਕੈਲਸ਼ੀਅਮ, ਮੈਗਨੀਜ਼, ਫਾਸਰਫੋਰਸ ਵਰਗੇ ਪੋਸ਼ਕ ਤੱਤਾਂ ਨਾਲ ਭਰਪੂਰ ਹੋਣ ਦੇ ਨਾਲ-ਨਾਲ ਆਲੂ 'ਚ ਕਈ ਚਮਤਕਾਰੀ ਗੁਣ ਵੀ ਪਾਏ ਜਾਂਦੇ ਹਨ। ਜਾਣੋ ਆਲੂ ਤੋਂ ਹੋਣ ਵਾਲੇ ਜ਼ਬਰਦਸਤ ਫਾਇਦੇ। ਵਾਲਾਂ ਦੀ ਸਮੱਸਿਆ ਤੋਂ ਬਚਾਅ- ਆਲੂ ਸਾਡੇ ਵਾਲਾਂ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰ ਕੇ ਉਨ੍ਹਾਂ ਨੂੰ ਮਜ਼ਬੂਤ ਬਣਾਉਂਦਾ ਹੈ।

ਆਲੂਆਂ ਨੂੰ ਉਬਾਲਣ ਤੋਂ ਬਾਅਦ ਬਚੇ ਹੋਏ ਪਾਣੀ ਨਾਲ ਵਾਲ ਧੋਵੋ। ਇਹ ਤੁਹਾਡੇ ਵਾਲਾਂ ਨੂੰ ਮੁਲਾਇਮ ਅਤੇ ਜੜ੍ਹਾਂ ਤੋਂ ਮਜ਼ਬੂਤ ਬਣਾਉਂਦਾ ਹੈ। ਇਸ ਤੋਂ ਇਲਾਵਾ ਸਿੱਕਰੀ ਅਤੇ ਝੜਦੇ ਵਾਲਾਂ ਤੋਂ ਵੀ ਛੁਟਕਾਰਾ ਕਰਾਉਂਦਾ ਹੈ। ਹਾਈ ਬਲੱਡ ਪ੍ਰੈਸ਼ਰ 'ਚ ਫਾਇਦੇਮੰਦ- ਜੇਕਰ ਤੁਸੀਂ ਹਾਈ ਬਲੱਡ ਪ੍ਰੈਸ਼ਰ ਤੋਂ ਪਰੇਸ਼ਾਨ ਹੋ ਤਾਂ ਆਲੂ ਦਾ ਸੇਵਨ ਇਸ ਨੂੰ ਠੀਕ ਕਰੇਗਾ। ਕਬਜ਼-ਜੇਕਰ ਤੁਸੀਂ ਕਬਜ਼ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਭੁੰਨੇ ਹੋਏ ਆਲੂ ਇਸ ਸਮੱਸਿਆ ਤੋਂ ਰਾਹਤ ਦਿੰਦਾ ਹੈ। ਆਲਆਂ 'ਚ ਮੌਜੂਦ ਪੋਟਾਸ਼ੀਅਮ ਸਾਲਟ, ਅਮਲਤਾ ਦੀ ਸਮੱਸਿਆ ਤੋਂ ਛੁਟਕਾਰਾ ਕਰਾਉਣ 'ਚ ਮਦਦ ਕਰਦਾ ਹੈ।

ਚਿਹਰੇ 'ਤੇ ਗਲੋਅ ਲਿਆਓ- ਆਲੂ ਨੂੰ ਕੱਦੂਕਸ਼ ਕਰੋ ਅਤੇ 10 ਤੋਂ 15 ਮਿੰਟ ਇਸ ਨਾਲ ਆਪਣੇ ਚਿਹਰੇ 'ਤੇ ਮਾਲਸ਼ ਕਰੋ। ਕੁਝ ਦਿਨਾਂ 'ਚ ਹੀ ਅਜਿਹਾ ਕਰਨ ਨਾਲ ਤੁਹਾਡੇ ਚਿਹਰੇ 'ਤੇ ਚਮਰ ਆਵੇਗੀ। ਮੁਹਾਂਸਿਆਂ ਤੋਂ ਛੁਟਕਾਰਾ- ਆਲੂ ਦੇ ਰਸ 'ਚ ਕੁਝ ਬੰਦਾਂ ਨਿੰਬੂ ਦੇ ਰਸ ਦੀਆਂ ਮਿਲਾਓ। ਮੁਹਾਂਸਿਆਂ ਤੋਂ ਛੁਟਕਾਰਾ ਪਾਉਣ ਲਈ ਇਸ ਮਿਸ਼ਰਣ ਨੂੰ ਆਪਣੇ ਚਿਹਰੇ 'ਤੇ ਲਗਾਓ।

ਸੋਜ- ਜੇਕਰ ਤੁਸੀਂ ਸਰੀਰ ਦੇ ਕਿਸੇ ਹਿੱਸੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ 3 ਤੋਂ 4 ਆਲੂਆਂ ਨੂੰ ਭੁੰਨ ਕੇ ਛਿੱਲ ਲਓ। ਹੁਣ ਇਨ੍ਹਾਂ ਆਲੂਆਂ 'ਤੇ ਲੂਣ ਅਤੇ ਕਾਲੀ ਮਿਰਚ ਪਾ ਕੇ ਖਾਓ। ਟੈਨਿੰਗ ਤੋਂ ਛੁਟਕਾਰਾ- ਟੈਨਿੰਗ ਤੋਂ ਛੁਟਕਾਰਾ ਪਾਉਣ ਲਈ ਕੋਹਣੀਆ, ਗਰਦਨ ਅਤੇ ਮੱਥੇ 'ਤੇ ਕੱਚੇ ਆਲੂ ਰਗੜੋ।