ਘਰ ਵਿਚ ਬਣਾਓ ਆਂਵਲੇ ਦਾ ਮੁਰੱਬਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਆਂਵਲਾ ਵਿਟਾਮਿਨ, ਮਿਨਰਲਸ ਅਤੇ ਐਂਟੀਓਕਸੀਡੈਂਟ ਨਾਲ ਭਰਪੂਰ ਹੁੰਦਾ ਹੈ। ਆਂਵਲੇ ਦਾ ਅਚਾਰ ਅਤੇ ਚਟ...

Make Delicious Amla Murabba at Home

ਆਂਵਲਾ ਵਿਟਾਮਿਨ, ਮਿਨਰਲਸ ਅਤੇ ਐਂਟੀਓਕਸੀਡੈਂਟ ਨਾਲ ਭਰਪੂਰ ਹੁੰਦਾ ਹੈ। ਆਂਵਲੇ ਦਾ ਅਚਾਰ ਅਤੇ ਚਟਨੀ ਦੋਨੋਂ ਹੀ ਸਾਡੇ ਸਿਹਤ ਲਈ ਲਾਭਦਾਇਕ ਹੁੰਦੇ ਹਨ। ਬਚਿਆਂ ਨੂੰ ਆਂਵਲੇ ਦੀ ਚਟਨੀ ਬਹੁਤ ਪਸੰਦ ਆਉਂਦੀ ਹੈ। ਮੁਰੱਬਾ ਬਣਾਉਣ ਲਈ ਆਂਵਲੇ ਨੂੰ ਸਭ ਤੋਂ ਪਹਿਲਾਂ ਸ਼ੱਕਰ ਦੀ ਚਾਸ਼ਨੀ ਵਿਚ ਭਿਉਂ ਕੇ ਰੱਖ ਦਿੱਤਾ ਜਾਂਦਾ ਹੈ। ਇਸ ਮੁਰੱਬੇ ਦਾ ਤੁਸੀਂ ਕਈ ਦਿਨਾਂ ਤੱਕ ਪ੍ਰਯੋਗ ਕਰ ਸਕਦੇ ਹੋ। ਆਂਵਲਾ ਮੁਰੱਬਾ ਬਣਾਉਣ ਦੀ ਸਮੱਗਰੀ : ਆਂਵਲਾ ਇਕ ਕਿੱਲੋ, ਸ਼ੱਕਰ ਇਕ ਕਿੱਲੋ, ਪਾਣੀ ਇਕ ਲਿਟਰ। ਸਭ ਤੋਂ ਪਹਿਲਾਂ ਆਂਵਲੇ ਨੂੰ ਚੰਗੀ ਤਰ੍ਹਾਂ ਧੋ ਲਵੋ ਤੇ ਫਿਰ ਇਕ ਬਰਤਨ ਵਿਚ ਪਾਣੀ ਗਰਮ ਕਰੋ।

ਜਦੋਂ ਪਾਣੀ ਉੱਬਲ਼ਣ ਲੱਗ ਜਾਵੇ ਤਾਂ ਉਸ ਦੇ ਵਿਚ ਆਂਵਲੇ ਪਾ ਦਵੋ। ਉਬਾਲਦੇ ਸਮੇਂ ਅੱਗ ਤੇਜ਼ ਹੀ ਰੱਖੋ। ਇਸ ਨੂੰ ਤਕਰੀਬਨ ਪੰਦਰਾਂ ਮਿੰਟ ਤੱਕ ਉੱਬਲ਼ਦੇ ਹੋਏ ਪਾਣੀ ਵਿਚ ਹੀ ਰੱਖੋ। ਦਸ ਮਿੰਟ ਤੋਂ ਬਾਅਦ ਗੈਸ ਬੰਦਕਰ ਦਵੋ ਤੇ ਆਂਵਲੇ ਨੂੰ ਬਰਤਨ ਵਿਚੋਂ ਬਾਹਰ ਕੱਢ ਲਵੋ। ਹੁਣ ਦੂਜੇ ਬਰਤਨ ਵਿਚ ਇਕ ਲਿਟਰ ਪਾਣੀ ਅਤੇ ਉਸ ਦੇ ਵਿਚ ਇਕ ਕਿੱਲੋ ਸ਼ੱਕਰ ਪਾਓ। ਸ਼ੱਕਰ ਪਾਉਣ ਦੇ ਬਾਅਦ ਸਭ ਤੋਂ ਪਹਿਲਾਂ ਸ਼ੱਕਰ ਨੂੰ ਪਾਣੀ ਵਿਚ ਚੰਗੀ ਤਰ੍ਹਾਂ ਨਾਲ ਘੁਲਣ ਲਈ ਰੱਖ ਦਵੋ। ਫਿਰ ਇਸ ਵਿਚ ਆਂਵਲੋ ਨੂੰ ਮਿਲਾਓ ਅਤੇ ਗੈਸ ਦੀ ਅੱਗ ਨੂੰ ਵੀ ਥੋੜਾ ਘੱਟ ਕਰ ਦਵੋ। 35-45 ਮਿੰਟ ਤੱਕ ਪਕਾਉਣ ਤੋਂ  ਬਾਅਦ ਗੈਸ ਬੰਦ ਕਰ ਦਵੋ।

ਇਸ ਤੋਂ ਬਾਅਦ ਆਂਵਲੇ ਨੂੰ ਬਾਹਰ ਕੱਢ ਦਵੋ ਅਤੇ ਸ਼ੱਕਰ ਦੇ ਪਾਣੀ ਨੂੰ ਦਸ ਮਿੰਟ ਤੱਕ ਘੁਲਣ ਦਵੋ। ਇਸ ਤੋਂ ਬਾਅਦ ਦੁਬਾਰਾ ਆਂਵਲੇ ਨੂੰ ਪਾ ਕੇ ਦਸ ਮਿੰਟ ਤੱਕ ਪਕਓ। ਇਸ ਤੋਂ ਬਾਅਦ ਉਸ ਦੇ ਵਿਚ ਇਲਾਇਚੀ ਪਾਊਡਰ ਵੀ ਮਿਲਾ ਸਕਦੇ ਹੋ। ਫਿਰ ਉਸ ਨੂੰ ਠੰਡਾ ਹੋਣ ਲਈ ਰੱਖ ਦਵੋ ਤੇ ਕੱਚ ਦੇ ਸਾਫ਼ ਬਰਤਨ ਵਿਚ ਭਰ ਕੇ ਰੱਖੋ। ਆਂਵਲਾ ਦਾ ਮੁਰੱਬਾ ਬਣਾਉਂਦੇ ਸਮੇਂ ਕੁੱਝ ਗੱਲਾਂ ਨੂੰ ਜ਼ਰੂਰ ਧਿਆਨ ਵਿਚ ਰੱਖੋ : ਗਰਮ ਕਰਦੇ ਸਮੇਂ ਚਾਸ਼ਨੀ ਨੂੰ ਵਾਰ-ਵਾਰ ਹਲਾਉਂਦੇ ਰਹੋ,  ਧਿਆਨ ਰਹੇ ਕੀ ਚਾਸ਼ਨੀ ਦਾ ਰੰਗ ਗਹਿਰਾ ਭੂਰਾ ਨਹੀ ਹੋਣਾ ਚਾਹੀਦਾ ਹੈ।

ਜੇਕਰ ਤੁਸੀਂ ਸ਼ੱਕਰ ਦੀ ਚਾਸ਼ਨੀ ਨਹੀ ਬਣਾਉਣਾ ਚਾਹੁੰਦੇ ਤਾਂ ਸਿੱਧੇ-ਸਿੱਧੇ ਸ਼ੱਕਰ ਨੂੰ ਆਂਵਲੇ ਦੇ ਵਿਚ ਮਿਲਾਓ ਅਤੇ ਛੇਂ ਤੋਂ ਅੱਠ ਘੰਟੇ ਤੱਕ ਉਸ ਨੂੰ ਢਕੇ ਰਹਿਣ ਦਵੋ। ਕਿਉਂਕਿ ਇਸ ਗੱਲ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿ ਸ਼ੱਕਰ ਦੀ ਚਾਸ਼ਨੀ ਦੀ ਸਥਿਰਤਾ ਬਣੀ ਰਹੇ। ਇਸ ਲਈ ਜੇਕਰ ਤੁਸੀਂ ਜਲਦੀ ਮੁਰੱਬਾ ਬਣਾਉਣਾ ਚਾਹੁੰਦੇ ਹੋ  ਤਾਂ ਸ਼ੱਕਰ ਦੇ ਚਾਸ਼ਨੀ ਦੀ ਸਥਿਰਤਾ ਤੇ ਉਸ ਦੇ ਗਾੜੇਪਨ ਦਾ ਧਿਆਨ ਰੱਖੇ। ਇਸ ਨਾਲ ਆਂਵਲੇ ਦਾ ਰਸ ਬਾਹਰ ਨਿਕਲ ਜਾਵੇਗਾ ਤੇ ਸ਼ੱਕਰ ਵੀ ਚੰਗੀ ਤਰ੍ਹਾਂ ਨਾਲ ਆਂਵਲੇ ਵਿਚ ਘੁਲ ਜਾਵੇਗੀ।

ਇਸ ਉਪਾਏ ਦਾ ਪ੍ਰਯੋਗ ਕਰਦੇ ਸਮੇਂ ਤੁਹਾਨੂੰ ਸ਼ੱਕਰ ਪਾਉਣ ਤੋਂ  ਬਾਅਦ ਕੁੱਝ ਦੇਰ ਤੱਕ ਆਂਵਲੇ ਨੂੰ ਵੱਖ ਰੱਖਣਾ ਹੋਵੇਗਾ । ਪਰ ਜੇਕਰ ਤੁਸੀਂ ਜਲਦੀ ਤੋਂ ਆਂਵਲੇ ਦਾ ਮੁਰੱਬਾ ਬਣਾਉਣ ਚਾਹੁੰਦੇ ਹੋ ਤਾਂ ਉਨ੍ਹਾਂ ਨੂੰ ਤੁਰਤ ਇਕ ਕੱਪ ਪਾਣੀ ਦੇ ਨਾਲ ਸ਼ੱਕਰ ਦੀ ਚਾਸ਼ਨੀ ਵਿਚ ਪਾ ਦਵੋ। ਇਸ ਦੇ ਬਾਅਦ ਘਟ ਅੱਗ ਤੇ ਸ਼ੱਕਰ ਨੂੰ ਪੂਰੀ ਤਰ੍ਹਾਂ ਪਾਣੀ ਵਿਚ ਘੁਲ ਜਾਣ ਦਵੋ। ਮੁਰੱਬਾ ਬਣਾਉਣ ਲਈ ਤੁਸੀਂ ਸਟੀਲ ਦੇ ਬਰਤਨ ਦੀ ਵਰਤੋ ਵੀ ਕਰ ਸਕਦੇ ਹੋ ਪਰ ਸਟੀਲ ਦੇ ਬਰਤਨ ਵਿਚ ਆਂਵਲੇ ਨੂੰ ਜ਼ਿਆਦਾ ਸਮੇਂ ਤੱਕ ਨਾ ਰੱਖੋ। ਬਰਤਨ ਵਿਚੋਂ ਮੁਰੱਬਾ ਕੱਢਣ ਤੋਂ ਪਹਿਲਾਂ ਆਪਣੇ ਹੱਥਾਂ ਨੂੰ  ਚੰਗੀ ਤਰਾਂ ਸਾਫ਼ ਕਰ ਲਵੋ।

ਕਦੇ ਵੀ ਲੋਹੇ ਜਾਂ ਐਲਮੀਨੀਅਮ ਦੇ ਬਰਤਨ ਵਿਚ ਮੁਰੱਬਾ ਨਹੀ ਬਣਾਉਣਾ ਚਾਹੀਦਾ। ਇਸ ਨਾਲ ਬਹੁਤ ਜਲਦੀ ਮੁਰੱਬਾ ਬਾਸੀ ਹੋ ਜਾਂਦਾ । ਮੁਰੱਬਾ ਬਣਾਉਣ ਤੋਂ ਦੋ ਜਾਂ ਤਿੰਨ ਦਿਨ ਬਾਅਦਮੁਰੱਬੇ ਦੀ ਜਾਂਚ ਕਰਦੇ ਰਹੋ, ਕਿਉਂਕਿ ਦਿਨ ਪ੍ਰਤੀ ਦਿਨ ਮੁਰੱਬੇ ਦੀ ਚਾਸ਼ਨੀ ਗਾੜੀ ਹੁੰਦੀ ਰਹਿੰਦੀ ਹੈ। ਪਰ ਜੇਕਰ ਤੁਸੀਂ ਦੁਬਾਰਾ ਚਾਸ਼ਨੀ ਨੂੰ ਗਰਮ ਕਰੋਗੇ ਤਾਂ ਇਹ ਬਹੁਤ ਜ਼ਲਦੀ ਜਲਣ ਲੱਗੇਗੀ ਤੇ ਇਸ ਤੋਂ ਬਾਸੀ ਦੁਰਗੰਦ ਵੀ ਆਉਣ ਲੱਗੇਗੀ।