ਬਣਾਉ ਅਚਾਰੀ ਬੈਂਗਨ ਦੀ ਰੇਸਿਪੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਇਹ ਸ਼ਾਇਦ ਬੈਂਗਨ ਨੂੰ ਪਕਾਉਣ ਦੇ ਸਭ ਤੋਂ ਸਵਾਦਿਸ਼ਟ ਤਰੀਕਿਆਂ ਵਿਚੋਂ ਇਕ ਹੈ। ਆਚਾਰੀ ਮਸਾਲਾ ਪੰਜਾਬੀ ਖਾਣੇ ਵਿਚ ਲੋਕਾਂ ਨੂੰ ਬਹੁਤ ਪਸੰਦ ਆਉਂਦਾ ਹੈ। ਇਸ ....

achari baingan recipe

ਇਹ ਸ਼ਾਇਦ ਬੈਂਗਨ ਨੂੰ ਪਕਾਉਣ ਦੇ ਸਭ ਤੋਂ ਸਵਾਦਿਸ਼ਟ ਤਰੀਕਿਆਂ ਵਿਚੋਂ ਇਕ ਹੈ। ਆਚਾਰੀ ਮਸਾਲਾ ਪੰਜਾਬੀ ਖਾਣੇ ਵਿਚ ਲੋਕਾਂ ਨੂੰ ਬਹੁਤ ਪਸੰਦ ਆਉਂਦਾ ਹੈ। ਇਸ ਵਿਚ ਕਿਸੇ ਪ੍ਰਕਾਰ ਦੇ ਅਚਾਰ ਦੀ ਵਰਤੋਂ ਨਹੀਂ ਕੀਤਾ ਜਾਂਦੀ। ਇਸ ਵਿਚ ਕੇਵਲ ਚੁਣੇ ਹੋਏ ਮਸਾਲਿਆਂ ਅਤੇ ਦਹੀ ਦਾ ਮਿਸ਼ਰਣ ਹੈ। ਇਸ ਵਿਚ ਕਲੌਂਜੀ, ਸਰਸੋਂ, ਗਰਮ ਮਸਾਲਾ ਅਤੇ ਆਮਚੂਰ ਜਿਵੇਂ ਮਸਾਲਿਆਂ ਦਾ ਪ੍ਰਯੋਗ ਕੀਤਾ ਗਿਆ ਹੈ, ਜੋ ਅਕਸਰ ਪੰਜਾਬੀ ਖਾਣੇ ਵਿਚ ਪਾਏ ਜਾਂਦੇ ਹਨ। ਇੱਥੇ ਅਸੀਂ ਮਜੇਦਾਰ ਮਸਾਲਿਆਂ ਵਿਚ ਬੈਂਗਨ ਨੂੰ ਮਿਲਾਇਆ ਹੈ। ਤੁਸੀਂ ਇਸ ਸਬਜ਼ੀ ਵਿਚ ਬੈਂਗਨ ਦੀ ਬਜਾਏ ਅਪਣੀ ਪਸੰਦ ਦੀ ਕੋਈ ਹੋਰ ਸਬਜ਼ੀ ਵੀ ਮਿਲਾ ਸਕਦੇ ਹੋ। 
ਸਮੱਗਰੀ - ਮੈਰਿਨੇਡ ਬਣਾਉਣ ਲਈ - 1 ਚਮਚ - ਅਦਰਕ- ਲਸਣ ਦੀ ਪੇਸਟ, 1 ਚਮਚ ਲਾਲ ਮਿਰਚ ਪਾਊਡਰ, ਅੱਧਾ ਚਮਚ ਹਲਦੀ ਪਾਊਡਰ, ਲੂਣ -ਸਵਾਦਾਨੁਸਾਰ, 1 ਚਮਚ ਤੇਲ

ਹੋਰ ਸਮੱਗਰੀ- 1 ਕਪ ਬੈਂਗਨ ਦੇ ਟੁਕੜੇ, ਤੇਲ, 1 ਚਮਚ ਸੌਫ਼, 1 ਚਮਚ ਸਰਸੋਂ, 1 ਚਮਚ ਮੇਥੀਦਾਣਾ, 1 ਚਮਚ ਕਲੌਂਜੀ, ਅੱਧਾ ਚਮਚ ਜੀਰਾ, ਅੱਧਾ ਚਮਚ ਹਿੰਗ, 1 ਚਮਚ ਤੇਲ, ਅੱਧਾ ਕਪ ਸਲਾਈਸਡ ਪਿਆਜ, 1 ਚਮਚ ਅਦਰਕ – ਲਸਣ ਦੀ ਪੇਸਟ, 1 ਚਮਚ ਕਟੀ ਹੋਈ ਹਰੀ ਮਿਰਚ, ਅੱਧਾ ਚਮਚ ਹਲਦੀ ਪਾਊਡਰ, ਅੱਧਾ ਚਮਚ ਲਾਲ ਮਿਰਚ ਪਾਊਡਰ, ਅੱਧਾ ਚਮਚ ਪੰਜਾਬੀ ਗਰਮ ਮਸਾਲਾ, ਅੱਧਾ ਚਮਚ ਅਮਚੂਰ, ਲੂਣ, 3/4 ਕਪ ਫੇਂਟਿਆ ਹੋਇਆ ਦਹੀ, ਅੱਧਾ ਕੱਪ ਫਰੈਸ਼ ਕ੍ਰੀਮ, 2 ਚਮਚ ਬਰੀਕ ਕਟਿਆ ਹੋਇਆ ਧਨੀਆ

ਢੰਗ :- ਇਕ ਡੂੰਘੇ ਬਾਉਲ ਵਿਚ ਬੈਂਗਨ ਅਤੇ ਤਿਆਰ ਕੀਤੇ ਹੋਏ ਮੈਰਿਨੇਡ ਨੂੰ ਪਾ ਕੇ ਮਿਲਾ ਲਓ ਅਤੇ ਕੁਝ ਮਿੰਟ ਲਈ ਇਕ ਪਾਸੇ ਰੱਖ ਦਿਓ। ਇਕ ਕੜਾਹੀ ਵਿਚ ਤੇਲ ਗਰਮ ਕਰੋ ਅਤੇ ਉਸ ਵਿਚ ਮੈਰਿਨੇਟ ਕੀਤੇ ਹੋਏ ਬੈਂਗਨ ਨੂੰ ਚਾਰੇ ਪਾਸਿਆਂ ਤੋਂ ਸੁਨਹਿਰੇ ਭੂਰੇ ਰੰਗ ਹੋਣ ਤੱਕ ਤਲ ਲਓ। ਉਨ੍ਹਾਂ ਨੂੰ ਤੇਲ ਸੋਖਣ ਵਾਲੇ ਕਾਗਜ਼ ਉਤੇ ਕੱਢ ਕੇ ਇਕ ਪਾਸੇ ਰੱਖ ਦਿਓ। ਇਕ ਛੋਟੇ ਬਾਉਲ ਵਿਚ ਸੌਫ਼, ਸਰਸੋਂ, ਮੇਥੀਦਾਣਾ, ਪਿਆਜ, ਜ਼ੀਰਾ ਅਤੇ ਹਿੰਗ ਨੂੰ ਮਿਲਾ ਕੇ ਇਕ ਪਾਸੇ ਰੱਖ ਦਿਓ। ਇਕ ਡੂੰਘੇ ਪੈਨ ਵਿਚ ਤੇਲ ਗਰਮ ਕਰੋ ਅਤੇ ਉਪਰ ਤਿਆਰ ਕੀਤਾ ਹੋਇਆ ਮਿਸ਼ਰਣ ਉਸ ਵਿਚ ਪਾ ਦਿਓ।

ਜਦੋਂ ਬੀਜ ਚਟਕਣ ਲੱਗੇ ਤੱਦ ਉਸ ਵਿਚ ਪਿਆਜ, ਅਦਰਕ - ਲਸਣ ਦੀ ਪੇਸਟ ਅਤੇ ਹਰੀ ਮਿਰਚ ਪਾ ਕੇ ਉਸ ਨੂੰ ਦੋ ਮਿੰਟ ਲਈ ਮੱਧਮ ਅੱਗ ਉਤੇ ਭੁੰਨ ਲਓ। ਉਸ ਵਿਚ ਹਲਦੀ ਪਾਊਡਰ, ਲਾਲ ਮਿਰਚ ਪਾਊਡਰ, ਪੰਜਾਬੀ ਗਰਮ ਮਸਾਲਾ, ਆਮਚੂਰ ਅਤੇ ਲੂਣ ਪਾ ਕੇ ਉਸ ਨੂੰ ਮੱਧਮ ਅੱਗ ਉਤੇ ਦੋ ਮਿੰਟ ਲਈ ਭੁੰਨ ਲਉ। ਉਸ ਵਿਚ ਦਹੀਂ, ਤਲੇ ਹੋਏ ਬੈਂਗਨ ਅਤੇ ਫਰੈਸ਼ ਕ੍ਰੀਮ ਪਾ ਕੇ ਹਲਕੇ ਹੱਥਾਂ ਨਾਲ ਮਿਲਾ ਲਓ ਅਤੇ ਉਸ ਨੂੰ ਮੱਧਮ ਅੱਗ ਉਤੇ ਲਗਾਤਾਰ ਹਿਲਾਉਂਦੇ ਹੋਏ 2 ਤੋਂ 3 ਮਿੰਟ ਤੱਕ ਪਕਾ ਲਉ। ਧਨੀਏ ਨਾਲ ਸਜਾ ਕੇ ਗਰਮਾ ਗਰਮ ਪਰੋਸੋ।