ਘਰ ਦੀ ਰਸੋਈ ਵਿਚ : ਟੋਮੇਟੋ ਰਾਈਸ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਟੋਮੈਟੋ ਰਾਈਸ ਬਹੁਤ ਚਟਪਟਾ ਹੁੰਦਾ ਹੈ। ਇਹ ਫਟਾਫਟ ਬਣ ਜਾਂਦਾ ਹੈ। ਇਸ ਨੂੰ ਤੁਸੀਂ ਨਾਸ਼ਤੇ ਜਾਂ ਲੰਚ 'ਚ ਖਾ ਸਕਦੇ ਹੋ। ਆਪਣੇ ਸਵਾਦ ਅਨੁਸਾਰ ਇਸ 'ਚ ਹੋਰ ਮਸਾਲੇ ਵੀ ...

Tomato Rice

ਟੋਮੈਟੋ ਰਾਈਸ ਬਹੁਤ ਚਟਪਟਾ ਹੁੰਦਾ ਹੈ। ਇਹ ਫਟਾਫਟ ਬਣ ਜਾਂਦਾ ਹੈ। ਇਸ ਨੂੰ ਤੁਸੀਂ ਨਾਸ਼ਤੇ ਜਾਂ ਲੰਚ 'ਚ ਖਾ ਸਕਦੇ ਹੋ। ਆਪਣੇ ਸਵਾਦ ਅਨੁਸਾਰ ਇਸ 'ਚ ਹੋਰ ਮਸਾਲੇ ਵੀ ਪਾ ਸਕਦੇ ਹੋ। ਇਸ ਨੂੰ ਪਾਪੜ ਜਾਂ ਰਾਇਤੇ ਨਾਲ ਖਾਓ ਅਤੇ ਆਨੰਦ ਮਾਣੋ।

ਸਮੱਗਰੀ - 2 ਕੱਪ ਚੌਲ, 4 ਬਾਰੀਕ ਕੱਟੇ ਟਮਾਟਰ, 1 ਬਾਰੀਕ ਕੱਟਿਆ ਪਿਆਜ, 5 ਚਮਚ ਮਟਰ, 1ਹਰੀ ਮਿਰਚ, 1 ਚਮਚ ਅਦਰਕ-ਲਸਣ ਦਾ ਪੇਸਟ, 1 ਚਮਚ ਲਾਲ ਮਿਰਚ ਪਾਊਡਰ, ਅੱਧਾ ਚਮਚ ਹਲਦੀ ਪਾਊਡਰ, 1 ਚਮਚ ਟੋਮੈਟੋ ਸੌਸ, ਨਮਕ ਸਵਾਦ ਅਨੁਸਾਰ, 2 ਕੱਪ ਪਾਣੀ, 2 ਕੱਪ ਘਿਓ।

ਵਿਧੀ - ਪ੍ਰੈਸ਼ਰ ਕੁੱਕਰ 'ਚ ਘਿਓ ਪਾ ਕੇ ਗਰਮ ਕਰੋ ਅਤੇ ਫਿਰ ਇਸ 'ਚ ਵਿਚਕਾਰੋਂ ਕੱਟੀ ਹਰੀ ਮਿਰਚ ਪਾਓ। ਇਸ ਪਿੱਛੋਂ ਪਿਆਜ ਪਾ ਕੇ ਹਲਕਾ ਸੁਨਹਿਰੀ ਹੋਣ ਤੱਕ ਪਕਾਓ। ਫਿਰ ਟਮਾਟਰ ਪਾ ਕੇ 5 ਮਿੰਟ ਤੱਕ ਹਿਲਾਓ। ਇਸ ਪਿੱਛੋਂ ਅਦਰਕ-ਲਸਣ ਦਾ ਪੇਸਟ, ਹਲਦੀ ਅਤੇ ਲਾਲ ਮਿਰਚ ਪਾ ਦਿਓ। ਸਭ ਕੁਝ ਪਾਉਣ ਤੋਂ ਬਾਅਦ ਹੀ ਟੋਮੈਟੋ ਸੌਸ ਅਤੇ ਨਮਕ ਪਾ ਕੇ ਹਿਲਾਓ।

ਇਸ ਸਾਰੀ ਸਮੱਗਰੀ ਨੂੰ 5-6 ਮਿੰਟ  ਤੱਕ ਚੰਗੀ ਤਰ੍ਹਾਂ ਰਿੰਨ੍ਹੋ। ਫਿਰ ਇਸ 'ਚ ਧੋਤੇ ਹੋਏ ਚੌਲ ਪਾਓ। ਕੁਝ ਦੇਰ ਫ੍ਰਾਈ ਕਰੋ। ਫਿਰ ਪਾਣੀ ਪਾ ਕੇ ਢੱਕਣ ਬੰਦ ਕਰ ਦਿਓ। 3 ਸੀਟੀਆਂ ਤੋਂ ਬਾਅਦ ਗੈਸ ਬੰਦ ਕਰ ਦਿਓ। ਗਰਮਾ-ਗਰਮ ਸਰਵ ਕਰੋ।