ਮਿੱਠਾ ਖਾਓ ਤੇ ਰਹੋ ਹਮੇਸ਼ਾ ਖੁਸ਼!

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਮਿੱਠੇ ਦੀ ਗੱਲ ਕੀਤੀ ਜਾਵੇ ਤਾਂ ਕੋਈ ਵੀ ਪਾਰਟੀ ਹੋਵੇ ਜਾਂ ਤਿਉਹਾਰ ਮਿੱਠੇ ਤੋਂ ਬਿਨਾਂ ਪੂਰਾ ਨਹੀਂ ਹੁੰਦਾ। ਖਾਣਾ ਜਿਥੇ ਸਾਡੀ ਭੁੱਖ ਨੂੰ ਸੰਤੁਸ਼ਟ ਕਰਦਾ ਹੈ ਉਥੇ ਹੀ...

Kheer

ਮਿੱਠੇ ਦੀ ਗੱਲ ਕੀਤੀ ਜਾਵੇ ਤਾਂ ਕੋਈ ਵੀ ਪਾਰਟੀ ਹੋਵੇ ਜਾਂ ਤਿਉਹਾਰ ਮਿੱਠੇ ਤੋਂ ਬਿਨਾਂ ਪੂਰਾ ਨਹੀਂ ਹੁੰਦਾ। ਖਾਣਾ ਜਿਥੇ ਸਾਡੀ ਭੁੱਖ ਨੂੰ ਸੰਤੁਸ਼ਟ ਕਰਦਾ ਹੈ ਉਥੇ ਹੀ ਮਿੱਠਾ ਸਾਨੂੰ ਖੁਸ਼ੀ ਦਿੰਦਾ ਹੈ ਪਰ ਕਿਵੇਂ ? ਸਾਡੇ ਬਜ਼ੁਰਗਾਂ ਦਾ ਵੀ ਇਹੀ ਕਹਿਣਾ ਹੈ ਕਿ ਅਪਣੇ ਭੋਜਨ ਦੀ ਸ਼ੁਰੂਆਤ ਮਸਾਲੇਦਾਰ ਖਾਣੇ ਤੋਂ ਕਰਨੀ ਚਾਹੀਦੀ ਹੈ। ਪਰ ਉਹ ਇਹ ਨਹੀਂ ਜਾਣਦੇ ਕਿ ਇਸਦੇ ਪਿੱਛੇ ਇਕ ਵਿਗਿਆਨਕ ਕਾਰਨ ਹੈ।

ਅਸਲ ਵਿਚ ਮਸਾਲੇਦਾਰ ਖਾਣਾ ਖਾਣ ਨਾਲ ਸਾਡਾ ਸਰੀਰ ਪਾਚਕ ਰਸ ਛੱਡਦਾ ਹੈ ਜੋ ਸਾਡੀ ਪਾਚਨ ਕਿਰਿਆ ਨੂੰ ਵਧਾਉਂਦੇ ਹਨ ਤੇ ਇਹ ਵੀ ਪਤਾ ਲੱਗਦਾ ਹੈ ਕਿ ਤੁਹਾਡਾ ਪਾਚਨ ਤੰਤਰ ਸਹੀ ਕੰਮ ਕਰ ਰਿਹਾ ਹੈ ਜਾਂ ਨਹੀਂ। ਮਿੱਠੇ ਵਿਚ ਕਾਰਬੋਹਾਈਡਰੇਟਸ ਦੀ ਮਾਤਰਾ ਕਾਫੀ ਜ਼ਿਆਦਾ ਹੁੰਦੀ ਹੈ ਜਿਸ ਕਾਰਨ ਪਾਚਨਤੰਤਰ ਹੌਲੀ ਹੋ ਜਾਂਦਾ ਹੈ। ਇਕ ਹੋਰ ਕਾਰਨ ਇਹ ਹੈ ਕਿ ਮਿਠਾ ਖਾਣ ਨਾਲ ਅਮੀਨੋ ਐਸਿਡ ਟ੍ਰਿਓਫੈਨ ਦੇ ਅਵਸ਼ੇਸ਼ਣ ਨੂੰ ਵਧਾਉਂਦਾ ਹੈ। ਟ੍ਰਿਓਫੈਨ ਨੂੰ ਸੋਰੋਟੋਨਿਨ ਦੇ ਪੱਧਰ ਨੂੰ ਵਧਾਉਂਦਾ ਹੈ ਜੋ ਸਾਡੀ ਖੁਸ਼ੀ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ ਤੇ ਹਰ ਕੋਈ ਖੁਸ਼ ਰਹਿਣਾ ਚਾਹੁੰਦਾ ਹੈ।

ਹਾਲਾਂਕਿ ਚੀਨੀ ਨਾਲ ਬਣਨ ਵਾਲੀਆਂ ਮਿੱਠੀਆਂ ਚੀਜਾਂ ਸਾਡੀ ਸਿਹਤ ਲਈ ਹਾਨੀਕਾਰਕ ਹਨ।ਇਸ ਲਈ ਹੁਣ ਬਜ਼ਾਰਾਂ ਵਿਚ ਸ਼ੂਗਰ ਫ੍ਰੀ ਮਠਿਆਈਆਂ ਤੇ ਹੋਰ ਮਿੱਠੀਆਂ ਚੀਜ਼ਾਂ ਉਪਲਬਧ ਹਨ।ਇਸ ਤੋਂ ਇਲਾਵਾ ਗੁੜ ਜਾਂ ਬ੍ਰਾਊਨ ਸ਼ੂਗਰ ਦਾ ਇਸਤੇਮਾਲ ਕੀਤਾ ਜਾਂ ਸਕਦਾ ਹੈ। ਜੋ ਸਾਡੀ ਸਿਹਤ ਲਈ ਨੁਕਸਾਨਦਾਇਕ ਨਹੀਂ ਹੈ।

ਜੇਕਰ ਔਰਗੈਨਿਕ ਗੁੜ ਖਾਦਾ ਜਾਵੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ। ਪੰਜਾਬੀਆਂ ਦੀ ਗੱਲ ਕਰੀਏ ਤਾਂ ਘਰ 'ਚ ਖੁਸ਼ੀ ਬਾਅਦ 'ਚ ਆਉਂਦੀ ਹੈ ਤੇ ਮਿੱਠਾ ਪਹਿਲਾਂ ਮੰਗਵਾਇਆ ਜਾਂਦਾ ਹੈ। ਘਰ 'ਵ ਰਿਸ਼ਤੇਦਾਰ ਆਉਣ ਤਾਂ ਰੋਟੀ ਵਿਚ ਮਿੱਠਾ ਜ਼ਰੂਰ ਬਣਦਾ ਹੈ। ਰੋਟੀ ਖਾਣ ਤੋਂ ਬਾਅਦ ਗੁੜ ਖਾਣ ਦਾ ਸਵਾਦ ਤਾਂ ਅਲੱਗ ਹੀ ਹੈ।