ਗ਼ਰੀਬੀ ਦੀ ਮਾਰ ਹੇਠ ਹਨ ਪਾਕਿਸਤਾਨ ਦੇ 50 ਫ਼ੀਸਦੀ ਲੋਕ

ਏਜੰਸੀ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਵਿਚ ਅੱਧੇ ਤੋਂ ਜ਼ਿਆਦਾ ਪਰਵਾਰ ਗਰੀਬੀ ਦੇ ਕਾਰਨ ਦੋ ਵਕਤ

Malnutrition in pakistan over 50 percentage families in pakistan

ਕਰਾਚੀ: ਪਾਕਿਸਤਾਨ ਵਿਚ ਅੱਧੇ ਤੋਂ ਜ਼ਿਆਦਾ ਪਰਵਾਰ ਗ਼ਰੀਬੀ ਦੇ ਕਾਰਨ ਦੋ ਵਕਤ ਦੀ ਰੋਟੀ ਦਾ ਜੁਗਾੜ ਨਹੀਂ ਕਰ ਸਕਦੇ। ਇਸ ਨਾਲ ਵੱਡੀ ਸੰਖਿਆ ਵਿਚ ਬੱਚੇ ਕੁਪੋਸ਼ਣ ਦਾ ਸ਼ਿਕਾਰ ਹੋ ਰਹੇ ਹਨ। ਇਕ ਮੀਡੀਆ ਰਿਪੋਰਟ ਵਿਚ ਨਕਦੀ ਦੇ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਵਿਚ ਇਕ ਸਰਵੇ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ ਗਈ।

ਐਕਸਪ੍ਰੈਸ ਟ੍ਰਿਬਿਊਨ ਅਨੁਸਾਰ ਰਾਸ਼ਟਰੀ ਪੋਸ਼ਣ ਸਰਵੇਖਣ 2018 ਅਨੁਸਾਰ ਪਾਕਿਸਤਾਨ ਵਿਚ ਅੱਧੇ ਤੋਂ ਵਧ ਇੰਨੇ ਗ਼ਰੀਬ ਪਰਵਾਰ ਹਨ ਕਿ ਦੋ ਦਿਨ ਵਿਚ ਦੋ ਵਾਰ ਤਕ ਦਾ ਖਾਣਾ ਨਹੀਂ ਖਾ ਸਕਦੇ। ਇਸ ਨਾਲ ਦੇਸ਼ ਵਿਚ ਕੁਪੋਸ਼ਣ ਦੇਖਣ ਨੂੰ ਮਿਲ ਰਿਹਾ ਹੈ। ਇਕ ਪਾਸੇ ਜਿੱਥੇ ਪਾਕਿਸਤਾਨ ਵਿਚ ਕੁਪੋਸ਼ਣ ਦੇਖਣ ਨੂੰ ਮਿਲ ਰਿਹਾ ਹੈ ਉੱਥੇ ਹੀ ਪੀਐਮ ਇਮਰਾਨ ਖ਼ਾਨ ਯੂਐਸ ਵਿਜ਼ਿਟ ਦੌਰਾਨ ਪਹਿਨੇ ਹੋਏ ਸੂਟ ਦੀ ਕੀਮਤ ਨੂੰ ਲੈ ਕੇ ਚਰਚਾ ਹੋ ਰਹੀ ਹੈ ਕਿ ਉਹ ਉਹਨਾਂ ਦੀ ਪਤਨੀ ਨੇ ਲੋਕਲ ਟੇਲਰ ਤੋਂ ਸਿਲਵਾਏ ਹਨ ਜਾਂ ਫਿਰ ਕਿਸੇ ਲਗਜ਼ਰੀ ਸਟੋਰ ਤੋਂ।

ਇਸ ਤੋਂ ਪਹਿਲਾਂ ਵੀ ਪੀਐਮ ਇਮਰਾਨ ਖ਼ਾਨ ਈਦ 'ਤੇ ਸੱਪ ਦੇ ਚਮੜੇ ਤੋਂ ਬਣੇ ਸੈਂਡਲ ਪਹਿਣਨ ਨੂੰ ਲੈ ਕੇ ਵਿਵਾਦਾਂ ਵਿਚ ਆਏ ਸਨ। ਹਾਲਾਂਕਿ ਉਹਨਾਂ ਦੀ ਇਹ ਤਮੰਨਾ ਪੂਰੀ ਨਹੀਂ ਹੋ ਸਕੇਗੀ ਕਿਉਂ ਕਿ ਸੈਂਡਲ ਬਣਾਉਣ ਵਾਲੇ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਚਾਲੀ ਹਜ਼ਾਰ ਰੁਪਏ ਕੀਮਤ ਦੀ ਇਹ ਸੈਂਡਲ ਪੀਐਮ ਇਮਰਾਨ ਖ਼ਾਨ ਨੂੰ ਈਦ 'ਤੇ ਭੇਂਟ ਕੀਤੀ ਜਾਣੀ ਸੀ। ਇਸ ਨੂੰ ਬਣਾਉਣ ਲਈ ਸੱਪ ਦੀ ਖੱਲ ਅਮਰੀਕਾ ਤੋਂ ਆਈ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।