ਘਰ ਵਿਚ ਅਸਾਨੀ ਨਾਲ ਬਣਾਓ ਮਸਾਲਾ ਪਾਸਤਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਘਰ ਬੈਠੇ ਬੈਠੇ ਕੁਝ ਚਟਪਟਾ ਖਾਣ ਦਾ ਮਨ ਕਰੇ ਤਾਂ ਤੁਸੀਂ ਮਸਾਲਾ ਪਾਸਤਾ ਟ੍ਰਾਈ ਕਰ ਸਕਦੇ ਹੋ।

Masala pasta

ਨਵੀਂ ਦਿੱਲੀ: ਘਰ ਬੈਠੇ ਬੈਠੇ ਕੁਝ ਚਟਪਟਾ ਖਾਣ ਦਾ ਮਨ ਕਰੇ ਤਾਂ ਤੁਸੀਂ ਮਸਾਲਾ ਪਾਸਤਾ ਟ੍ਰਾਈ ਕਰ ਸਕਦੇ ਹੋ। ਇਸ ਨੂੰ ਬਣਾਉਣਾ ਬੇਹੱਦ ਅਸਾਨ ਹੈ। ਆਓ ਜਾਣਦੇ ਹਾਂ ਮਸਾਲਾ ਪਾਸਤਾ ਦੀ ਅਸਾਨ ਰੇਸਿਪੀ।

ਸਮੱਗਰੀ:

ਪਾਸਤਾ-1 ਕੱਪ, ਪਾਣੀ ਉੱਬਲਿਆ ਹੋਇਆ, ½ ਚੱਮਚ ਨਮਕ, 1 ਚੱਮਚ ਬਟਰ, 1 ਚੱਮਚ ਤੇਲ, 1 ਚੱਮਚ ਬਰੀਕ ਕੱਟਿਆ ਹੋਇਆ ਲਸਣ, ½ ਬਰੀਕ ਕੱਟਿਆ ਪਿਆਜ਼, 1 ਚੱਮਚ ਬਰੀਕ ਕੱਟਿਆ ਹੋਇਆ ਅਦਰਕ, ਹਲਦੀ-1/4 ਚੱਮਚ, ਟਮਾਟਰ ਪਿਊਰੀ- 1ਕੱਪ, ਕਸ਼ਮੀਰੀ ਲਾਲ ਮਿਰਚ-1/2 ਚੱਮਚ, ਗਰਮ ਮਸਾਲਾ- ½ ਚੱਮਚ, ਸਵੀਟਕਾਰਨ- 2 ਚੱਮਚ, ਬਰੀਕ ਕੱਟੀ ਹੋਈ ਸ਼ਿਮਲਾ ਮਿਰਚ- ¼ ਕੱਪ, ਬਰੀਕ ਕੱਟੀ ਹੋਈ ਗਾਜਰ-1/4 ਕੱਪ, ਮਟਰ- 2 ਚੱਮਚ, ਬ੍ਰੋਕਲੀ- 5 ਕਲੀਆਂ।

ਵਿਧੀ

ਪਾਸਤੇ ਨੂੰ ਉਬਾਲੋ ਅਤੇ ਇਸ ਨੂੰ ਪਾਣੀ ਤੋਂ ਬਾਹਰ ਕੱਢ ਕੇ ਕੁੱਝ ਸਮੇਂ ਲਈ ਰੱਖੋ। ਕੜਾਹੀ ਵਿਚ ਤੇਲ ਅਤੇ ਮੱਖਣ ਪਾ ਕੇ ਥੋੜ੍ਹਾ ਜਿਹਾ ਗਰਮ ਕਰੋ ਅਤੇ ਇਸ ਵਿਚ ਅਦਰਕ-ਲਸਣ ਨੂੰ ਥੋੜ੍ਹੀ ਦੇਰ ਲਈ ਭੁੰਨੋ। ਕੜਾਹੀ ਵਿਚ ਪਿਆਜ਼ ਮਿਲਾਓ ਅਤੇ ਹਲਕਾ ਭੂਰਾ ਹੋਣ ਤੱਕ ਫਰਾਈ ਕਰੋ। ਟਮਾਟਰ ਦੀ ਪਿਊਰੀ ਪਾਓ ਅਤੇ ਪੂਰਾ ਗਾੜ੍ਹਾ ਹੋਣ ਤੱਕ ਪਕਾਓ। ਹੁਣ ਕੜਾਹੀ ਵਿਚ ਹਲਦੀ, ਲਾਲ ਮਿਰਚ ਪਾਊਡਰ, ਗਰਮ ਮਸਾਲਾ ਅਤੇ ਨਮਕ ਪਾਓ। 

ਮਸਾਲਾ ਚੰਗੀ ਤਰ੍ਹਾਂ ਭੁੰਨੋ। ਹੁਣ ਕੜਾਹੀ ਵਿਚ ਮੱਕੀ, ਕੈਪਸਿਕਮ, ਗਾਜਰ, ਮਟਰ ਅਤੇ ਬ੍ਰੋਕਲੀ ਸ਼ਾਮਲ ਕਰੋ ਅਤੇ ਕੁਝ ਦੇਰ ਲਈ ਪਕਾਉ। ਤਿੰਨ ਚੱਮਚ ਪਾਣੀ ਪਾਓ ਅਤੇ ਮਿਕਸ ਕਰੋ। ਕੜਾਹੀ ਨੂੰ ਕੁੱਝ ਸਮੇਂ ਲਈ ਢੱਕ ਦਿਓ ਅਤੇ ਸਬਜ਼ੀਆਂ ਨੂੰ ਪੰਜ ਮਿੰਟ ਲਈ ਘੱਟ ਗੈਸ ਤੇ ਪਕਾਓ। ਟਮਾਟਰ ਦੀ ਚਟਣੀ ਪਾ ਕੇ ਮਿਕਸ ਕਰੋ। ਹੁਣ ਉਬਾਲੇ ਹੋਏ ਪਾਸਤਾ ਨੂੰ ਮਸਾਲੇ ਵਿਚ ਪਾਓ ਅਤੇ ਚੰਗੀ ਤਰ੍ਹਾਂ ਹਿਲਾਉਂਦੇ ਹੋਏ ਧੀਮੀ ਅੱਗ 'ਤੇ ਥੋੜ੍ਹਾ ਪਕਾਉ ਅਤੇ ਕੁੱਝ ਮਿੰਟ ਬਾਅਦ ਸਰਵ ਕਰੋ।