ਮੱਕੀ ਦੀ ਰੋਟੀ
ਸਰਦੀਆਂ 'ਚ ਮੱਕੀ ਦਾ ਸੇਵਨ ਕਰਨਾ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਚਾਹੇ ਇਸ ਨੂੰ ਦਾਣੇ ਦੇ ਰੂਪ 'ਚ ਖਾਓ ਜਾਂ ਰੋਟੀ ਦੇ ਰੂਪ 'ਚ। ਇਸ ‘ਚ ਵਿਟਾਮਿਨ ...
ਸਰਦੀਆਂ 'ਚ ਮੱਕੀ ਦਾ ਸੇਵਨ ਕਰਨਾ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਚਾਹੇ ਇਸ ਨੂੰ ਦਾਣੇ ਦੇ ਰੂਪ 'ਚ ਖਾਓ ਜਾਂ ਰੋਟੀ ਦੇ ਰੂਪ 'ਚ। ਇਸ ‘ਚ ਵਿਟਾਮਿਨ ਏ,ਬੀ,ਈ ਅਤੇ ਕਈ ਤਰ੍ਹਾਂ ਦੇ ਮਿਨਰਲਸ ਜਿਵੇਂ ਆਇਰਨ, ਕਾਪਰ, ਜ਼ਿੰਕ ਅਤੇ ਮੈਗਨੀਜ਼, ਸੇਲੇਨਿਯਮ ਪੋਟਾਸ਼ੀਅਮ ਆਦਿ ਭਰਪੂਰ ਮਾਤਰਾ 'ਚ ਮੌਜੂਦ ਹੁੰਦੇ ਹਨ। ਜੋ ਕੋਲਨ ਕੈਂਸਰ ਅਤੇ ਦਿਲ ਦੇ ਗੰਭੀਰ ਰੋਗ ਹੋਣ ਦੀ ਸੰਭਾਵਨਾ ਨੂੰ ਘੱਟ ਕਰਦੇ ਹਨ। ਇਸ ਲਈ ਆਪਣੀ ਡਾਈਟ 'ਚ ਮੱਕੀ ਦੀ ਰੋਟੀ ਨੂੰ ਜ਼ਰੂਰ ਸ਼ਾਮਲ ਕਰੋ।
ਸਮੱਗਰੀ:- 400 ਗਰਾਮ ਮੱਕੀ ਦਾ ਆਟਾ, 150 ਗਰਾਮ ਘਿਓ, ਲੂਣ ਸਵਾਦ ਅਨੁਸਾਰ
ਤਰੀਕਾ:- ਆਟੇ ਨੂੰ ਪਰਾਤ ਵਿਚ ਛਾਣ ਲਵੋ। 50 ਗਰਾਮ ਘਿਓ ਨੂੰ ਗਰਮ ਕਰਕੇ ਆਟੇ ਵਿਚ ਮਿਲਾ ਲਵੋ। ਗੁਨਗੁਨੇ ਪਾਣੀ ਨਾਲ ਆਟਾ ਗੁਨ ਲਵੋ। ਆਟੇ ਦਾ ਪੇੜਾ ਬਣਾ ਕੇ ਥੋੜਾ-ਥੋੜਾ ਪਾਣੀ ਲਾ ਕੇ ਰੋਟੀ ਨੂੰ ਵਧਾਓ। ਮੱਧਮ ਤਾਪ ਤੇ ਰੋਟੀ ਨੂੰ ਤਵੇ ਤੇ ਸੇਕਣਾ ਸ਼ੁਰੂ ਕਰੋ, ਜਦੋਂ ਰੋਟੀ ਇਕ ਪਾਸੇ ਤੋਂ ਚੰਗੀ ਤਰਾਂ ਸਿਕ ਜਾਵੇ ਤਾਂ ਹੀ ਪਲਟੋ ਨਹੀਂ ਤਾਂ ਰੋਟੀ ਵਿਚ ਦਰਾਰਾਂ ਪੈ ਸਕਦੀਆਂ ਹਨ। ਤਵੇ ਤੇ ਰੋਟੀ ਪੂਰੀ ਤਰਾਂ ਸਿਕ ਜਾਣ ਤੇ ਉਤਾਰ ਕੇ ਘਿਓ ਨਾਲ ਚੋਪੜ ਕੇ ਸਾਗ ਨਾਲ ਪਰੋਸੋ।