ਤੁਹਾਡੀ ਸਿਹਤ ਲਈ ਖ਼ਤਰਨਾਕ ਹੈ ਰਿਫ਼ਾਇੰਡ ਤੇਲ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਰਿਫ਼ਾਇੰਡ ਤੇਲ ਅਤੇ ਸਬਜ਼ੀ ਤੇਲ ਨੂੰ ਸਿਹਤ ਦੇ ਲਿਹਾਜ਼ ਨਾਲ ਵਧੀਆ ਦਸਣ ਵਾਲੇ ਇਸ਼ਤਿਹਾਰ ਆਉਂਦੇ ਰਹਿੰਦੇ ਹਨ। ਇਨ੍ਹਾਂ ਦੀ ਵਰਤੋਂ ਨੂੰ ਸਿਹਤ ਨਾਲ ਠੀਕ ਮੰਨਿਆ ਜਾਂਦਾ ਹੈ ਪਰ...

refined oil

ਰਿਫ਼ਾਇੰਡ ਤੇਲ ਅਤੇ ਸਬਜ਼ੀ ਤੇਲ ਨੂੰ ਸਿਹਤ ਦੇ ਲਿਹਾਜ਼ ਨਾਲ ਵਧੀਆ ਦਸਣ ਵਾਲੇ ਇਸ਼ਤਿਹਾਰ ਆਉਂਦੇ ਰਹਿੰਦੇ ਹਨ। ਇਨ੍ਹਾਂ ਦੀ ਵਰਤੋਂ ਨੂੰ ਸਿਹਤ ਨਾਲ ਠੀਕ ਮੰਨਿਆ ਜਾਂਦਾ ਹੈ ਪਰ ਇਕ ਜਾਂਚ ਤੋਂ ਪਤਾ ਚਲਿਆ ਹੈ ਕਿ ਵਨਸ‍ਪਤੀ ਤੇਲ ਦਾ ਇਸ‍ਤੇਮਾਲ ਕਰਨ ਨਾਲ ਦਿਮਾਗ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਇੰਨਾ ਪ੍ਰਭਾਵ ਦੀ ਵਿਅਕਤੀ ਪਾਗਲ ਤਕ ਹੋ ਸਕਦਾ ਹੈ।

ਬਨਸਪਤੀ ਤੇਲ ਕਈ ਤੱਤਾਂ ਨਾਲ ਮਿਲ ਕੇ ਬਣਿਆ ਹੁੰਦਾ ਹੈ ਜਿਨ੍ਹਾਂ ਵਿਚ ਕੈਨੋਲਾ, ਪਾਮ, ਕਾਰਨ, ਸੋਇਆ ਅਤੇ ਸੂਰਜਮੁਖ਼ੀ ਹੁੰਦੇ ਹਨ। ਇਹ ਨਾ ਸਿਰਫ਼ ਸਿਹਤ 'ਤੇ ਅਸਰ ਪਾਉਂਦਾ ਹੈ ਸਗੋਂ ਇਸ ਤੋਂ ‍ਯੂਰੋਡਿਜਨਰੇਟਿਵ ਨਾਮ ਦੀ ਬਿਮਾਰੀ ਦਾ ਸ਼ੱਕ ਬਣਿਆ ਰਹਿੰਦਾ ਹੈ। ਇਸ ਜਾਂਚ ਵਿਚ ਦਸਿਆ ਗਿਆ ਹੈ ਕਿ ਬਨਸਪਤੀ ਤੇਲ ਕੋਲੈਸਟ੍ਰਾਲ ਘੱਟ ਕਰ ਸਕਦਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਇਸ ਨਾਲ ਦਿਲ ਦੀ ਬਿਮਾਰੀ ਨਹੀਂ ਹੋਵੇਗੀ।

ਇਸ ਤੋਂ ਪਹਿਲਾਂ ਇਹ ਦਾਅਵਾ ਕੀਤਾ ਗਿਆ ਕਿ ਬਨਸਪਤੀ, ਬੀਜ, ਮੇਵੀਆਂ ਤੋਂ ਕੱਢੇ ਗਏ ਤੇਲ ਵਿਚ ਪਾਲੀਅਨਸੈਚੁਰੇਟਿਡ ਫ਼ੈਟ ਹੁੰਦਾ ਹੈ। ਖਾਣਾ ਪਕਾਉਣ ਲਈ ਜੈਤੂਨ ਦਾ ਤੇਲ ਵਧੀਆ ਹੁੰਦਾ ਹੈ ਪਰ ਬਨਸਪਤੀ ਤੇਲਾਂ ਤੋਂ ਇਸ ਦੀ ਕੀਮਤ 50 ਗੁਣਾ ਜ਼ਿਆਦਾ ਹੈ। ਇਹ ਗੱਲ ਸਾਹਮਣੇ ਆਈ ਹੈ ਕਿ ਬਨਸਪਤੀ ਤੇਲ ਨਾਲ ਦਿਮਾਗ 'ਤੇ ਮਾੜਾ ਅਸਰ ਪੈਂਦਾ ਹੈ। ਇਥੇ ਤਕ ਦੀ ਮਾਇਗ੍ਰੇਨ ਵੀ ਹੋ ਸਕਦਾ ਹੈ।

ਜੇਕਰ ਇਸ ਦਾ ਲਗਾਤਾਰ ਸੇਵਨ ਕੀਤਾ ਜਾਵੇ ਤਾਂ ਲੋਕਾਂ ਨੂੰ ਯਾਦਦਾਸ਼ਤ ਵੀ ਜਾ ਸਕਦਾ ਹੈ। ਇਸ ਦੇ ਬਹੁਤ ਜ਼ਿਆਦਾ ਸੇਵਨ ਨਾਲ ਦਿਲ ਸਬੰਧਤ ਰੋਗ, ਕੈਂਸਰ ਅਤੇ ਮਧੁਮੇਹ ਵਰਗੀ ਬੀਮਾਰੀਆਂ ਹੋ ਸਕਦੀਆਂ ਹਨ। ਉਨ‍ਹਾਂ ਨੇ ਸੁਝਾਅ ਦਿਤਾ ਹੈ ਕਿ ਤੁਸੀਂ ਨਾਰੀਅਲ, ਮੂੰਗਫ਼ਲੀ ਵਰਗੇ ਤੇਲ 'ਚ ਖਾਣਾ ਪਕਾ ਸਕਦੇ ਹੋ। ਸਿਹਤ ਦੇ ਲਿਹਾਜ਼ ਨਾਲ ਇਹ ਠੀਕ ਹੈ।