ਜ਼ਿਆਦਾ ਪਾਣੀ ਪੀਣਾ ਹੋ ਸਕਦਾ ਹੈ ਖਤਰਨਾਕ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਜਾਣੋ ਜ਼ਿਆਦਾ ਪੀਣ ਦੇ ਕੀ ਹਨ ਨੁਕਸਾਨ

Drinking too much water can be risky

ਅਸੀਂ ਲੰਬੇ ਸਮੇਂ ਤੋਂ ਸੁਣਦੇ ਆ ਰਹੇ ਹਾਂ ਕਿ ਜ਼ਿਆਦਾ ਪਾਣੀ ਪੀਣਾ ਜ਼ਰੂਰੀ ਹੈ। ਪਾਣੀ ਸ਼ਰੀਰ ਦੇ ਤਰਲ ਪਦਾਰਥਾ ਦੇ ਸੰਤੁਲਨ ਨਿਯੰਤਰਿਤ ਕਰਦਾ ਹੈ। ਸਾਡੇ ਸ਼ਰੀਰ ਵਿਚ 60 ਪ੍ਰਤੀਸ਼ਤ ਪਾਣੀ ਹੁੰਦਾ ਹੈ, ਇਹ ਤਰਲ ਪਦਾਰਥ ਪਾਚਨ, ਪੋਸ਼ਕ ਤੱਤਾਂ ਨੂੰ ਪਹੁੰਚਾਉਣ ਅਤੇ ਸ਼ਰੀਰ ਦੇ ਤਾਪਮਾਨ ਨੂੰ ਠੀਕ ਰੱਖਣ ਵਿਚ ਮੱਦਦ ਕਰਦਾ ਹੈ। ਅਸੀਂ ਜਾਣਦੇ ਹਾਂ ਕਿ ਘੱਟ ਪਾਣੀ ਪੀਣ ਨਾਲ ਸ਼ਰੀਰ ਥੱਕਿਆ ਹੋਇਆ ਅਤੇ ਡੀ ਹਾਈਡ੍ਰੇਟਡ ਹੋ ਜਾਂਦਾ ਹੈ। ਪਰ ਕਦੇ ਸੋਚਿਆ ਹੈ ਕਿ ਜ਼ਰੂਰਤ ਤੋਂ ਜ਼ਿਆਦਾ ਪਾਣੀ ਪੀਣ ਨਾਲ ਕੀ ਹੋਵੇਗਾ।

ਇਕ ਕੌਮਾਂਤਰੀ ਮਾਹਰ ਪੈਨਲ ਦੇ ਨਵੇਂ ਦਿਸ਼ਾ ਨਿਰਦੇਸ਼ ਅਨੁਸਾਰ ਹਾਈਪੋਨੇਟ੍ਰੀਮੀਆ ਤੋਂ ਬਚਣ ਲਈ ਪਾਣੀ ਦੀ ਵਰਤੋਂ ਉਦੋਂ ਹੀ ਕਰੋ ਜਦੋਂ ਤੁਹਾਨੂੰ ਪਿਆਸ ਲੱਗੇ। ਜ਼ਿਆਦਾ ਪਾਣੀ ਪੀਣ ਨਾਲ ਕਿਡਨੀ ਦੀ ਪਾਣੀ ਪਚਾਣ ਦੀ ਸਮਰੱਥਾ ਕਮਜ਼ੋਰ ਹੋਣ ਲੱਗਦੀ ਹੈ ਅਤੇ ਸ਼ਰੀਰ ਵਿਚ ਮੌਜੂਦ ਸੋਡੀਅਮ ਪਤਲਾ ਹੋਣ ਲੱਗ ਜਾਂਦਾ ਹੈ। ਇਸ ਨਾਲ ਸੈੱਲਾਂ ਵਿਚ ਸੋਜ ਪੈ ਜਾਂਦੀ ਹੈ ਜੋ ਕਿ ਜੀਵਨ ਲਈ ਖਤਰਨਾਕ ਸਾਬਤ ਹੋ ਸਕਦੀ ਹੈ। ਪਾਣੀ ਨੂੰ ਸਹੀ ਮਾਤਰਾ ਵਿਚ ਲੈਣਾ ਚਾਹੀਦਾ ਹੈ।

ਪਾਣੀ ਪੀਣ ਨਾਲ ਈਏਏਐਚ ਰੋਗ ਹੋ ਜਾਂਦਾ ਹੈ। ਇਸ ਰੋਗ ਦੇ ਕਈ ਲੱਛਣ ਹੋ ਸਕਦੇ ਹਨ ਜਿਵੇਂ ਕਿ ਚੱਕਰ ਆਉਣਾ, ਸੋਜ ਅਤੇ ਐਥਲੇਟਿਕ ਇਵੈਂਟ ਦੌਰਾਨ ਭਾਰ ਵਧਣਾ। ਸਮੱਸਿਆ ਵੱਧ ਜਾਣ ਕਾਰਨ ਈਏਏਐਚ ਦੌਰਾਨ ਉਲਟੀ, ਸਿਰ ਦਰਦ, ਮਾਨਸਿਕ ਸਥਿਤੀ ਦਾ ਬਦਲਣਾ, ਕੌਮਾਂ ਵਰਗੇ ਲੱਛਣ ਹੋ ਸਕਦੇ ਹਨ। ਮੈਰਾਥਨ, ਟ੍ਰੀਏਥਲੋਨ, ਤੈਰਾਕੀ, ਰੇਸ ਅਤੇ ਫੌਜੀ ਅਭਿਆਨ ਦੇ ਦੌਰਾਨ ਈਏਏਐਚ ਹੋ ਸਕਦਾ ਹੈ।

ਜ਼ਿਆਦਾ ਪਾਣੀ ਪੀਣ ਨਾਲ ਦਿਲ ਦੀਆਂ ਮਾਸਪੇਸ਼ੀਆਂ ’ਤੇ ਬੇਲੋੜਾ ਭਾਰ ਅਤੇ ਖੂਨ ਵਹਾਅ ਘੱਟ ਹੋਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਐਥਲੀਟ ਮੁਕਾਬਲੇ ਦੌਰਾਨ ਸ਼ਰੀਰ ਦਾ ਤਕਰੀਬਨ 3% ਭਾਰ ਘੱਟ ਜਾਂਦਾ ਹੈ। ਪ੍ਰਤੀ ਦਿਨ 8 ਗਲਾਸ ਪਾਣੀ ਪੀਣਾ ਚਾਹੀਦਾ ਹੈ। ਗਰਮੀਆਂ ਵਿਚ ਇਸ ਦੀ ਮਾਤਰਾ ਵਧਾ ਦੇਣੀ ਚਾਹੀਦੀ ਹੈ। ਜੋ ਲੋਕ ਹਾਈ ਫਾਇਬਰ ਡਾਇਟ ’ਤੇ ਹੁੰਦੇ ਹਨ ਉਹਨਾਂ ਨੂੰ 8 ਗਲਾਸ ਤੋਂ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ।