ਘੱਟ ਪਾਣੀ ਪੀਣਾ ਸਿਹਤ ਲਈ ਨੁਕਸਾਨਦੇਹ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਗੁਰਦਿਆਂ ਨੂੰ ਪੂਰਨ ਰੂਪ ਵਿੱਚ ਕੰਮ ਕਰਨ ਲਈ ਪਾਣੀ ਦੀ ਲੋੜ ਹੁੰਦੀ ਹੈ

Drinking water
  • ਭੱਜ-ਨੱਠ ਵਾਲੀ ਜ਼ਿੰਦਗੀ ਅਤੇ ਸਹੀ ਖ਼ੁਰਾਕ ਨਾ ਖਾਣ ਨਾਲ ਅਕਸਰ ਲੋਕਾਂ ਨੂੰ ਬਦਹਜ਼ਮੀ ਅਤੇ ਕਬਜ਼ ਦੀ ਸ਼ਿਕਾਇਤ ਹੋ ਜਾਂਦੀ ਹੈ। ਕਬਜ਼ ਦੂਰ ਕਰਨ ਦਾ ਸਭ ਤੋਂ ਵਧੀਆ ਤਰੀਕਾ ਰੱਜ ਕੇ ਪਾਣੀ ਪੀਣਾ ਹੈ। ਸਵੇਰੇ ਉੱਠਦਿਆਂ ਸਾਰ ਹੀ ਤਾਜ਼ੇ ਪਾਣੀ ਦੇ ਦੋ ਗਿਲਾਸ ਪੀਣ ਮਗਰੋਂ ਹਲਕਾ ਟਹਿਲਣਾ ਚਾਹੀਦਾ ਹੈ। ਇਸ ਤਰ੍ਹਾਂ ਪੇਟ ਚੰਗੀ ਤਰ੍ਹਾਂ ਸਾਫ਼ ਹੋ ਜਾਂਦਾ ਹੈ ਅਤੇ ਕਬਜ਼ ਤੋਂ ਛੁਟਕਾਰਾ ਮਿਲਦਾ ਹੈ।
  • ਸਰਦੀ ਵਿੱਚ ਪਾਣੀ ਨੂੰ ਕੋਸਾ ਕਰ ਕੇ ਵੀ ਪੀਤਾ ਜਾ ਸਕਦਾ ਹੈ।
  • ਤੁਸੀਂ ਚਾਹੋ ਤਾਂ ਪਾਣੀ ਵਿੱਚ ਨਿੰਬੂ ਨਿਚੋੜ ਕੇ ਥੋੜ੍ਹਾ ਜਿਹਾ ਲੂਣ ਪਾ ਕੇ ਵੀ ਲੈ ਸਕਦੇ ਹੋ। ਇਹ ਪਾਣੀ ਸਰੀਰ ਵਿੱਚ ਹੌਲੀ-ਹੌਲੀ ਜਾਵੇਗਾ ਅਤੇ ਅੰਗਾਂ ਦੀ ਚੰਗੀ ਤਰ੍ਹਾਂ ਸਫ਼ਾਈ ਕਰਦਾ ਜਾਵੇਗਾ। ਨਿੰਬੂ ਅਤੇ ਲੂਣ ਮਿਲੇ ਪਾਣੀ ਨੂੰ ਅੰਤੜੀਆਂ ਵਿੱਚੋਂ ਲੰਘਣ ਲਈ ਵੀਹ ਮਿੰਟ ਲੱਗਦੇ ਹਨ ਜਦਕਿ ਸਾਦਾ ਪਾਣੀ ਪੀਣ ਨਾਲ ਸਿਰਫ਼ ਦਸ ਮਿੰਟ। ਬਲੱਡ ਪ੍ਰੈੱਸ਼ਰ ਦੀ ਸ਼ਿਕਾਇਤ ਵਾਲੇ ਲੋਕਾਂ ਨੂੰ ਪਾਣੀ ਵਿੱਚ ਲੂਣ ਨਹੀਂ ਪਾਉਣਾ ਚਾਹੀਦਾ।
  • ਅਸੀਂ ਖ਼ੁਰਾਕ ਵਿੱਚ ਪ੍ਰੋਟੀਨ ਵਾਲੇ ਪਦਾਰਥਾਂ ਦੀ ਆਮ ਵਰਤੋਂ ਕਰਦੇ ਹਾਂ। ਸਰੀਰ ਵਿੱਚ ਜਦੋਂ ਪ੍ਰੋਟੀਨ ਪਚਦਾ ਹੈ ਤਾਂ ਇੱਕ ਵਾਧੂ ਪਦਾਰਥ ਯੂਰੀਆ ਬਣਦਾ ਹੈ। ਇਸ ਦਾ ਪਿਸ਼ਾਬ ਰਾਹੀਂ ਸਰੀਰ ਵਿੱਚੋਂ ਖਾਰਜ ਹੋਣਾ ਜ਼ਰੂਰੀ ਹੈ। ਯੂਰੀਆ ਤੋਂ ਛੁਟਕਾਰਾ ਪਾਉਣ ਲਈ ਜ਼ਿਆਦਾ ਪਾਣੀ ਪੀਣ ਦੀ ਲੋੜ ਹੈ।
  • ਕਈ ਵਿਅਕਤੀਆਂ ਦੇ ਸਾਹ ਵਿੱਚੋਂ ਬਦਬੂ ਆਉਂਦੀ ਹੈ ਜੋ ਇਸ ਗੱਲ ਦਾ ਸੰਕੇਤ ਹੈ ਕਿ ਸਰੀਰ ਨੂੰ ਪਾਣੀ ਦੀ ਬਹੁਤ ਲੋੜ ਹੈ। ਤੁਹਾਨੂੰ ਜ਼ਿਆਦਾ ਮਾਤਰਾ ਵਿੱਚ ਪਾਣੀ ਪੀਣਾ ਚਾਹੀਦਾ ਹੈ। ਮੂੰਹ ਵਿੱਚ ਪੈਦਾ ਹੋਣ ਵਾਲੀ ਲਾਰ ਦੰਦਾਂ ਤੋਂ ਬੈਕਟੀਰੀਆ ਹਟਾਉਂਦੀ ਹੈ ਅਤੇ ਜੀਭ ਨੂੰ ਤਰ ਰੱਖਦੀ ਹੈ। ਹਰ ਰੋਜ਼ 7-8 ਗਿਲਾਸ ਪਾਣੀ ਪੀਣ ਨਾਲ ਇਸ ਤੋਂ ਕਾਫ਼ੀ ਹੱਦ ਤਕ ਛੁਟਕਾਰਾ ਪਾਇਆ ਜਾ ਸਕਦਾ ਹੈ।
  • ਪਾਣੀ ਪੀਣ ਨਾਲ ਚਿਹਰੇ ’ਤੇ ਰੰਗਤ ਆ ਜਾਂਦੀ ਹੈ। ਅੱਖਾਂ ਦੇ ਥੱਲੇ ਬਣੇ ਹੋਏ ਕਾਲੇ ਦਾਇਰੇ ਅਤੇ ਅੰਦਰ ਧਸੀਆਂ ਹੋਈਆਂ ਅੱਖਾਂ ਤੁਹਾਡੇ ਲਈ ਇੱਕ ਕਿਸਮ ਦੀ ਚਿਤਾਵਨੀ ਹੈ ਕਿ ਤੁਹਾਨੂੰ ਪਾਣੀ ਦੀ ਜ਼ਿਆਦਾ ਵਰਤੋਂ ਕਰਨੀ ਚਾਹੀਦੀ ਹੈ।
  • ਉਲਟੀਆਂ ਅਤੇ ਟੱਟੀਆਂ ਆਉਣ ਕਾਰਨ ਖ਼ਾਸ ਕਰ ਕੇ ਬੱਚਿਆਂ ਵਿੱਚ ਪਾਣੀ ਦੀ ਘਾਟ ਹੋ ਜਾਂਦੀ ਹੈ। ਜੇ ਤੁਰੰਤ ਇਸ ਘਾਟ ਨੂੰ ਪੂਰਾ ਨਾ ਕੀਤਾ ਜਾਵੇ ਤਾਂ ਬੱਚੇ ਦੀ ਜਾਨ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ। ਅਜਿਹੀ ਅਵਸਥਾ ਵਿੱਚ ਓ.ਆਰ.ਐੱਸ. ਦਾ ਘੋਲ ਪਿਲਾਉਂਦੇ ਰਹਿਣਾ ਚਾਹੀਦਾ ਹੈ ਜਾਂ ਪਾਣੀ ਉਬਾਲ ਕੇ, ਉਸ ਵਿੱਚ ਰਤਾ ਕੁ ਖੰਡ ਤੇ ਲੂਣ ਮਿਲਾ ਕੇ ਥੋੜ੍ਹੀ-ਥੋੜ੍ਹੀ ਦੇਰ ਮਗਰੋਂ ਪਿਲਾਉਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਸਰੀਰ ਵਿੱਚ ਪਾਣੀ ਦੀ ਘਾਟ ਨਾ ਹੋਵੇ।
  • ਸਮੇਂ ਤੋਂ ਪਹਿਲਾਂ ਬੁੱਢਾ ਹੋਣਾ ਹਰ ਔਰਤ ਲਈ ਮਾੜੇ ਸੁਫਨੇ ਵਾਂਗ ਹੈ ਪਰ ਚੰਗੀ ਗੱਲ ਇਹ ਹੈ ਕਿ ਗਰਮ ਪਾਣੀ ਲੈਣ ਨਾਲ ਇਸ ਨੂੰ ਰੋਕਿਆ ਜਾ ਸਕਦਾ ਹੈ। ਸਰੀਰ ਵਿੱਚ ਜ਼ਹਿਰਾਂ ਦੀ ਮੌਜੂਦਗੀ ਨਾਲ ਉਮਰ ਵਧਣ ਦੀ ਪ੍ਰਕ੍ਰਿਆ ਤੇਜ਼ ਹੋ ਜਾਂਦੀ ਹੈ ਪਰ ਜੇਕਰ ਗਰਮ ਪਾਣੀ ਦਾ ਸੇਵਨ ਕੀਤਾ ਜਾਵੇ ਤਾਂ ਸਰੀਰ ਜ਼ਹਿਰਾਂ ਤੋਂ ਮੁਕਤ ਹੋ ਜਾਂਦਾ ਹੈ। ਇਸ ਨਾਲ ਉਮਰ ਵਧਣ ਦੀ ਗਤੀ ਧੀਮੀ ਪੈ ਜਾਂਦਾ ਹੈ ਤੇ ਚਿਮੜੀ ਵਿੱਚ ਲਚਕਤਾ ਵਧਾ ਦਿੰਦਾ ਹੈ।
  • ਨਵੀਂ ਦਿੱਲੀ : ਅੱਜਕੱਲ੍ਹ ਜ਼ਿਆਦਾਤਰ ਲੋਕ ਮੋਟਾਪੇ ਦੇ ਸ਼ਿਕਾਰ ਹਨ। ਸ਼ਾਇਦ ਹੀ ਲੋਕ ਜਾਣਦੇ ਹੋਣ ਕਿ ਕਿਸੇ ਵਿਅਕਤੀ ਦੇ ਪਾਣੀ ਪੀਣ ਅਤੇ ਮੋਟੇ ਹੋਣ ਦਾ ਡੂੰਘਾ ਸਬੰਧ ਹੈ। ਇਹ ਵਿਗਿਆਨਕ ਤੱਥ ਹੈ ਕਿ ਘੱਟ ਪਾਣੀ ਪੀਣ ਨਾਲ ਮੋਟਾਪਾ ਹੋ ਜਾਂਦਾ ਹੈ ਅਤੇ ਜ਼ਿਆਦਾ ਪਾਣੀ ਪੀਣ ਨਾਲ ਇਹ ਘੱਟ ਜਾਂਦਾ ਹੈ। ਅਜਿਹਾ ਇਸ ਕਰ ਕੇ ਹੁੰਦਾ ਹੈ ਕਿ ਗੁਰਦਿਆਂ ਨੂੰ ਪੂਰਨ ਰੂਪ ਵਿੱਚ ਕੰਮ ਕਰਨ ਲਈ ਪਾਣੀ ਦੀ ਲੋੜ ਹੁੰਦੀ ਹੈ ਅਤੇ ਜੇ ਪੂਰੀ ਤਰ੍ਹਾਂ ਪਾਣੀ ਨਾ ਮਿਲੇ ਤਾਂ ਇਹ ਠੀਕ ਤਰ੍ਹਾਂ ਕੰਮ ਨਹੀਂ ਕਰ ਸਕਦੇ ਤੇ ਆਪਣਾ ਕੁਝ ਕੰਮ ਜਿਗਰ ਦੇ ਸਪੁਰਦ ਕਰ ਦਿੰਦੇ ਹਨ।

    ਜਿਗਰ ਦਾ ਕੰਮ ਤਾਂ ਸਰੀਰ ਵਿਚਲੀ ਚਿਕਨਾਈ ਨੂੰ ਪਚਾ ਕੇ ਊਰਜਾ ਪੈਦਾ ਕਰਨਾ ਹੁੰਦਾ ਹੈ ਤਾਂ ਜੋ ਸਰੀਰ ਆਪਣੇ ਕੰਮ ਸੁਚਾਰੂ ਰੂਪ ਵਿੱਚ ਕਰ ਸਕੇ ਪਰ ਜਦੋਂ ਗੁਰਦੇ ਵੀ ਆਪਣੇ ਕੰਮ ਦਾ ਭਾਰ ਜਿਗਰ ’ਤੇ ਪਾ ਦਿੰਦੇ ਹਨ ਤਾਂ ਉਹ ਪੂਰੀ ਤਰ੍ਹਾਂ ਕੰਮ ਨਹੀਂ ਕਰ ਪਾਉਂਦਾ ਤੇ ਇੰਜ ਫੈਟ ਦੀ ਘੱਟ ਮਾਤਰਾ ਖਪਤ ਹੁੰਦੀ ਹੈ ਜਿਸ ਕਰ ਕੇ ਚਿਕਨਾਈ ਦੀਆਂ ਪਰਤਾਂ ਚੜ੍ਹਣ ਲੱਗ ਜਾਂਦੀਆਂ ਹਨ। ਮੋਟਾਪੇ ਤੋਂ ਬਚਣ ਲਈ ਸਹੀ ਢੰਗ ਨਾਲ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ।

    ਪਾਣੀ ਦੇ ਫ਼ਾਇਦੇ :

    1. ਭੱਜ-ਨੱਠ ਵਾਲੀ ਜ਼ਿੰਦਗੀ ਅਤੇ ਸਹੀ ਖ਼ੁਰਾਕ ਨਾ ਖਾਣ ਨਾਲ ਅਕਸਰ ਲੋਕਾਂ ਨੂੰ ਬਦਹਜ਼ਮੀ ਅਤੇ ਕਬਜ਼ ਦੀ ਸ਼ਿਕਾਇਤ ਹੋ ਜਾਂਦੀ ਹੈ। ਕਬਜ਼ ਦੂਰ ਕਰਨ ਦਾ ਸਭ ਤੋਂ ਵਧੀਆ ਤਰੀਕਾ ਰੱਜ ਕੇ ਪਾਣੀ ਪੀਣਾ ਹੈ। ਸਵੇਰੇ ਉੱਠਦਿਆਂ ਸਾਰ ਹੀ ਤਾਜ਼ੇ ਪਾਣੀ ਦੇ ਦੋ ਗਿਲਾਸ ਪੀਣ ਮਗਰੋਂ ਹਲਕਾ ਟਹਿਲਣਾ ਚਾਹੀਦਾ ਹੈ। ਇਸ ਤਰ੍ਹਾਂ ਪੇਟ ਚੰਗੀ ਤਰ੍ਹਾਂ ਸਾਫ਼ ਹੋ ਜਾਂਦਾ ਹੈ ਅਤੇ ਕਬਜ਼ ਤੋਂ ਛੁਟਕਾਰਾ ਮਿਲਦਾ ਹੈ।
    2. ਸਰਦੀ ਵਿੱਚ ਪਾਣੀ ਨੂੰ ਕੋਸਾ ਕਰ ਕੇ ਵੀ ਪੀਤਾ ਜਾ ਸਕਦਾ ਹੈ।
    3. ਤੁਸੀਂ ਚਾਹੋ ਤਾਂ ਪਾਣੀ ਵਿੱਚ ਨਿੰਬੂ ਨਿਚੋੜ ਕੇ ਥੋੜ੍ਹਾ ਜਿਹਾ ਲੂਣ ਪਾ ਕੇ ਵੀ ਲੈ ਸਕਦੇ ਹੋ। ਇਹ ਪਾਣੀ ਸਰੀਰ ਵਿੱਚ ਹੌਲੀ-ਹੌਲੀ ਜਾਵੇਗਾ ਅਤੇ ਅੰਗਾਂ ਦੀ ਚੰਗੀ ਤਰ੍ਹਾਂ ਸਫ਼ਾਈ ਕਰਦਾ ਜਾਵੇਗਾ। ਨਿੰਬੂ ਅਤੇ ਲੂਣ ਮਿਲੇ ਪਾਣੀ ਨੂੰ ਅੰਤੜੀਆਂ ਵਿੱਚੋਂ ਲੰਘਣ ਲਈ ਵੀਹ ਮਿੰਟ ਲੱਗਦੇ ਹਨ ਜਦਕਿ ਸਾਦਾ ਪਾਣੀ ਪੀਣ ਨਾਲ ਸਿਰਫ਼ ਦਸ ਮਿੰਟ। ਬਲੱਡ ਪ੍ਰੈੱਸ਼ਰ ਦੀ ਸ਼ਿਕਾਇਤ ਵਾਲੇ ਲੋਕਾਂ ਨੂੰ ਪਾਣੀ ਵਿੱਚ ਲੂਣ ਨਹੀਂ ਪਾਉਣਾ ਚਾਹੀਦਾ।
    4. ਅਸੀਂ ਖ਼ੁਰਾਕ ਵਿੱਚ ਪ੍ਰੋਟੀਨ ਵਾਲੇ ਪਦਾਰਥਾਂ ਦੀ ਆਮ ਵਰਤੋਂ ਕਰਦੇ ਹਾਂ। ਸਰੀਰ ਵਿੱਚ ਜਦੋਂ ਪ੍ਰੋਟੀਨ ਪਚਦਾ ਹੈ ਤਾਂ ਇੱਕ ਵਾਧੂ ਪਦਾਰਥ ਯੂਰੀਆ ਬਣਦਾ ਹੈ। ਇਸ ਦਾ ਪਿਸ਼ਾਬ ਰਾਹੀਂ ਸਰੀਰ ਵਿੱਚੋਂ ਖਾਰਜ ਹੋਣਾ ਜ਼ਰੂਰੀ ਹੈ। ਯੂਰੀਆ ਤੋਂ ਛੁਟਕਾਰਾ ਪਾਉਣ ਲਈ ਜ਼ਿਆਦਾ ਪਾਣੀ ਪੀਣ ਦੀ ਲੋੜ ਹੈ।
    5. ਕਈ ਵਿਅਕਤੀਆਂ ਦੇ ਸਾਹ ਵਿੱਚੋਂ ਬਦਬੂ ਆਉਂਦੀ ਹੈ ਜੋ ਇਸ ਗੱਲ ਦਾ ਸੰਕੇਤ ਹੈ ਕਿ ਸਰੀਰ ਨੂੰ ਪਾਣੀ ਦੀ ਬਹੁਤ ਲੋੜ ਹੈ। ਤੁਹਾਨੂੰ ਜ਼ਿਆਦਾ ਮਾਤਰਾ ਵਿੱਚ ਪਾਣੀ ਪੀਣਾ ਚਾਹੀਦਾ ਹੈ। ਮੂੰਹ ਵਿੱਚ ਪੈਦਾ ਹੋਣ ਵਾਲੀ ਲਾਰ ਦੰਦਾਂ ਤੋਂ ਬੈਕਟੀਰੀਆ ਹਟਾਉਂਦੀ ਹੈ ਅਤੇ ਜੀਭ ਨੂੰ ਤਰ ਰੱਖਦੀ ਹੈ। ਹਰ ਰੋਜ਼ 7-8 ਗਿਲਾਸ ਪਾਣੀ ਪੀਣ ਨਾਲ ਇਸ ਤੋਂ ਕਾਫ਼ੀ ਹੱਦ ਤਕ ਛੁਟਕਾਰਾ ਪਾਇਆ ਜਾ ਸਕਦਾ ਹੈ।
    6. ਪਾਣੀ ਪੀਣ ਨਾਲ ਚਿਹਰੇ ’ਤੇ ਰੰਗਤ ਆ ਜਾਂਦੀ ਹੈ। ਅੱਖਾਂ ਦੇ ਥੱਲੇ ਬਣੇ ਹੋਏ ਕਾਲੇ ਦਾਇਰੇ ਅਤੇ ਅੰਦਰ ਧਸੀਆਂ ਹੋਈਆਂ ਅੱਖਾਂ ਤੁਹਾਡੇ ਲਈ ਇੱਕ ਕਿਸਮ ਦੀ ਚਿਤਾਵਨੀ ਹੈ ਕਿ ਤੁਹਾਨੂੰ ਪਾਣੀ ਦੀ ਜ਼ਿਆਦਾ ਵਰਤੋਂ ਕਰਨੀ ਚਾਹੀਦੀ ਹੈ।
    7. ਉਲਟੀਆਂ ਅਤੇ ਟੱਟੀਆਂ ਆਉਣ ਕਾਰਨ ਖ਼ਾਸ ਕਰ ਕੇ ਬੱਚਿਆਂ ਵਿੱਚ ਪਾਣੀ ਦੀ ਘਾਟ ਹੋ ਜਾਂਦੀ ਹੈ। ਜੇ ਤੁਰੰਤ ਇਸ ਘਾਟ ਨੂੰ ਪੂਰਾ ਨਾ ਕੀਤਾ ਜਾਵੇ ਤਾਂ ਬੱਚੇ ਦੀ ਜਾਨ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ। ਅਜਿਹੀ ਅਵਸਥਾ ਵਿੱਚ ਓ.ਆਰ.ਐੱਸ. ਦਾ ਘੋਲ ਪਿਲਾਉਂਦੇ ਰਹਿਣਾ ਚਾਹੀਦਾ ਹੈ ਜਾਂ ਪਾਣੀ ਉਬਾਲ ਕੇ, ਉਸ ਵਿੱਚ ਰਤਾ ਕੁ ਖੰਡ ਤੇ ਲੂਣ ਮਿਲਾ ਕੇ ਥੋੜ੍ਹੀ-ਥੋੜ੍ਹੀ ਦੇਰ ਮਗਰੋਂ ਪਿਲਾਉਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਸਰੀਰ ਵਿੱਚ ਪਾਣੀ ਦੀ ਘਾਟ ਨਾ ਹੋਵੇ।
    8. ਸਮੇਂ ਤੋਂ ਪਹਿਲਾਂ ਬੁੱਢਾ ਹੋਣਾ ਹਰ ਔਰਤ ਲਈ ਮਾੜੇ ਸੁਫਨੇ ਵਾਂਗ ਹੈ ਪਰ ਚੰਗੀ ਗੱਲ ਇਹ ਹੈ ਕਿ ਗਰਮ ਪਾਣੀ ਲੈਣ ਨਾਲ ਇਸ ਨੂੰ ਰੋਕਿਆ ਜਾ ਸਕਦਾ ਹੈ। ਸਰੀਰ ਵਿੱਚ ਜ਼ਹਿਰਾਂ ਦੀ ਮੌਜੂਦਗੀ ਨਾਲ ਉਮਰ ਵਧਣ ਦੀ ਪ੍ਰਕ੍ਰਿਆ ਤੇਜ਼ ਹੋ ਜਾਂਦੀ ਹੈ ਪਰ ਜੇਕਰ ਗਰਮ ਪਾਣੀ ਦਾ ਸੇਵਨ ਕੀਤਾ ਜਾਵੇ ਤਾਂ ਸਰੀਰ ਜ਼ਹਿਰਾਂ ਤੋਂ ਮੁਕਤ ਹੋ ਜਾਂਦਾ ਹੈ। ਇਸ ਨਾਲ ਉਮਰ ਵਧਣ ਦੀ ਗਤੀ ਧੀਮੀ ਪੈ ਜਾਂਦਾ ਹੈ ਤੇ ਚਿਮੜੀ ਵਿੱਚ ਲਚਕਤਾ ਵਧਾ ਦਿੰਦਾ ਹੈ।

    ਪਾਣੀ ਕਿਹੋ ਜਿਹਾ ਹੋਵੇ? : ਪਾਣੀ ਸਾਫ਼-ਸੁਥਰਾ, ਜੀਵਾਣੂ ਅਤੇ ਕੀਟਾਣੂ ਰਹਿਤ ਹੋਣਾ ਚਾਹੀਦਾ ਹੈ। ਅੱਜਕੱਲ੍ਹ ਪਾਣੀ ਸਾਫ਼ ਕਰਨ ਦੇ ਕਈ ਯੰਤਰ ਬਜ਼ਾਰ ਵਿੱਚ ਮਿਲਦੇ ਹਨ ਪਰ ਇਨ੍ਹਾਂ ਦੀ ਵਰਤੋਂ ਨਾਲ ਕਿਸੇ ਖ਼ਾਸ ਹੱਦ ਤਕ ਹੀ ਪਾਣੀ ਸਾਫ਼ ਹੋ ਸਕਦਾ ਹੈ, ਬਿਲਕੁਲ ਸ਼ੁੱਧ ਨਹੀਂ। ਪਾਣੀ ਨੂੰ ਪੀਣਯੋਗ ਬਣਾਉਣ ਲਈ ਸਭ ਤੋਂ ਸਸਤਾ ਅਤੇ ਵਧੀਆ ਤਰੀਕਾ ਹੈ- ਉਬਾਲਣਾ। ਪਾਣੀ ਨੂੰ ਉਬਾਲ ਕੇ ਠੰਢਾ ਕਰ ਕੇ ਹੀ ਪੀਣਾ ਚਾਹੀਦਾ ਹੈ। ਪਾਣੀ ਅਸ਼ੁੱਧ ਹੋਣ ਅਤੇ ਇਸ ਦੀ ਵਰਤੋਂ ਕਰਨ ਨਾਲ ਕਈ ਰੋਗ ਲੱਗਣ ਦਾ ਡਰ ਰਹਿੰਦਾ ਹੈ। ਹੈਜਾ, ਟਾਈਫਾਇਡ, ਹੈਪੇਟਾਈਟਿਸ- ਸੀ, ਪੇਚਿਸ ਜਿਹੇ ਰੋਗ ਦੂਸ਼ਿਤ ਪਾਣੀ ਦੀ ਵਰਤੋਂ ਨਾਲ ਫੈਲਦੇ ਹਨ।

    ਪਾਣੀ ਦੀ ਲੋੜ : ਆਮ ਤੌਰ ’ਤੇ ਅਸੀਂ ਸਰੀਰ ਲਈ ਪਾਣੀ ਦੀ ਲੋੜ ਦੀ ਪਰਵਾਹ ਨਹੀਂ ਕਰਦੇ ਅਤੇ ਉਦੋਂ ਹੀ ਪਾਣੀ ਪੀਂਦੇ ਹਾਂ ਜਦੋਂ ਸਾਨੂੰ ਪਿਆਸ ਲੱਗਦੀ ਹੈ ਜਿਸਦਾ ਅਰਥ ਹੁੰਦਾ ਹੈ ਕਿ ਸਾਡੇ ਸਰੀਰ ਨੂੰ ਪਾਣੀ ਦੀ ਲੋੜ ਹੈ ਪਰ ਪਿਆਸ ਬੁਝਾਉਣ ਲਈ ਪਾਣੀ ਪੀਣ ਨਾਲ ਇਹ ਲੋੜ ਪੂਰੀ ਨਹੀਂ ਹੁੰਦੀ। ਇਸ ਲੋੜ ਨੂੰ ਪੂਰਾ ਕਰਨ ਲਈ ਸਾਨੂੰ 7-8 ਗਿਲਾਸ ਪਾਣੀ ਹਰ ਰੋਜ਼ ਪੀਣਾ ਚਾਹੀਦਾ ਹੈ। ਗਰਮੀ ਵਿੱਚ ਤਾਂ ਫਿਰ ਵੀ ਪਾਣੀ ਪੀਤਾ ਜਾਂਦਾ ਹੈ ਪਰ ਸਰਦੀ ਵਿੱਚ ਪਿਆਸ ਨਹੀਂ ਲੱਗਦੀ ਪਰ ਫਿਰ ਵੀ ਸਾਨੂੰ 7-8 ਗਿਲਾਸ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ।