ਤੌਲੀਏ ਨਾਲ ਚਿਹਰਾ ਪੂੰਜਣ 'ਤੇ ਹੋ ਸਕਦੈ ਚਿਹਰੇ ਨੂੰ ਨੁਕਸਾਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਅਕਸਰ ਅਸੀਂ ਨਹਾਉਣ ਤੋਂ ਬਾਅਦ ਸਰੀਰ ਦੇ ਨਾਲ - ਨਾਲ ਚਿਹਰੇ ਨੂੰ ਵੀ ਤੌਲੀਏ ਨਾਲ ਪੂੰਜ ਕੇ ਸੁਕਾਉਂਦੇ ਹਾਂ। ਇੰਨਾ ਹੀ ਨਹੀਂ, ਚਿਹਰਾ ਧੋਣ ਤੋਂ ਬਾਅਦ ਵੀ ਚਿਹਰੇ ਨੂੰ...

wipe face

ਅਕਸਰ ਅਸੀਂ ਨਹਾਉਣ ਤੋਂ ਬਾਅਦ ਸਰੀਰ ਦੇ ਨਾਲ - ਨਾਲ ਚਿਹਰੇ ਨੂੰ ਵੀ ਤੌਲੀਏ ਨਾਲ ਪੂੰਜ ਕੇ ਸੁਕਾਉਂਦੇ ਹਾਂ। ਇੰਨਾ ਹੀ ਨਹੀਂ, ਚਿਹਰਾ ਧੋਣ ਤੋਂ ਬਾਅਦ ਵੀ ਚਿਹਰੇ ਨੂੰ ਜ਼ਰੂਰ ਪੂੰਜਦੇ ਹਾਂ ਪਰ ਇਹ ਆਦਤ ਖ਼ੂਬਸੂਰਤੀ ਨੂੰ ਨੁਕਸਾਨ ਪਹੁੰਚਾਉਂਦੀ ਹੈ। ਹੁਣ ਤੁਸੀਂ ਸੋਚੋਗੇ ਕਿ ਅਖੀਰ ਇਸ ਨਾਲ ਸਾਡੀ ਚਮੜੀ ਨੂੰ ਕੀ ਨੁਕਸਾਨ ਹੋ ਸਕਦਾ ਹੈ ? ਅਸਲ 'ਚ ਜਦੋਂ ਤੁਸੀਂ ਅਪਣੇ ਚਿਹਰੇ ਨੂੰ ਤੌਲੀਏ ਨਾਲ ਪੂੰਜਦੇ ਹੋ ਤਾਂ ਇਸ ਨਾਲ ਤੁਹਾਡੀ ਚਮੜੀ ਸੈੱਲਾਂ ਨੂੰ ਨਾ ਸਿਰਫ਼ ਨੁਕਸਾਨ ਹੁੰਦਾ ਹੈ ਸਗੋਂ ਉਤਪਾਦਾਂ ਦੇ ਵੀ ਫ਼ਾਇਦੇ ਨਹੀਂ ਮਿਲਦੇ ਹਨ।

ਜਾਣੋ ਇਸ ਨਾਲ ਤੁਹਾਡੀ ਚਮੜੀ ਨੂੰ ਕੀ-ਕੀ ਨੁਕਸਾਨ ਹੁੰਦਾ ਹੈ। ਅੱਖਾਂ ਦੀ ਤਰ੍ਹਾਂ ਚਿਹਰੇ ਦੀ ਚਮੜੀ ਵੀ ਕਾਫ਼ੀ ਨਾਜ਼ੁਕ ਹੁੰਦੀ ਹੈ। ਚਾਹੇ ਤੁਸੀਂ ਕਿੰਨੇ ਵੀ ਨਰਮ ਫ਼ੈਬਰਿਕ ਦਾ ਤੌਲੀਆ ਕਿਉਂ ਨਾ ਇਸਤੇਮਾਲ ਕਰੀਏ ਇਸ ਦਾ ਟੈਕਸਚਰ ਚਿਹਰੇ ਦੀ ਚਮੜੀ ਲਈ ਖੁਰਦੜਾ ਹੁੰਦਾ ਹੈ। ਜਦੋਂ ਤੁਸੀਂ ਤੌਲੀਏ ਨਾਲ ਚਿਹਰਾ ਸਾਫ਼ ਕਰਦੇ ਹੋ ਤਾਂ ਇਹ ਚਮੜੀ ਦੇ ਕੁਦਰਤੀ ਤੇਲ ਨੂੰ ਨੁਕਸਾਨ ਪਹੁੰਚਾਉਂਦਾ ਹੈ। ਨਾਲ ਹੀ, ਇਸ ਨੂੰ ਤੁਰਤ ਪੂੰਜਣ ਨਾਲ ਚਮੜੀ ਦੀ ਨਮੀ ਤੁਰਤ ਖ਼ਤਮ ਹੋ ਜਾਂਦੀ ਹੈ।

ਇਸ ਸੱਭ ਕਾਰਨ ਨਾਲ ਤੁਹਾਨੂੰ ਰੁਖ਼ੇਪਣ ਦੀ ਪਰੇਸ਼ਾਨੀ ਤੋਂ ਗੁਜ਼ਰਨਾ ਪੈਂਦਾ ਹੈ। ਜਦੋਂ ਤੁਸੀਂ ਪੂਰੀ ਤਰ੍ਹਾਂ ਸੁੱਕੇ ਚਿਹਰੇ 'ਤੇ ਮਾਇਸ਼ਚਰਾਈਜ਼ਰ ਜਾਂ ਕ੍ਰੀਮ ਲਗਾਉਂਦੇ ਹੋ ਤਾਂ ਇਹ ਚਮੜੀ 'ਚ ਚੰਗੀ ਤਰ੍ਹਾਂ ਸੋਖ ਨਹੀਂ ਹੁੰਦਾ ਹੈ। ਇਸ ਲਈ ਹਮੇਸ਼ਾ ਹਲਕੇ ਗਿੱਲੇ ਚਿਹਰੇ 'ਤੇ ਇਨ੍ਹਾਂ ਨੂੰ ਅਪਲਾਈ ਕਰਨਾ ਚਾਹੀਦਾ ਹੈ। ਇਸ ਨਾਲ ਇਹ ਨਾ ਸਿਰਫ਼ ਅਸਾਨੀ ਨਾਲ ਮਿਲ ਜਾਵੇਗਾ, ਸਗੋਂ ਇਹ ਚਮੜੀ ਵਿਚ ਚੰਗੀ ਤਰ੍ਹਾਂ ਐਬਜ਼ਾਰਬ ਹੋ ਕੇ ਅਸਰਦਾਰ ਤਰੀਕੇ ਨਾਲ ਕੰਮ ਕਰਣਗੇ।

ਇਸ ਲਈ ਉਤਪਾਦ ਦਾ ਪੂਰਾ ਫ਼ਾਇਦਾ ਚੁੱਕਣ ਲਈ ਕਦੇ ਵੀ ਚਿਹਰਾ ਧੋਣ ਤੋਂ ਬਾਅਦ ਇਸ ਨੂੰ ਤੌਲੀਏ ਨਾਲ ਪੂੰਜ ਕੇ ਸੁਕਾਉਣ ਦੀ ਗ਼ਲਤੀ ਨਾ ਕਰੋ। ਬਸ ਹੱਥਾਂ ਨਾਲ ਫ਼ਾਲਤੂ ਪਾਣੀ ਸਾਫ਼ ਕਰ ਦਿਉ।