ਇਸ ਦੇ ਰੋਟੀ ਕਬਜ਼ ਤੋਂ ਲੈ ਬਵਾਸੀਰ, ਜੁਕਾਮ ਤੱਕ ਜਬਰਦਸਤ ਫ਼ਾਇਦੇ, ਇਸ ਤਰ੍ਹਾ ਬਣਦੀ ਹੈ ਰੋਟੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਚਨਾ ਸਰੀਰ ‘ਚ ਤਾਕਤ ਲਿਆਉਣ ਵਾਲਾ ਅਤੇ ਭੋਜਨ ਵਿਚ ਰੂਚੀ ਪੈਦਾ ਕਰਨ ਵਾਲਾ ਹੁੰਦਾ ਹੈ...

Channa Chapatii

ਚੰਡੀਗੜ੍ਹ: ਚਨਾ ਸਰੀਰ ‘ਚ ਤਾਕਤ ਲਿਆਉਣ ਵਾਲਾ ਅਤੇ ਭੋਜਨ ਵਿਚ ਰੂਚੀ ਪੈਦਾ ਕਰਨ ਵਾਲਾ ਹੁੰਦਾ ਹੈ। ਸੁੱਕੇ ਭੁੰਨੇ ਹੋਏ ਚਨੇ ਬਹੁਤ ਕਠੋਰ, ਹਵਾਦਾਰ ਅਤੇ ਕੋੜ੍ਹ ਨੂੰ ਨਸ਼ਟ ਕਰਨ ਵਾਲੇ ਹੁੰਦੇ ਹਨ। ਉਬਲੇ ਹੋਏ ਚਨੇ ਮੁਲਾਇਮ, ਰੂਚੀਕਾਰਕ, ਪਿੱਤ, ਕਮਜੋਰੀ ਨਾਸ਼ਕ, ਨਰਮ, ਤੂਫ਼ਾਨੀ, ਹਵਾਦਾਰ, ਸੰਵੇਦਨਸ਼ੀਲ, ਹਲਕੇ, ਖੰਗ, ਪਿੱਤ ਨਾਸ਼ਕ ਹੁੰਦੇ ਹਨ।

ਚਨਾ ਸਰੀਰ ਨੂੰ ਚੁਸਤ-ਦਰੁਸਤ ਕਰਦਾ ਹੈ। ਖੂਨ ਵਿਚ ਜੋਸ਼ ਪੈਦਾ ਕਰਦਾ ਹੈ। ਜਿਗਰ ਅਤੇ ਪਲੀਹਾ ਦੇ ਲਈ ਲਾਭਕਾਰੀ ਹੁੰਦਾ ਹੈ। ਤਬੀਅਤ ਨੂੰ ਠੀਕ ਕਰਦਾ ਹੈ। ਖੂਨ ਨੂੰ ਸਾਫ਼ ਕਰਦਾ ਹੈ। ਧਾਤ ਨੂੰ ਵਧਾਉਂਦਾ ਹੈ। ਆਵਾਜ ਨੂੰ ਸਾਫ਼ ਕਰਦਾ ਹੈ। ਖੂਨ ਸੰਬੰਧੀ ਬੀਮਾਰੀਆਂ ਅਤੇ ਵਾਦੀ ਵਿਚ ਲਾਭਦਾਇਕ ਹੁੰਦਾ ਹੈ। ਇਸਦੇ ਸੇਵਨ ਨਾਲ ਪਿਸ਼ਾਬ ਖੁੱਲ੍ਹ ਕੇ ਆਉਂਦਾ ਹੈ।

ਇਸਨੂੰ ਪਾਣੀ ਵਿਚ ਭਿਓ ਕੇ ਚਬਾਉਣ ਨਾਲ ਸਰੀਰ ਵਿਚ ਤਾਕਤ ਆਉਂਦੀ ਹੈ। ਚਨਾ ਵਿਸ਼ੇਸ਼ ਕਰਕੇ ਨੌਜਵਾਨਾਂ, ਜਵਾਨਾਂ ਅਤੇ ਸਰੀਰਕ ਮਿਹਨਤ ਕਰਨ ਵਾਲਿਆਂ ਲਈ ਪੋਸ਼ਟਿਕ ਭੋਜਨ ਹੁੰਦਾ ਹੈ। ਇਸਦੇ ਲਈ 25 ਗ੍ਰਾਮ ਦੇਸੀ ਕਾਲੇ ਚਲੇ ਲੈ ਕੇ ਚੰਗੀ ਤਰ੍ਹਾਂ ਸਾਫ਼ ਕਰ ਲਓ। ਮੋਟੇ ਚਨੇ ਲੈ ਕੇ ਸਾਫ਼-ਸੁਥਰੇ ਕੀੜੇ ਜਾਂ ਡੰਕ ਲੱਗੇ ਅਤੇ ਟੁੱਟੇ ਕੱਢ ਕੇ ਸੁੱਟ ਦਿਓ।

ਚਨਿਆਂ ਦੀ ਰੋਟੀ ਬਣਾਉਣ ਦੀ ਵਿਧੀ

ਚਨੇ ਦੀ ਰੋਟੀ ਬਹੁਤ ਹੀ ਸਵਾਦ ਹੁੰਦੀ ਹੈ। ਛਿਲਕੇ ਸਮੇਤ ਚਨਿਆਂ ਨੂੰ ਪੀਸ ਕੇ ਆਟਾ ਬਣਾ ਕੇ ਰੋਟੀ ਤਿਆਰ ਕੀਤੀ ਜਾ ਸਕਦੀ ਹੈ। ਜੇਕਰ ਇਸ ਆਟੇ ਵਿਚ ਥੋੜਾ ਕਣਕ ਦਾ ਆਟਾ ਮਿਲਾ ਦਈਏ ਤਾਂ ਇਹ ਮਿਸੀ ਰੋਟੀ ਕਹਾਉਂਦੀ ਹੈ। ਇਸ ਨੂੰ ਪਾਣੀ ਦੀ ਸਹਾਇਤਾ ਨਾਲ ਗੁੰਨ ਕੇ 3 ਘੰਟੇ ਬਾਅਦ ਗੁੰਨ ਕੇ ਰੋਟੀ ਬਣਾਓ। ਇਹ ਰੋਟੀ ਸਕਿਨ ਸੰਬੰਧੀ ਰੋਗਾਂ ਜਿਵੇਂ, ਖੁਜਲੀ, ਦੱਦ, ਖਾਜ, ਏਕਿਜਮਾ ਵਿਚ ਬਹੁਤ ਲਾਭਦਾਇਕ ਹੈ,

ਇਸ ਵਿਚ ਸਬਜ਼ੀ ਦਾ ਰਸ ਮਿਲਾ ਦੇਣ ਨਾਲ ਇਹ ਹੋਰ ਵੀ ਗੁਣਕਾਰੀ ਹੋ ਜਾਂਦੀ ਹੈ। ਬੱਚਿਆਂ ਨੂੰ ਮਹਿੰਗੇ ਬਾਦਾਮਾਂ ਦੀ ਬਜਾਏ ਕਾਲੇ ਚਨੇ ਖਿਲਾਉਣੇ ਚਾਹੀਦੇ ਹਨ। ਜਿਸ ਨਾਲ ਉਹ ਵਧੀਆ ਸਹਿਤਮੰਦ ਰਹਿਣਗੇ। ਇੱਥੇ ਇੱਕ ਅੰਡੇ ਵਿਚ 1 ਗ੍ਰਾਮ ਪ੍ਰੋਟੀਨ ਅਤੇ 30 ਕਲੋਰੀ ਦੀ ਉਰਜਾ ਪ੍ਰਾਪਤ ਹੁੰਦੀ ਹੈ। ਉਹ ਇਸ ਮੁੱਲ ਦੇ ਕਾਲੇ ਚਨਿਆਂ ਵਿਚ 41 ਗ੍ਰਾਮ ਪ੍ਰੋਟੀਨ ਅਤੇ 864 ਕਲੋਰੀ ਊਰਜਾ ਪ੍ਰਾਪਤ ਹੁੰਦੀ ਹੈ।

ਚਨਿਆਂ ਦੀ ਰੋਟੀ ਦੇ 5 ਫ਼ਾਇਦੇ

ਜੁਕਾਮ: 50 ਗ੍ਰਾਮ ਭੁੰਨੇ ਹੋਏ ਚਨਿਆਂ ਨੂੰ ਇਕ ਕੱਪੜੇ ਵਿਚ ਬੰਨ੍ਹ ਕੇ ਪੋਟਲੀ ਬਣਾ ਲਓ। ਇਸ ਪੋਟਲੀ ਨੂੰ ਹਲਕਾ ਜਿਹਾ ਗਰਮ ਕਰਕੇ ਨੱਕ ‘ਤੇ ਲਗਾ ਕੇ ਸੁੰਘਣ ਨਾਲ ਬੰਦ ਨੱਕ ਖੁੱਲ੍ਹ ਜਾਂਦਾ ਹੈ ਤੇ ਸਾਹ ਲੈਣ ਵਿਚ ਪ੍ਰੇਸ਼ਾਨੀ ਨਹੀਂ ਆਉਂਦੀ। ਗਰਮ-ਗਰਮ ਚਨਿਆਂ ਨੂੰ ਕਿਸੇ ਰੁਮਾਲ ਵਿਚ ਬੰਨ੍ਹ ਕੇ ਸੁੰਘਣ ਨਾਲ ਜੁਕਾਮ ਠੀਕ ਹੋ ਜਾਂਦਾ ਹੈ। ਚਨੇ ਨੂੰ ਪਾਣੀ ਵਿਚ ਉਬਾਲ ਕੇ ਇਸਦੇ ਪਾਣੀ ਨੂੰ ਪੀ ਜਾਓ ਤੇ ਚਨਿਆਂ ਨੂੰ ਖਾ ਲਓ। ਚਨਿਆਂ ਵਿਚ ਸਵਾਦ ਲਈ ਕਾਲੀ ਮਿਰਚ ਅਤੇ ਥੋੜ੍ਹਾ ਨਮਕ ਪਾ ਲਓ। ਚਨਿਆਂ ਦਾ ਸੇਵਨ ਕਰਨਾ ਜੁਕਾਮ ਵਿਚ ਬਹੁਤ ਲਾਭਦਾਇਕ ਹੈ।

ਖੂਨੀ ਬਵਾਸੀਰ

ਸੁੱਕੇ ਹੋਏ ਗਰਮ ਚਨਿਆਂ ਨਾਲ ਖੂਨੀ ਬਵਾਸੀਰ ਵਿਚ ਲਾਭ ਮਿਲਦਾ ਹੈ।