ਚੀਆ ਸੀਡਸ ਹਨ ਕਈ ਸਿਹਤ ਸਮੱਸਿਆਵਾਂ ਦਾ ਇਲਾਜ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਹਾਲ ਹੀ ਵਿਚ ਇਕ ਅਧਿਐਨ ਤੋਂ ਪਤਾ ਚਲਿਆ ਹੈ ਕਿ ਚੀਆ ਦੇ ਬੀਜਾਂ ਦੇ ਬਹੁਤ ਫ਼ਾਇਦੇ ਹੁੰਦੇ ਹਨ। ਮਸਲਨ ਭਾਰ ਘੱਟ ਕਰਨ ਵਿਚ ਸਹਾਇਕ ਹੈ। 1 ਗਲਾਸ ਪਾਣੀ ਵਿਚ 2...

Chia Seeds

ਹਾਲ ਹੀ ਵਿਚ ਇਕ ਅਧਿਐਨ ਤੋਂ ਪਤਾ ਚਲਿਆ ਹੈ ਕਿ ਚੀਆ ਦੇ ਬੀਜਾਂ ਦੇ ਬਹੁਤ ਫ਼ਾਇਦੇ ਹੁੰਦੇ ਹਨ। ਮਸਲਨ ਭਾਰ ਘੱਟ ਕਰਨ ਵਿਚ ਸਹਾਇਕ ਹੈ। 1 ਗਲਾਸ ਪਾਣੀ ਵਿਚ 2 ਚੱਮਚ ਕੱਚੇ ਜਾਂ ਸਾਬੂਤ ਚੀਆ ਸੀਡਸ ਨੂੰ ਫੁੱਲਣ ਤੋਂ ਪਹਿਲਾਂ ਹੀ ਮਿਲਾ ਕੇ ਪੀਓ। ਇਹ ਤ੍ਰਿਪਤੀ ਨੂੰ ਵਧਾਉਂਦੇ ਹਨ ਜਿਸ ਨਾਲ ਭਾਰ ਹੌਲੀ-ਹੌਲੀ ਘੱਟ ਹੋਣ ਲਗਦਾ ਹੈ। 

ਦਿਲ ਲਈ ਲਾਭਦਾਇਕ : ਚੀਆ ਬੀਜਾਂ ਵਿਚ ਮਨੁੱਖ ਸਰੀਰ ਵਿਚ ਜਮ੍ਹਾਂ ਐਕਸਟਰਾ ਚਰਬੀ ਜਾਂ ਸੋਜ ਨੂੰ ਘੱਟ ਕਰਨ ਦੀ ਸਮਰੱਥਾ ਹੁੰਦੀ ਹੈ। ਇਸ ਦਾ ਸੇਵਨ ਕੋਲੈਸਟ੍ਰੋਲ ਨੂੰ ਕਾਬੂ ਕਰਦਾ ਹੈ ਜਿਸ ਨਾਲ ਲੋ ਬਲਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਬਹੁਤ ਫਾਇਦਾ ਹੁੰਦਾ ਹੈ।

ਸੂਗਰ ਉਤੇ ਕਾਬੂ : ‘ਨੈਸ਼ਨਲ ਇੰਸਟੀਚਿਊਟ ਔਫ ਹੈਲਥ’ ਦੇ ਮੁਤਾਬਕ ਚੀਆ ਬੀਜ ਦੀ ਉੱਚ ਫਾਈਬਰ ਸਮੱਗਰੀ ਅਤੇ ਫੈਟ ਕਾਰਨ ਕੁਦਰਤੀ ਤੌਰ 'ਤੇ' ਬਲੱਡ ਸ਼ੂਗਰ ਕਾਬੂ ਰਹਿੰਦੀ ਹੈ। ਚੀਆ ਸੀਡਸ ਖੂਨ ਵਿਚ ਬਹੁਤ ਜ਼ਿਆਦਾ ਚਰਬੀ ਅਤੇ ਇਨਸੁਲਿਨ ਪ੍ਰਤੀਰੋਧ ਵਰਗੇ ਵਿਕਾਰਾਂ ਨੂੰ ਰੋਕਣ ਵਿਚ ਮਦਦ ਕਰਦੇ ਹਨ, ਜੋ ਸੂਗਰ ਦੇ ਵਿਸ਼ੇਸ਼ ਕਾਰਕ ਹੁੰਦੇ ਹਨ। ਯਾਨੀ ਚੀਆ ਸੀਡਸ ਸੂਗਰ ਨੂੰ ਰੋਕਣ ਵਿਚ ਸਮਰੱਥਾਵਾਨ ਹੁੰਦੇ ਹਨ। 

ਕੈਂਸਰ ਉਪਚਾਰ ਲਈ ਲਾਭਕਾਰੀ : ਚੀਆ ਸੀਡਸ ਸਿਹਤਮੰਦ ਸੈੱਲ ਨੂੰ ਨੁਕਸਾਨ ਪਹੁੰਚਾਏ ਬਿਨਾਂ ਕੈਂਸਰ ਦੇ ਜੀਵਾਣੂਆਂ ਦੀ ਸਫਾਏ ਲਈ ਕਾਫ਼ੀ ਲਾਭਦਾਇਕ ਸਿੱਧ ਹੁੰਦੇ ਹਨ। ਇਸ ਦੇ ਤੇਲ ਵਿਚ ਵੀ ਕੈਂਸਰ ਸੈੱਲਾਂ ਨੂੰ ਖਤਮ ਕਰਨ ਵਾਲੇ ਗੁਣ ਪਾਏ ਜਾਂਦੇ ਹਨ। ਇਹ ਟਿਊਮਰ ਦੇ ਵਿਕਾਸ ਨੂੰ ਘੱਟ ਕਰਨ ਅਤੇ ਕੈਂਸਰ ਸੈੱਲਾਂ ਨੂੰ ਵਧਣ ਤੋਂ ਰੋਕਣ ਵਿਚ ਮਦਦ ਕਰਦੇ ਹਨ।