ਰੇਸਤਰਾਂ ਜਿਥੇ ਭੋਜਨ ਬਰਬਾਦ ਕਰਨ 'ਤੇ ਲਗਦਾ ਹੈ ਜੁਰਮਾਨਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰੇਸਤਰਾਂ ਮਾਲਕ ਮੁਤਾਬਕ ਜੋ ਲੋਕ ਇਥੇ ਆ ਕੇ ਆਰਡਰ ਕੀਤੇ ਗਏ ਭੋਜਨ ਨੂੰ ਪਲੇਟ ਵਿਚ ਛੱਡ ਦਿੰਦੇ  ਹਨ ਉਹਨਾਂ ਤੋਂ ਪ੍ਰਤੀ ਪਲੇਟ 50 ਰੁਪਏ ਜੁਰਮਾਨਾ ਲਿਆ ਜਾਂਦਾ ਹੈ।

Left over food

ਹੈਦਰਾਬਾਦ : ਰੇਸਤਰਾਂ ਵਿਚ ਭੋਜਨ ਲਈ ਦਿਤੇ ਗਏ ਆਰਡਰ ਵਿਚ ਬਾਕੀ ਬਚੇ ਭੋਜਨ ਨੂੰ ਛੱਡਣ ਵਾਲੇ ਲੋਕਾਂ ਲਈ ਤੇਲੰਗਾਨਾ ਦੇ ਵਾਰੰਗਲ ਜ਼ਿਲ੍ਹੇ ਦੇ ਕੇਦਾਰੀ ਫੂਡ ਕੋਰਟ ਰੇਸਤਰਾਂ ਨੇ ਲੋਕਾਂ ਤੋਂ ਭੋਜਨ ਛੱਡਣ 'ਤੇ ਜੁਰਮਾਨਾ ਲੈਣਾ ਸ਼ੁਰੂ ਕੀਤਾ ਹੈ। ਰੇਸਤਰਾਂ ਮਾਲਕ ਮੁਤਾਬਕ ਜੋ ਲੋਕ ਇਥੇ ਆ ਕੇ ਆਰਡਰ ਕੀਤੇ ਗਏ ਭੋਜਨ ਨੂੰ ਪਲੇਟ ਵਿਚ ਛੱਡ ਦਿੰਦੇ  ਹਨ ਉਹਨਾਂ ਤੋਂ ਪ੍ਰਤੀ ਪਲੇਟ 50 ਰੁਪਏ ਜੁਰਮਾਨਾ ਲਿਆ ਜਾਂਦਾ ਹੈ।

ਜੁਰਮਾਨੇ ਦੇ ਲਈ ਵਸੂਲ ਕੀਤੇ ਗਏ ਇਹਨਾਂ ਪੈਸਿਆਂ ਨੂੰ ਹੁਣ ਅਨਾਥ ਬੱਚਿਆਂ ਦੇ ਹਿੱਤ ਲਈ ਵਰਤੇ ਜਾਣ ਦੀ ਤਿਆਰੀ ਕੀਤੀ ਗਈ ਹੈ। ਇਸ ਖ਼ਾਸ ਰੇਸਤਰਾਂ ਦੇ ਪ੍ਰਮੋਟਰ ਲਿੰਗਲਾ ਕੇਦਾਰੀ ਕਹਿੰਦੇ ਹਨ ਕਿ ਉਹਨਾਂ ਨੇ ਫੂਡ ਕੋਰਟ ਵਿਚ ਭੋਜਨ ਬਰਬਾਦ ਕਰਨ ਵਾਲੇ ਲੋਕਾਂ ਦੇ ਲਈ ਸੁਨੇਹੇ ਨੂੰ ਦਰਸਾਉਂਦਾ ਹੋਇਆ ਇਕ ਬੋਰਡ ਲਗਾਇਆ ਹੈ। ਇਸ ਸੁਨੇਹੇ ਵਿਚ ਭੋਜਨ ਬਰਬਾਦ ਕਰਨ 'ਤੇ 50 ਰੁਪਏ

ਪ੍ਰਤਿ ਪਲੇਟ ਦੀ ਦਰ ਨਾਲ ਜੁਰਮਾਨਾ ਵਸੂਲਣ ਦੀ ਗੱਲ ਕੀਤੀ ਗਈ ਹੈ। ਕੇਦਾਰੀ ਦਾ ਕਹਿਣਾ ਹੈ ਕਿ ਉਹਨਾਂ ਨੇ ਅਜਿਹਾ ਇਸ ਲਈ ਕੀਤਾ ਹੈ ਕਿ ਭੋਜਨ ਦੀ ਬਰਬਾਦੀ ਰੋਕੀ ਜਾ ਸਕੇ। ਹੁਣ ਤੱਕ ਅਜਿਹੇ ਜੁਰਮਾਨੇ ਤੋਂ ਲਗਭਗ 14 ਹਜ਼ਾਰ ਰੁਪਏ ਇਕੱਠੇ ਕੀਤੇ ਗਏ ਹਨ ਜਿਸ ਨੂੰ ਅਨਾਥ ਆਸ਼ਰਮ ਵਿਚ ਦਾਨ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਜੁਰਮਾਨੇ ਦਾ ਨਿਯਮ ਬਣਾਉਣ ਤੋਂ ਬਾਅਦ

ਭੋਜਨ ਬਰਬਾਦ ਹੋਣ ਦੇ ਮਾਮਲੇ ਘੱਟ ਹੋਏ ਹਨ। ਇਸ ਦੇ ਨਾਲ ਹੀ ਗਾਹਕ ਵੀ ਉਹਨਾਂ ਦੇ ਇਸ ਫ਼ੈਸਲੇ ਨੂੰ ਸਮਰਥਨ ਦੇ ਰਹੇ ਹਨ। ਹਾਲਾਂਕਿ ਕੇਦਾਰੀ ਨੇ ਕਿਹਾ ਹੈ ਕਿ ਜੇਕਰ ਕਿਸੇ ਗਾਹਕ ਨੂੰ ਭੋਜਨ ਪੰਸਦ ਨਹੀਂ ਆਉਂਦਾ ਹੈ ਅਤੇ ਉਹ ਸਵਾਦ ਖਰਾਬ ਹੋਣ ਦੀ ਗੱਲ ਕਹਿੰਦੇ ਹੋਏ ਸਾਰਾ ਭੋਜਨ ਨਹੀਂ ਖਾਂਦਾ ਹੈ ਤਾਂ ਉਸ ਤੋਂ ਜੁਰਮਾਨੇ ਦੇ ਪੈਸੇ ਨਹੀਂ ਲਏ ਜਾਂਦੇ।