ਇਹ ਵੀਡੀਓ ਦੇਖ ਲੋਕ ਕਦੇ ਨਹੀਂ ਖਾਣਗੇ ਨੂਡਲ ਬਰਗਰ !

ਏਜੰਸੀ

ਜੀਵਨ ਜਾਚ, ਸਿਹਤ

ਨੂਡਲ-ਬਰਗਰ ਖਾਣ ਵਾਲੇ ਲੋਕ ਹੋ ਜਾਣ ਸਾਵਧਾਨ!

Fast Food

ਜਲੰਧਰ: ਅੱਜ ਦੇ ਸਮੇਂ ਵਿੱਚ ਲੋਕ ਆਪਣਾ ਸਮਾਂ ਬਚਾਉਣ ਲਈ ਜ਼ਿਆਦਾਤਰ ਫਾਸਟ ਫੂਡ ਖਾਣਾ ਪਸੰਦ ਕਰਦੇ ਹਨ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਖ਼ੁਦ ਹੀ ਆਪਣੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ। ਦਰਅਸਲ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਅੱਗ ਵਾਂਗ ਵਾਇਰਲ ਹੋ ਰਹੀ ਹੈ ਜੋ ਕਿ ਜਲੰਧਰ ਸ਼ਹਿਰ ਦੀ 120 ਫੁੱਟ ਰੋਡ 'ਤੇ ਸਥਿਤ ਹਰੀ ਬਰਗਰ ਵਾਲੇ ਦੀ ਦੁਕਾਨ ਦੀ ਦੱਸੀ ਜਾ ਰਹੀ ਹੈ। ਇਸ ਵੀਡੀਓ ਵਿੱਚ ਤੁਸੀ ਦੇਖ ਸਕਦੇ ਹੋ ਕਿ ਕਿਵੇਂ ਗੰਦਗੀ ਦੇ ਢੇਰ 'ਚ ਨਿਊਡਲਜ਼ ਤਿਆਰ ਕੀਤੇ ਜਾਂਦੇ ਹਨ।

ਇਸ ਨੂੰ ਦੇਖ ਕੇ ਇਨਸਾਨ ਨਿਊਡਲਜ਼ ਖਾਣੇ ਤਾਂ ਦੂਰ ਉਹਨਾਂ ਦਾ ਨਾਮ ਲੈਣਾ ਵੀ ਪਸੰਦ ਨਹੀਂ ਕਰੇਗਾ। ਕਾਬਲੇਗੌਰ ਹੈ ਕਿ ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਕਾਫ਼ੀ ਜ਼ਿਆਦਾ ਵਾਇਰਲ ਹੋ ਰਹੀ ਹੈ ਅਤੇ ਲੋਕਾਂ ਵੱਲੋਂ ਤਰ੍ਹਾਂ ਤਰ੍ਹਾਂ ਦੇ ਕੁਮੈਂਟ ਕੀਤੇ ਜਾ ਰਹੇ ਹਨ। ਕਈ ਲੋਕਾਂ ਵੱਲੋਂ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਨਸਾਨ ਹੀ ਇਨਸਾਨ ਦੀ ਜ਼ਿੰਦਗੀ ਨਾਲ ਖ਼ਿਲਵਾੜ ਕਰ ਰਿਹਾ ਹੈ। ਅਜਿਹੇ ਲੋਕਾਂ ਨੂੰ ਪੁਸਿਲ ਵੱਲੋਂ ਗ੍ਰਿਫਤਾਰ ਕਰ ਕੇ ਕਾਨੂੰਨੀ ਕਾਰਵਾਈ ਕੀਤੇ ਜਾਣ ਦੀ ਲੋੜ ਹੈ।

ਦੱਸ ਦੇਈਏ ਕਿ ਇਹ ਕੋਈ ਅਜਿਹਾ ਪਹਿਲਾ ਮਾਮਲਾ ਨਹੀਂ ਹੈ। ਪਹਿਲਾਂ ਵੀ ਅਜਿਹੇ ਅਨੇਕਾਂ ਮਾਮਲੇ ਸਾਹਮਣੇ ਆ ਚੁੱਕੇ ਹਨ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਵੱਲੋਂ ਇਨਸਾਨ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਵਾਲੇ ਆਰੋਪੀਆਂ ਖ਼ਿਲਾਫ਼ ਕੀ ਕਾਰਵਾਈ ਕੀਤੀ ਜਾਂਦੀ ਹੈ। ਦਸ ਦਈਏ ਕਿ ਇਕ ਚੰਗੀ ਸਿਹਤ ਲਈ ਨਿੱਤ ਵਧੀਆਾ ਪੌਸ਼ਟਿਕ ਭੋਜਨ ਵਧੀਆ ਜੀਵਨ ਜੀਣ ਲਈ ਜਰੂਰੀ ਹੁੰਦਾ ਹੈ ਪਰ ਅਜੋਕੇ ਆਧੁਨਿਕ ਯੁੱਗ ਵਿਚ ਲਗਭਗ ਸਾਰੇ ਲੋਕ ਜੰਕ ਫੂਡ ਖਾ ਰਹੇ ਹਨ।

ਇਸ ਦੇ ਪਿੱਛੇ ਕਾਰਨ ਇਹ ਵੀ ਹੈ ਕਿ ਇਹ ਬਾਜ਼ਾਰ ਵਿਚ ਹਰ ਜਗ੍ਹਾ ਸੌਖ ਨਾਲ ਉਪਲੱਬਧ ਹੈ, ਸਵਾਦਿਸ਼ਟ ਤਾਂ ਹੁੰਦਾ ਹੀ ਹੈ ਨਾਲ ਹੀ ਮੁੱਲ ਵਿਚ ਘੱਟ ਹੁੰਦਾ ਹੈ। ਬੱਚੇ ਤੋਂ ਲੈ ਕੇ ਵੱਡੀ ਉਮਰ ਦਾ ਹਰ ਵਿਅਕਤੀ ਜੰਕ ਫੂਡ ਖਾਣ ਲਗਾ ਹੈ। ਵਿਆਹ ਪਾਰਟੀ ਹੋਵੇ, ਬਰਥਡੇ ਪਾਰਟੀ ਜਾਂ ਗੈਟ ਟੂਗੈਦਰ ਹੋਵੇ, ਜੰਕ ਫੂਡ ਬੜੇ ਸ਼ੌਕ ਨਾਲ ਖਾਧਾ ਜਾਂਦਾ ਹੈ - ਜਿਵੇਂ ਕੋਲਡ ਡਰਿੰਕ, ਨੂਡਲ, ਬਰਗਰ, ਪਿੱਜ਼ਾ, ਚਿਪਸ, ਨਮਕੀਨ, ਮੰਚੂਰਿਅਨ, ਸਮੋਸਾ, ਪਕੌੜੇ, ਕੇਕ, ਚੌਕਲੇਟ ਆਦਿ ਜੰਕ ਫੂਡ ਪਾਰਟੀ ਦਾ ਜਰੂਰੀ ਹਿੱਸਾ ਬਣ ਚੁੱਕੇ ਹਨ। 

ਪਹਿਲਾਂ ਲੋਕ ਜੰਕ ਫੂਡ ਨੂੰ ਕਦੇ ਕਦੇ ਹੀ ਬਾਹਰ ਜਾਣ ਉਤੇ ਖਾਦੇ ਸੀ ਪਰ ਹੁਣ ਹੋਲੀ - ਹੋਲੀ ਲੋਕ ਇਸਨੂੰ ਅਪਣੇ ਘਰ ਦਾ ਖਾਣਾ ਬਣਾਉਂਦੇ ਜਾ ਰਹੇ ਹਨ। ਜਿਸ ਦੇ ਕਾਰਨ ਲੋਕਾਂ ਨੂੰ ਕਈ ਪ੍ਰਕਾਰ ਦੀਆਂ ਸਿਹਤ ਨਾਲ ਜੁੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।