ਪਿਜ਼ਾ, ਬਰਗਰ ਖਾਣ ਨਾਲ ਹੋ ਸਕਦੀ ਹੈ 'ਡਿਪ੍ਰੈਸ਼ਨ' ਦੀ ਬਿਮਾਰੀ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਕਈ ਵਾਰ ਲੋਕ ਆਪਣਾ ਮੂਡ ਠੀਕ ਕਰਨ ਲਈ ਅਪਣੇ ਪਸੰਦੀਦਾ ਖਾਣੇ ਵੱਲ ਭੱਜਦੇ ਹਨ ਕਿਸੇ...

Burger

ਚੰਡੀਗੜ੍ਹ: ਕਈ ਵਾਰ ਲੋਕ ਆਪਣਾ ਮੂਡ ਠੀਕ ਕਰਨ ਲਈ ਅਪਣੇ ਪਸੰਦੀਦਾ ਖਾਣੇ ਵੱਲ ਭੱਜਦੇ ਹਨ ਕਿਸੇ ਗੱਲ ਤੋਂ ਪ੍ਰੇਸ਼ਾਨ ਹੋਣ ‘ਤੇ ਲੋਕ ਚੰਗਾ ਖਾਣਾ ਖਾ ਕੇ ਅਪਣਾ ਮੂਡ ਠੀਕ ਕਰਨਾ ਚਾਹੁੰਦੇ ਹਨ। ਤੁਹਾਡਾ ਮੂਡ ਠੀਕ ਕਰਨ ਵਾਲੇ ਇਸ ਖਾਣੇ ਵਿਚ ਅਕਸਰ ਜੰਕ ਫੂਡ ਸ਼ਾਮਲ ਹੁੰਦਾ ਹੈ। ਤੁਹਾਨੂੰ ਦੱਸ ਦਈਏ ਕਿ ਜੰਕ ਫੂਡ ਜਿਵੇਂ ਪਿਜ਼ਾ ਬਰਗਰ, ਕੁਲਚੇ ਆਦਿ ਤੁਹਾਡੇ ਡਿਪ੍ਰੇਸ਼ਨ ਨੂੰ ਹੋਰ ਵਧਾ ਸਕਦੇ ਹਨ।

ਇਹ ਗੱਲ ਇਕ ਖੋਜ ਵਿਚ ਸਾਹਮਣੇ ਆਈ ਹੈ। ਖੋਜਕਾਰਾਂ ਦਾ ਕਹਿਣਾ ਹੈ ਕਿ ਪਿਜ਼ਾ-ਬਰਗਰ ਵਰਗੀਆਂ ਚੀਜ਼ਾਂ ਡਿਪ੍ਰੇਸ਼ਨ ਨੂੰ ਵਧਾਉਣ ਦਾ ਕੰਮ ਕਰ ਸਕਦੀਆਂ ਹਨ। ਕਈ ਵਾਰ ਸੈਚੁਰੇਟੇਡ ਫੈਟ ਖੂਨ ਰਾਹੀਂ ਦਿਮਾਗ ਵਿਚ ਚਲਾ ਜਾਂਦਾ ਹੈ। ਦੱਸ ਦਈਏ ਕਿ ਦਿਮਾਗ ਹਾਈਪੋਥੈਲਮਸ ਦਿਮਾਗ ਦਾ ਉਹ ਹਿੱਸਾ ਹੁੰਦਾ ਹੈ, ਜੋ ਭਾਵਨਾਵਾਂ ‘ਤੇ ਕੰਟਰੋਲ ਰੱਖਦਾ ਹੈ। ਇਹ ਖ਼ੋਜ ਯੂਨੀਵਰਸਿਟੀ ਆਫ਼ ਗਲਾਸਗੋ ਵੱਲੋਂ ਕੀਤੀ ਗਈ ਹੈ।

ਖ਼ਾਸ ਗੱਲ ਇਹ ਹੈ ਕਿ ਡਿਪ੍ਰੇਸ਼ਨ ਅਤੇ ਮੋਟਾਪੇ ਵਿਚ ਸਬੰਧ ਦੇਖਿਆ ਗਿਆ ਹੈ। ਮੋਟਾਪੇ ਦਾ ਸ਼ਿਕਾਰ ਲੋਕਾਂ ‘ਤੇ ਐਂਟੀ ਡਿਪ੍ਰੈਸੇਂਟ ਦਾ ਅਸਰ ਆਮ ਲੋਕਾਂ ਦੀ ਤੁਲਨਾ ਵਿਚ ਘੱਟ ਹੁੰਦਾ ਹੈ। ਅਜਿਹੇ ‘ਚ ਇਹ ਸਪੱਸ਼ਟ ਹੈ ਕਿ ਹਾਈ ਫੈਟ ਡਾਈਟ ਡਿਪ੍ਰੈਸ਼ਨ ਨੂੰ ਵਧਾਉਣ ਦਾ ਕੰਮ ਕਰਦੇ ਹਨ। ਇਸ ਖੋਜ ਤੋਂ ਬਾਅਦ ਹੁਣ ਆਸ ਹੈ ਕਿ ਡਿਪ੍ਰੈਸ਼ਨ ਦੀ ਦਵਾਈ ਬਣਾਉਣ ਵਿਚ ਕੁਝ ਗੱਲਾਂ ਨੂੰ ਵੀ ਧਿਆਨ ਵਿਚ ਰੱਖਿਆ ਜਾਵੇਗਾ।