ਗਲੈਂਡਰਸ ਰੋਗ ਦਾ ਇਲਾਜ ਹੈ ਸਿਰਫ਼ ਮੌਤ, ਇਨਸਾਨਾਂ ਵਿਚ ਵੀ ਫ਼ੈਲਣ ਦਾ ਡਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਠਾਕੁਰਦਵਾਰਾ, ਮੁਰਾਦਾਬਾਦ, ਘੋੜਿਆਂ ਨੂੰ ਜ਼ਹਿਰ ਦਾ ਟੀਕਾ ਲਗਾ ਕਿ ਮੌਤ ਦੇਣ ਦੇ ਸਿਵਾਏ ਗਲੈਂਡਰਸ ਬਿਮਾਰੀ ਦਾ ਹੱਲ  ਸਰਕਾਰ ਕੋਲ ਵੀ ਨਹੀਂ ਹੈ। ਮਵੇਸ਼ੀਆਂ ਵਿਚ ਤੇਜ਼ੀ...

Glandarus disease

ਠਾਕੁਰਦਵਾਰਾ, ਮੁਰਾਦਾਬਾਦ, ਘੋੜਿਆਂ ਨੂੰ ਜ਼ਹਿਰ ਦਾ ਟੀਕਾ ਲਗਾ ਕਿ ਮੌਤ ਦੇਣ ਦੇ ਸਿਵਾਏ ਗਲੈਂਡਰਸ ਬਿਮਾਰੀ ਦਾ ਹੱਲ  ਸਰਕਾਰ ਕੋਲ ਵੀ ਨਹੀਂ ਹੈ। ਮਵੇਸ਼ੀਆਂ ਵਿਚ ਤੇਜ਼ੀ ਨਾਲ ਫੈਲਣ ਦੀ ਵਜ੍ਹਾ ਨਾਲ  ਹਰਕਤ ਵਿਚ ਆਏ ਪਸ਼ੂ ਮੈਡੀਕਲ ਵਿਭਾਗ ਨੇ ਜਿੱਥੇ ਤਿੰਨ ਘੋੜਿਆਂ ਨੂੰ ਦਰਦ ਰਹਿਤ ਮੌਤ ਦਿੱਤੀ ਹੈ, ਉਥੇ ਹੀ ਹੁਣ ਅਵਾਰਾ ਘੋੜਿਆਂ ਉੱਤੇ ਵੀ ਨਜ਼ਰ ਹੈ। ਪਸ਼ੂ ਮੈਡੀਕਲ ਵਿਭਾਗ ਅਨੁਸਾਰ ਬਰਖੋਲਡੇਰਿਆ ਮੈਲਿਆਈ ਨਾਮਕ ਬੈਕਟੀਰੀਆ ਤੋਂ ਫੈਲਣ ਵਾਲੇ ਰੋਗ ਦੇ ਲੱਛਣ ਪਿਛਲੇ ਮਹੀਨੇ ਅਬਦੁੱਲਾਪੁਰ ਲੇਦਾ ਵਿਚ ਵੇਦਰਾਮ ਦੇ ਘੋੜੇ ਵਿਚ ਮਿਲੇ ਸਨ।

ਘੋੜੇ ਦੇ ਨੱਕ ਵਿਚੋਂ ਪਾਣੀ ਆਉਣ ਨਾਲ ਹੀ ਉਸਦੇ ਸ਼ਰੀਰ ਉੱਤੇ ਗੱਠਾਂ ਬਣ ਗਈਆਂ ਸਨ, ਜਿਸਦੀ ਮੌਤ ਤੋਂ ਬਾਅਦ ਹਰਕਤ ਵਿਚ ਆਏ ਪਸ਼ੂ ਮੈਡੀਕਲ ਵਿਭਾਗ ਨੇ ਜੰਗਲ ਵਿਚ ਘੋੜ ਦੀ ਲਾਸ਼ ਨੂੰ ਲੂਣ ਅਤੇ ਚੂਨਾ ਪਾਕੇ ਜ਼ਮੀਨ ਹੇਠ ਦੱਬ ਦਿੱਤਾ।  ਇਸ ਤੋਂ ਬਾਅਦ ਮੁਹਿੰਮ ਚਲਾਕੇ 2 ਪੜਾਵਾਂ ਵਿਚ 33 ਲਹੂ ਦੇ ਸੈਂਪਲ ਅਤੇ 67 ਲਹੂ ਦੇ ਸੈਂਪਲ ਰਾਸ਼ਟਰੀ ਘੋੜਾ ਖ਼ੋਜ ਕੇਂਦਰ ਹਿਸਾਰ, ਹਰਿਆਣਾ ਭੇਜੇ ਗਏ ਹਨ। ਦੱਸ ਦਈਏ ਕਿ ਇਨ੍ਹਾਂ ਵਿੱਚੋ ਹੁਣ ਤਕ 33 ਦੀ ਜਾਂਚ ਰਿਪੋਰਟ ਹੀ ਆਈ ਹੈ। ਪਸ਼ੂ ਜਾਂਚ ਅਧਿਕਾਰੀ ਡਾ. ਐੱਸਪੀ ਪੀ ਪਾੰਡੇ ਦੇ ਅਨੁਸਾਰ ਜਾਂਚ ਵਿਚ ਭਾਈਪੁਰ ਦੇ ਤਿੰਨ ਘੋੜਿਆਂ ਵਿਚ ਗਲੈਂਡਰਸ ਰੋਗ ਦੀ ਪੁਸ਼ਟੀ ਹੋਣ ਦੇ ਨਾਲ ਹੀ ਦਰਦ ਰਹਿਤ ਮੌਤ ਦਾ ਵੀ ਹੁਕਮ ਭੇਜਿਆ ਗਿਆ। 

ਉਪ ਮੁੱਖ ਪਸ਼ੂ ਮੈਡੀਕਲ ਅਧਿਕਾਰੀ ਡਾ. ਐਸਪੀ ਪੀ ਪਾੰਡੇ ਅਨੁਸਾਰ ਦੇਸ਼ ਵਿਚ ਗਲੈਂਡਰਸ ਬਿਮਾਰੀ ਦੀ ਰੋਕਥਾਮ ਲਈ ਗਲੈਂਡਰਸ ਐਂਡ ਫਾਰਸੀ ਐਕਟ ਬਣਾਇਆ ਗਿਆ ਹੈ। ਇਸ ਰੋਗ ਦੀ ਜਾਂਚ ਲਈ ਸਿਰਫ਼ ਇੱਕ ਪ੍ਰਯੋਗਸ਼ਾਲਾ ਰਾਸ਼ਟਰੀ ਘੋੜਾ ਖੋਜ ਕੇਂਦਰ ਹਿਸਾਰ ਹਰਿਆਣਾ ਵਿਚ ਸਥਿਤ ਹੈ। ਜਿੱਥੇ ਦੇਸ਼ ਭਰ ਤੋਂ ਅਸ਼ਵ ਪ੍ਰਜਾਤੀ ਦੇ ਘੋੜਿਆਂ, ਖੱਚਰਾਂ ਅਤੇ ਗਧਿਆਂ  ਦੇ ਖ਼ੂਨ ਦੇ ਨਮੂਨੇ ਜਾਂਚ ਲਈ ਭੇਜੇ ਜਾਂਦੇ ਹਨ। ਜਾਂਚ ਵਿਚ ਪੁਸ਼ਟੀ ਹੋਣ ਉੱਤੇ ਘੋੜੇ ਨੂੰ ਦਰਦ ਰਹਿਤ ਮੌਤ ਦਿੱਤੀ ਜਾਂਦੀ ਹੈ। ਦੱਸ ਦਈਏ ਕਿ ਜਾਂਚ ਅਧਿਕਾਰੀਆਂ ਨੇ ਇਸ ਰੋਗ ਦੀ ਇਨਸਾਨਾਂ 'ਚ ਫੈਲਣ ਦੀ ਪੁਸ਼ਟੀ ਵੀ ਕੀਤੀ ਹੈ। ਗਲੈਂਡਰਸ ਅਤੇ ਫ਼ਾਰਸੀ ਰੋਗ ਵਿਚ ਅਸ਼ਵ ਪ੍ਰਜਾਤੀ ਦੇ ਪਸ਼ੂਆਂ ਦੇ ਨੱਕ ਵਿਚੋਂ ਝੱਗ ਆਉਂਦੇ ਹਨ।

ਇਸ ਤੋਂ ਪੀਲੇ ਅਤੇ ਹਰੇ ਰੰਗ ਦਾ ਪਾਣੀ ਚੋਣ ਲੱਗ ਪੈਂਦਾ ਹੈ, ਜਿਸਨੂੰ ਨੂੰ ਪਸ਼ੂਆਂ ਨੂੰ ਪਾਲਣ ਵਾਲੇ ਸਿਰਫ਼ ਨਜ਼ਲਾ ਅਤੇ ਜ਼ੁਖਾਮ ਸਮਝ ਕਿ ਇਲਾਜ ਤੋਂ ਵਾਂਝਾ ਰੱਖ ਲੈਂਦੇ ਹਨ। ਇਸ ਤੋਂ ਬਾਅਦ ਸ਼ਰੀਰ ਉੱਤੇ ਛੋਟੇ ਛੋਟੇ ਦਾਣੇ ਹੋ ਜਾਂਦੇ ਹਨ, ਜਿਨ੍ਹਾਂ ਦੀ ਸ਼ੁਰੂਆਤ ਪੈਰਾਂ ਤੋਂ ਹੁੰਦੀ ਹੈ, ਜੋ ਕਿ ਪੂਰੇ ਸ਼ਰੀਰ ਉਤੇ ਫੈਲ ਜਾਂਦੇ ਹਨ। ਇਹੀ ਦਾਣੇ ਬਾਅਦ ਵਿਚ ਫੋੜਿਆਂ ਦੀ ਸ਼ਕਲ ਅਖ਼ਤਿਆਰ ਕਰ ਲੈਂਦੇ ਹਨ। ਇਸ ਦੇ ਨਾਲ ਹੀ ਫ਼ੇਫ਼ੜਿਆਂ ਵਿਚ ਇਨਫੈਕਸ਼ਨ ਹੋਣ ਉੱਤੇ ਪਸ਼ੂ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ। ਇਲਾਕੇ ਵਿਚ ਸਭ ਤੋਂ ਪਹਿਲਾ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਅਬਦੁੱਲਾਪੁਰ ਲੇਦਾ ਨਿਵਾਸੀ ਵੇਦਰਾਮ ਪੁੱਤਰ ਹੋਰੀ ਸਿੰਘ 24 ਮਾਰਚ 2018 ਨੂੰ ਆਪਣਾ ਘੋੜਾ ਬੀਮਾਰ ਹੋਣ 'ਤੇ ਪਸ਼ੂ ਹਸਪਤਾਲ ਲੈ ਕੇ ਆਇਆ ਸੀ।

ਉਸ ਵਿਚ ਗਲੈਂਡਰਸ ਦੇ ਲੱਛਣ ਮਿਲਣ ਉੱਤੇ ਲਹੂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਸਨ। ਜਾਂਚ ਰਿਪੋਰਟ ਆਉਣ ਤੋਂ ਪਹਿਲਾਂ 7 ਅਪ੍ਰੈਲ 2018 ਨੂੰ ਘੋੜੇ ਦੀ ਮੌਤ ਹੋ ਗਈ। ਇਸ ਤੋਂ ਬਾਅਦ ਪਸ਼ੂ ਮੈਡੀਕਲ ਵਿਭਾਗ ਨੇ ਮੁਹਿੰਮ ਚਲਾਈ ਕਿ ਘੋੜਿਆਂ ਦੇ ਲਹੂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਜਾਣ। ਇਸ ਵਿਚ ਭਾਈਪੁਰ ਨਿਵਾਸੀ ਮੁਹੰਮਦ ਯਾਸੀਨ ਦੀ ਘੋੜੀ ਅਤੇ ਉਸਦੇ ਭਤੀਜੇ ਮੁਹੰਮਦ ਉਮਰ ਦੇ ਦੋ ਘੋੜਿਆਂ ਵਿਚ ਇਸ ਰੋਗ ਦੀ ਪੁਸ਼ਟੀ ਹੋਣ 'ਤੇ 11 ਜੂਨ 2018 ਨੂੰ ਟੀਕਾ ਲਗਾ ਕਿ ਦਰਦ ਰਹਿਤ ਮੌਤ ਦਿੱਤੀ ਗਈ। ਹਾਲਾਂਕਿ, ਅਜੇ 67 ਘੋੜਿਆਂ ਦੀ ਜਾਂਚ ਰਿਪੋਰਟ ਆਉਣਾ ਬਾਕੀ ਹੈ।