'ਸਾਹ' ਦੀ ਬਿਮਾਰੀ ਤੋਂ ਛੁਟਕਾਰਾ ਪਾਉਣ ਲਈ ਖਾਓ ਇਹ ਚੀਜ਼

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਖੰਜੂਰ ਸਵਾਦੀ ਹੋਣ ਦੇ ਨਾਲ ਸਿਹਤਮੰਦ ਵੀ ਹੁੰਦੇ ਹਨ। ਰੋਜ਼ਾਨਾ ਖਜੂਰ ਖਾਣ ਦੇ ਬਹੁਤ ਫਾਇਦੇ ਹਨ। ਮਿਨਰਲ, ਫਾਈਬਰ ਅਤੇ....

Dates

ਚੰਡੀਗੜ੍ਹ (ਪੀਟੀਆਈ) : ਖੰਜੂਰ ਸਵਾਦੀ ਹੋਣ ਦੇ ਨਾਲ ਸਿਹਤਮੰਦ ਵੀ ਹੁੰਦੇ ਹਨ। ਰੋਜ਼ਾਨਾ ਖਜੂਰ ਖਾਣ ਦੇ ਬਹੁਤ ਫਾਇਦੇ ਹਨ। ਮਿਨਰਲ, ਫਾਈਬਰ ਅਤੇ ਵਿਟਾਮਿਨ ਇਹ ਖਜੂਰ ਦੇ ਸੇਵਨ ਤੋਂ ਬਹੁਤ ਪੋਸ਼ਣ ਮਿਲਦਾ ਹੈ। ਇੱਕ ਖੰਜੂਰ ਵਿਚ ਪੋਟਾਸ਼ੀਅਮ ( 696 mg ), ਮੈਗਨੀਸ਼ੀਅਮ ( 54 mg ) , ਵਿਟਾਮਿਨ ਬੀ ( 6–0 . 2 mg ) ਫਾਈਬਰ ( 6 . 7 mg ), ਮੈਗਨੀਜ਼ ( 0 . 3 mg ) ਅਤੇ ਕਾਪਰ ( 0 . 4 mg ) ਪਾਇਆ ਜਾਂਦਾ ਹੈ। ਦੱਸ ਦਈਏ ਕਿ ਇੱਕ ਹਫਤੇ ਤੱਕ ਰੋਜ਼ਾਨਾ ਤਿੰਨ ਖਜੂਰ ਖਾਣ ਦੇ ਬਹੁਾ ਫਾਇਦੇ ਹਨ। ਮਜਬੂਤ ਹੱਡੀਆਂ – ਖੰਜੂਰ ਵਿਚ ਸੇਲੇਨਿਅਮ, ਮੈਂਗਨੀਜ ਅਤੇ ਮੈਗਨੇਸ਼ੀਅਮ ਹੁੰਦਾ ਹੈ।

ਇਹ ਉਹ ਮਿਨਰਲਸ ਹੈ ਜੋ ਹੱਡੀਆਂ ਨੂੰ ਮਜਬੂਤ ਬਣਾਉਂਦੇ ਹਨ। ਸੇਲੇਨਿਅਮ ਰਿਚ ਹੋਣ ਨਾਲ ਕੈਂਸਰ ਤੋਂ ਮੁਕਤੀ ਵੀ ਮਿਲਦੀ ਹੈ। ਐਨਰਜੀ ਖੰਜੂਰ ਵਿਚ ਮੌਜੂਦ ਕੁਦਰਤੀ ਸ਼ੂਗਰ ਉਰਜਾ ਪ੍ਰਦਾਨ ਕਰਦਾ ਹੈ। ਫਾਈਬਰ ਪੂਰੇ ਦਿਨ ਐਕਟਿਵ ਰੱਖਦੇ ਹਨ। ਪ੍ਰੋਟੀਨ ਦੀ ਜਗ੍ਹਾ ਖੰਜੂਰ ਖਾਇਆ ਜਾ ਸਕਦਾ ਹੈ। ਪਾਚਨ ਪ੍ਰਣਾਲੀ  ਖਜੂਰ ਵਿਚ ਮੌਜੂਦ ਘੁਲਣਸ਼ੀਲ ਫਾਈਬਰਸ ਪਾਚਨ ਪ੍ਰਣਾਲੀ ਨੂੰ ਚਲਾਉਣ ਲਈ ਬਹੁਤ ਜਰੂਰੀ ਹਨ। ਇਸਦੇ ਰੈਗੂਲਰ ਸੇਵਨ ਨਾਲ ਪਾਚਨ ਦੀ ਸਮੱਸਿਆ ਨਹੀਂ ਹੁੰਦੀ।

ਢਿੱਡ ਸਬੰਧੀ ਸਾਰੀ ਪਰੇਸ਼ਾਨੀਆਂ ਹੌਲੀ – ਹੌਲੀ ਖਤਮ ਹੁੰਦੀਆਂ ਹਨ ਅਨੀਮੀਆ ਦੂਰ ਖੰਜੂਰ ਵਿਚ ਆਇਰਨ ਦੀ ਮਾਤਰਾ ਭਰਪੂਰ ਹੁੰਦੀ ਹੈ ਜਿਸਦੇ ਨਾਲ ਸਰੀਰ ਵਿੱਚ ਹੀਮੋਗਲੋਬਿਨ ਪੱਧਰ ਤੇਜੀ ਨਾਲ ਵਧਦਾ ਹੈ। ਔਰਤਾਂ ਅਤੇ ਬੱਚੇ ਅਕਸਰ ਅਨੀਮੀਆ ਨਾਲ ਪੀੜਤ ਹੁੰਦੇ ਹਨ। ਖਜੂਰ ਇਸ ਸਮੱਸਿਆ ਤੋਂ ਨਿਜਾਤ ਦਵਾਉਣ ਦਾ ਵਧੀਆ ਤਰੀਕਾ ਹੈ। ਇਸ ਵਿੱਚ ਕੁਦਰਤੀ ਸ਼ੂਗਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਇਸ ਲਈ ਇਸਦੇ ਬਾਅਦ ਮਿੱਠੇ ਦਾ ਸੇਵਨ ਨਾ ਕਰੋ। ਕੋਲੈਸਟ੍ਰਾਲ ਖ਼ੂਨ ‘ਚ ਕੋਲੈਸਟ੍ਰਾਲ ਵਧਣ ਦਾ ਸਿੱਧਾ ਮਤਲਬ ਹੈ ਦਿਲ ਦਾ ਰੋਗ।

ਦਿਲ ਦੇ ਰੋਗ ਦਾ ਮਤਲਬ ਹੈ ਜਾਨ ਦਾ ਖ਼ਤਰਾ। ਖਜੂਰ ਨਾਲ ਤੁਸੀਂ ਆਪਣੇ ਕੋਲੈਸਟ੍ਰਾਲ ਨੂੰ ਸੰਤੁਲਿਤ ਕਰ ਸਕਦੇ ਹਨ। ਦਿਲ ਨੂੰ ਸੁਰੱਖਿਅਤ ਰੱਖਣ ਲਈ ਦਿਲ ਨੂੰ ਸੁਰੱਖਿਅਤ ਰੱਖਣ ਲਈ ਤੁਹਾਨੂੰ ਖਜੂਰ ਨੂੰ ਰੋਜ਼ਾਨਾ ਖਾਣ ਦੀ ਵੀ ਲੋੜ ਨਹੀਂ ਬਲਕਿ ਜੇਕਰ ਤੁਸੀਂ ਹਫ਼ਤੇ ‘ਚ 2 ਤੋਂ 3 ਵਾਰ ਵੀ ਖਜੂਰ ਦਾ ਸੇਵਨ ਕਰਦੇ ਹੋ ਤਾਂ ਇਹ ਤੁਹਾਡੇ ਦਿਲ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਤੇ ਤੰਦਰੁਸਤ ਰੱਖਦੀ ਹੈ। ਜ਼ਿਆਦਾ ਲਾਭ ਪਾਉਣ ਲਈ ਤੁਸੀਂ ਰਾਤ ਨੂੰ ਖਜੂਰ ਨੂੰ ਪਾਣੀ ‘ਚ ਭਿਓ ਕੇ ਰੱਖੋ ਅਤੇ ਸਵੇਰੇ ਇਸ ਦਾ ਇਸਤੇਮਾਲ ਕਰੋ।

ਗਰਭ ਅਵਸਥਾ ਲਈ ਖੰਜੂਰ ਦਾ ਸੇਵਨ ਕਰਨ ਨਾਲ ਗਰਭਵਤੀ ਔਰਤ ਨੂੰ ਪ੍ਰਸੂਤ (ਬੱਚੇ ਦੇ ਜਨਮ) ਸਮੇਂ ਹੋਣ ਵਾਲੇ ਦਰਦ ‘ਚ ਵੀ ਥੋੜ੍ਹੀ ਰਾਹਤ ਮਿਲਦੀ ਹੈ ਅਤੇ ਔਰਤ ਦੇ ਸਰੀਰ ‘ਚ ਦੁੱਧ ਦੀ ਮਾਤਰਾ ਵੀ ਵਧਦੀ ਹੈ।