ਸਿਹਤ ਵਿਭਾਗ ਟੀਮ ਵਲੋਂ ਗ਼ੈਰਕਾਨੂੰਨੀ ਨਸ਼ਾ ਛਡਾਓ ਕੇਂਦਰ ‘ਤੇ ਛਾਪੇਮਾਰੀ, 8 ਨੌਜਵਾਨ ਕਰਵਾਏ ਆਜ਼ਾਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿਹਤ ਵਿਭਾਗ ਦੀ ਟੀਮ ਨੇ ਗੁਪਤ ਸੂਚਨਾ ਤੋਂ ਬਾਅਦ ਮਾਨਾਵਾਲਾ ਦੇ ਪਿੰਡ ਰਾਜੇਵਾਲ ਵਿਚ ਖੋਲ੍ਹੇ ਗਏ ਗ਼ੈਰ ਕਾਨੂੰਨੀ ਨਸ਼ਾ...

Health Department raided illegal drug de-addiction center...

ਅੰਮ੍ਰਿਤਸਰ (ਪੀਟੀਆਈ) : ਸਿਹਤ ਵਿਭਾਗ ਦੀ ਟੀਮ ਨੇ ਗੁਪਤ ਸੂਚਨਾ ਤੋਂ ਬਾਅਦ ਮਾਨਾਵਾਲਾ ਦੇ ਪਿੰਡ ਰਾਜੇਵਾਲ ਵਿਚ ਖੋਲ੍ਹੇ ਗਏ ਗ਼ੈਰ ਕਾਨੂੰਨੀ ਨਸ਼ਾ ਛਡਾਓ ਕੇਂਦਰ ਵਿਚ ਰੇਡ ਕਰ ਕੇ ਅੱਠ ਨੌਜਵਾਨਾਂ ਨੂੰ ਨਰਕ ਭਰੀ ਜ਼ਿੰਦਗੀ ਤੋਂ ਆਜ਼ਾਦ ਕਰਵਾਇਆ। 2012 ਵਿਚ ਖੁੱਲ੍ਹੇ ਇਸ ਨਸ਼ਾ ਛਡਾਓ ਕੇਂਦਰ ਵਿਚ ਜਦੋਂ ਟੀਮ ਪਹੁੰਚੀ ਤਾਂ ਉਥੇ ਕੈਦ ਕੀਤੇ ਗਏ ਨੌਜਵਾਨਾਂ ਨੇ ਰੋ-ਰੋ ਕੇ ਅਪਣਾ ਹਾਲ ਦੱਸਿਆ। 

ਕੁਝ ਨੌਜਵਾਨ ਤਾਂ ਅਪਣੇ ਹੀ ਬਰੇਕਫਾਸਟ ਲਈ ਰੋਟੀਆਂ ਪਕਾ ਰਹੇ ਸਨ ਤਾਂ ਕੁਝ ਕੱਪੜੇ ਧੋਣ ਵਿਚ ਮਸ਼ਰੂਫ ਸੀ।  ਕਮਰੇ ਦੀ ਹਾਲਤ ਤਰਸਯੋਗ ਸੀ। ਨਮੀ ਨਾਲ ਭਰੇ ਕਮਰਿਆਂ ਵਿਚ ਬਦਬੂ ਦੇ ਕਾਰਨ ਖੜ੍ਹਾ ਹੋਣਾ ਵੀ ਮੁਸ਼ਕਿਲ ਸੀ। ਉਥੇ ਸਟਾਫ਼ ਦੇ ਨਾਮ ‘ਤੇ ਇਕ ਚੌਂਕੀਦਾਰ ਸੀ, ਜਿਸ ਨੂੰ ਪੁਲਿਸ ਦੇ ਹਵਾਲੇ ਕਰ ਦਿਤਾ ਗਿਆ। ਫਿਲਹਾਲ ਕੇਂਦਰ ਦਾ ਮਾਲਕ ਸੁਖਵਿੰਦਰ ਸਿੰਘ ਲੂਥਰਾ ਉਰਫ਼ ਲੱਕੀ ਫ਼ਰਾਰ ਹੈ। ਉਹ ਕੈਂਟ ਦੇ ਕੋਲ ਰਹਿੰਦਾ ਹੈ। 

ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਨੇ ਜਾਣਕਾਰੀ ਦਿਤੀ ਕਿ ਗੁਪਤ  ਸੂਚਨਾ ਮਿਲਣ ਤੋਂ ਬਾਅਦ ਹੀ ਉਨ੍ਹਾਂ ਨੇ ਸਹਾਇਕ ਸਿਵਲ ਸਰਜਨ ਡਾ. ਕਿਰਨਦੀਪ ਕੌਰ, ਐਮਓ ਡਾ. ਈਸ਼ਾ ਧਵਨ, ਐਸਐਮਓ ਮਾਨਾਵਾਲਾ ਡਾ. ਨਿਰਮਲ ਸਿੰਘ ਅਤੇ ਅਮਰਦੀਪ ਸਿੰਘ ਦੀ ਟੀਮ ਇਕੱਠੀ ਕਰ ਦਿਤੀ ਸੀ। ਸਵੇਰੇ 8:30 ਵਜੇ ਇਹ ਟੀਮ ਰਾਜੇਵਾਲ ਸਥਿਤ ਸੈਂਟਰ ਵਿਚ ਪਹੁੰਚੀ। ਸੈਂਟਰ ਦੇ ਬਾਹਰ ਇਕ ਗਾਰਡ ਸੀ ਅਤੇ ਜ਼ਿੰਦਰਾ ਲੱਗੇ ਕੈਂਚੀ ਗੇਟ ਦੇ ਨਾਲ ਸੈਂਟਰ ਨੂੰ ਬੰਦ ਕੀਤਾ ਗਿਆ ਸੀ।

ਅੰਦਰ ਨੌਜਵਾਨਾਂ ਦੀ ਹਾਲਤ ਬੇਹੱਦ ਤਰਸਯੋਗ ਸੀ। ਸੈਂਟਰ ਦੇ ਬਾਹਰ ਨਾ ਤਾਂ ਸੰਸਥਾ ਜਾਂ ਸੈਂਟਰ ਦਾ ਨਾਮ ਲਿਖਿਆ ਸੀ ਅਤੇ ਨਾ ਹੀ ਉਥੇ ਕੋਈ ਡਾਕਟਰ ਜਾਂ ਹੋਰ ਸਟਾਫ਼ ਮੌਜੂਦ ਸੀ। ਪੂਰੇ ਸੈਂਟਰ ਦੀ ਪੜਤਾਲ ਵਿਚ ਵੀ ਉਥੇ ਇਕ ਵੀ ਦਵਾਈ ਨਹੀਂ ਮਿਲੀ। ਇੰਨਾ ਹੀ ਨਹੀਂ ਕਿਸੇ ਵੀ ਚੋਟ ਲਈ ਉਥੇ ਫਸਟ ਐਡ ਤੱਕ ਮੌਜੂਦ ਨਹੀਂ ਸੀ। ਫਿਲਹਾਲ ਸੈਂਟਰ ਨੂੰ ਸੀਲ ਕਰ ਦਿਤਾ ਗਿਆ ਹੈ ਅਤੇ ਦੋਸ਼ੀ ਲੂਥਰਾ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਫੜੇ ਗਏ ਨੌਜਵਾਨਾਂ ਨੇ ਹਾਲ ਬਿਆਨ ਕੀਤਾ ਕਿ ਸੈਂਟਰ ਵਿਚ ਦਵਾਈ ਦੇ ਨਾਮ ‘ਤੇ ਨੌਜਵਾਨਾਂ ਦੀ ਅੱਖ ਬੰਦ ਕਰਵਾ ਕੇ ਮੂੰਹ ਵਿਚ ਰਾਜਮਾ ਦਾ ਦਾਣਾ ਪਾ ਦਿਤਾ ਜਾਂਦਾ ਅਤੇ ਪਾਣੀ ਪਿਆ ਦਿਤਾ ਜਾਂਦਾ ਸੀ। ਸ਼ੁਰੂਆਤ ਵਿਚ ਆਏ ਮਰੀਜ਼ਾਂ ਨੂੰ ਦਵਾਈ ਦੇ ਤੌਰ ‘ਤੇ ਸਿਟਰੀਜਿਨ ਦੀਆਂ ਦੋ ਗੋਲੀਆਂ ਖਵਾ ਦਿਤੀਆਂ ਜਾਂਦੀਆਂ ਸੀ, ਤਾਂਕਿ ਉਸ ਦੇ ਹਲਕੇ ਨਸ਼ੇ ਤੋਂ ਨੌਜਵਾਨ ਸੋ ਜਾਵੇ। ਚਾਰ ਮਹੀਨੇ ਪਹਿਲਾਂ ਸੈਂਟਰ ਆਏ ਨੌਜਵਾਨ ਜੰਡਿਆਲਾ ਗੁਰੂ ਨਿਵਾਸੀ ਮਨਿੰਦਰ ਸਿੰਘ ਨੇ ਦੱਸਿਆ

ਕਿ ਇਥੋਂ ਤੰਗ ਆ ਕੇ ਇਕ ਵਾਰ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਗਰਿਲ ਤੋੜਨੀ ਚਾਹੀ ਪਰ ਅਸਫ਼ਲ ਰਿਹਾ। ਲੱਕੀ ਨੂੰ ਇਸ ਦੀ ਖ਼ਬਰ ਹੋ ਗਈ। ਅਗਲੀ ਸਵੇਰ ਹੀ ਉਸ ਨੇ ਬੈਡ ਦੇ ਨਾਲ ਉਲਟਾ ਕਰ ਕੇ ਉਸ ਨੂੰ ਬੰਨ੍ਹ ਦਿਤਾ ਅਤੇ ਮੋਟੇ ਡੰਡੇ ਦੇ ਨਾਲ ਕੁੱਟਮਾਰ ਕੀਤੀ। ਇਕ ਮਹੀਨੇ ਪਹਿਲਾਂ ਹੋਈ ਕੁੱਟਮਾਰ ਦੀਆਂ ਲਾਸ਼ਾਂ ਅੱਜ ਵੀ ਪਿੱਠ ‘ਤੇ ਵੇਖੀ ਜਾ ਸਕਦੀਆਂ ਹਨ।