ਅੰਜੀਰ ਫ਼ਲ ਖਾ ਕੇ ਰੱਖੋ ਆਪਣੇ-ਆਪ ਨੂੰ ਸਿਹਤਮੰਦ

ਏਜੰਸੀ

ਜੀਵਨ ਜਾਚ, ਸਿਹਤ

ਅੰਜੀਰ ਇੱਕ ਪ੍ਰਾਚੀਨ ਫ਼ਲ ਹੈ। ਅੰਜੀਰ ਫ਼ਲ ਨੂੰ ਅੰਗਰੇਜ਼ੀ ‘ਚ ਫ਼ਿਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

File Photo

ਅੰਜੀਰ ਇੱਕ ਪ੍ਰਾਚੀਨ ਫ਼ਲ ਹੈ। ਅੰਜੀਰ ਫ਼ਲ ਨੂੰ ਅੰਗਰੇਜ਼ੀ ‘ਚ ਫ਼ਿਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਅੰਜੀਰ ਫ਼ਲ ਏਸ਼ੀਆ ਦੇ ਦੇਸ਼ਾਂ ‘ਚ ਪਾਇਆ ਜਾਂਦਾ ਹੈ ਅਤੇ ਇਸ ਨੂੰ ਸਿਹਤ ਲਈ ਕਾਫ਼ੀ ਗੁਣਕਾਰੀ ਮੰਨਿਆ ਗਿਆ ਹੈ। ਅੰਜੀਰ ‘ਚ ਐਂਟੀਔਕਸੀਡੈਂਟਸ ਕਾਫ਼ੀ ਮਾਤਰਾ ‘ਚ ਹੁੰਦੇ ਹਨ। ਸੁੱਕੇ ਅੰਜੀਰ ‘ਚ ਤਾਜ਼ੇ ਅੰਜੀਰ ਨਾਲੋਂ ਐਂਟੀਔਕਸੀਡੈਂਟ ਜ਼ਿਆਦਾ ਹੁੰਦੇ ਹਨ। 

ਸੁੱਕਾ ਅੰਜੀਰ ਸਾਰਾ ਸਾਲ ਹੀ ਮਿਲਦਾ ਹੈ। ਅੰਜੀਰ ‘ਚ ਵਾਇਟਾਮਿਨ ਵੀ ਭਰਪੂਰ ਮਾਤਰਾ ‘ਚ ਹੁੰਦੇ ਹਨ। ਅੰਜੀਰ ਪਾਣੀ ‘ਚ ਭਿਓਂ ਕੇ ਖਾਣ ਨਾਲ ਤੁਹਾਡੀਆਂ ਜ਼ਿਆਦਾ ਬੀਮਾਰੀਆਂ ਕੁੱਝ ਦਿਨ ‘ਚ ਜੜ੍ਹ ਤੋਂ ਖ਼ਤਮ ਹੋ ਸਕਦੀਆਂ ਹਨ। ਆਓ ਜਾਣਦੇ ਹਾਂ ਅੰਜੀਰ ਖਾਣ ਦੇ ਫ਼ਾਇਦਿਆਂ ਬਾਰੇ।

ਭਾਰ ਘਟਾਉਣ ‘ਚ ਲਾਹੇਵੰਦ – ਅੰਜੀਰ ਦੇ ਅੰਦਰ ਫ਼ਾਈਬਰ ਖ਼ੂਬ ਮਾਤਰਾ ‘ਚ ਪਾਇਆ ਜਾਂਦਾ ਹੈ ਅਤੇ ਇਸ ਨੂੰ ਖਾਣ ਨਾਲ ਭਾਰ ਘਟਾਇਆ ਜਾ ਸਕਦਾ ਹੈ। ਇਸ ਦੇ ਇੱਕ ਟੁਕੜੇ ‘ਚ 47 ਕੈਲੋਰੀਜ਼ ਅਤੇ ਫ਼ੈਟ 0.2 ਗ੍ਰਾਮ ਹੁੰਦੀ ਹੈ। ਇਹ ਭਾਰ ਘੱਟ ਕਰਨ ਲਈ ਇੱਕ ਵਧੀਆ ਸਨੈਕ ਹੈ। ਦੱਸ ਦਈਏ ਕਿ ਅੰਜੀਰ ਦਾ ਸੇਵਨ ਜੇਕਰ ਦੁੱਧ ਦੇ ਨਾਲ ਕੀਤਾ ਜਾਵੇ ਤਾਂ ਤੁਹਾਡਾ ਵਜ਼ਨ ਵੱਧ ਸਕਦਾ ਹੈ, ਇਸ ਲਈ ਅੰਜੀਰ ਦਾ ਸੇਵਨ ਦੁੱਧ ਨਾਲ ਨਹੀਂ ਕਰਨਾ ਚਾਹੀਦਾ।

ਬਲੱਡ ਪ੍ਰੈਸ਼ਰ ਨੂੰ ਰੱਖੇ ਕੰਟਰੋਲ – ਅੰਜੀਰ ਫ਼ਲ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਲਾਭਦਾਇਕ ਮੰਨਿਆ ਗਿਆ ਹੈ ਅਤੇ ਇਸ ਫ਼ਲ ਨੂੰ ਖਾਣ ਨਾਲ ਬਲੱਡ ਪ੍ਰੈਸ਼ਰ ਨੂੰ ਘੱਟ ਅਤੇ ਕੰਟਰੋਲ ‘ਚ ਰਖਿਆ ਜਾ ਸਕਦਾ ਹੈ। ਅੰਜੀਰ ਅੰਦਰ ਪੋਟੈਸ਼ੀਅਮ ਅਤੇ ਸੋਡੀਅਮ ਮੌਜੂਦ ਹੁੰਦੇ ਹਨ ਜੋ ਕਿ ਬਲੱਡ ਪ੍ਰੈਸ਼ਰ ਨੂੰ ਸਹੀ ਰੱਖਣ ਦਾ ਕੰਮ ਕਰਦੇ ਹਨ। ਇਸ ਦੇ ਨਾਲ ਹੀ ਇਸ ਫ਼ਲ ਨੂੰ ਖਾਣ ਨਾਲ ਇਨਸਾਨ ਤਨਾਅ ਮੁਕਤ ਰਹਿੰਦਾ ਹੈ।

ਜ਼ਹਿਰੀਲੇ ਪਦਾਰਥ ਸ਼ਰੀਰ ‘ਚੋਂ ਕੱਢੇ ਬਾਹਰ – ਅੰਜੀਰ ਨੂੰ ਖਾਣ ਨਾਲ ਸ਼ਰੀਰ ‘ਚ ਜੋ ਜ਼ਹਿਰੀਲੇ ਪਦਾਰਥ ਹੁੰਦੇ ਹਨ ਉਹ ਪਿਸ਼ਾਬ ਰਾਹੀਂ ਬਾਹਰ ਨਿਕਲ ਜਾਂਦੇ ਹਨ। ਇਸ ਦੇ ਇਲਾਵਾ ਇਸ ਨੂੰ ਖਾਣ ਨਾਲ ਪਿਸ਼ਾਬ ਨਾਲ ਜੁੜੇ ਰੋਗ ਵੀ ਦੂਰ ਹੁੰਦੇ ਹਨ।

ਕਬਜ਼ ਨੂੰ ਦੂਰ ਕਰੇ – ਅੰਜੀਰ ‘ਚ ਉਚਿਤ ਮਾਤਰਾ ‘ਚ ਫ਼ਾਈਬਰ ਹੁੰਦਾ ਹੈ ਅਤੇ ਇਸ ਦੀ ਮਦਦ ਨਾਲ ਪਾਚਨ ਤੰਤਰ ਹਮੇਸ਼ਾ ਸਹੀ ਰਹਿੰਦਾ ਹੈ ਅਤੇ ਸਹੀ ਕੰਮ ਕਰਦਾ ਹੈ। ਪਾਚਨ ਤੰਤਰ ਸਹੀ ਹੋਣ ਨਾਲ ਕਬਜ਼ ਦੀ ਸਮੱਸਿਆ ਨਹੀਂ ਹੁੰਦੀ ਹੈ ਅਤੇ ਪੇਟ ਹਮੇਸ਼ਾ ਸਾਫ਼ ਰਹਿੰਦਾ ਹੈ।

ਹੱਡੀਆਂ ਬਣਾਏ ਮਜ਼ਬੂਤ – ਅੰਜੀਰ ‘ਚ ਕੈਲਸ਼ੀਅਮ ਦੀ ਭਰਪੂਰ ਮਾਤਰਾ ਹੁੰਦੀ ਹੈ। ਜਿਹੜੇ ਲੋਕਾਂ ਦੇ ਹੱਥਾਂ-ਪੈਰਾਂ ‘ਚ ਦਰਦ ਹੁੰਦਾ ਹੈ ਉਨ੍ਹਾਂ ਨੂੰ ਰੋਜ਼ਾਨਾ 3 ਤੋਂ 4 ਅੰਜੀਰ ਖਾਣੇ ਚਾਹੀਦੇ ਹਨ। ਇਨ੍ਹਾਂ ਨੂੰ ਖਾਣ ਨਾਲ ਸ਼ਰੀਰ ‘ਚ ਕਦੇ ਵੀ ਖ਼ੂਨ ਦੀ ਕਮੀ ਨਹੀਂ ਹੁੰਦੀ।