ਸ਼ੂਗਰ ਦੇ ਮਰੀਜ਼ ਧਿਆਨ ਦੇਣ! ਰੋਜ਼ਾਨਾ ਦੇ ਇਨਸੁਲਿਨ ਟੀਕੇ ਤੋਂ ਜਲਦ ਮਿਲ ਸਕਦਾ ਹੈ ਛੁਟਕਾਰਾ

ਏਜੰਸੀ

ਜੀਵਨ ਜਾਚ, ਸਿਹਤ

ਰੋਜ਼ਾਨਾ ਦੀ ਬਜਾਏ ਹੁਣ ਹਫ਼ਤੇ ਵਿਚ ਇਕ ਵਾਰ ਇਨਸੁਲਿਨ ਦੀ ਖੁਰਾਕ 'ਤੇ ਕੰਮ ਕਰ ਰਹੀ ਕੰਪਨੀ

Image for representation purpose only

 

ਨਵੀਂ ਦਿੱਲੀ:  ਭਾਰਤ 'ਚ ਡਾਇਬਟੀਜ਼ ਦੇ ਮਰੀਜ਼ ਜਲਦ ਹੀ ਰੋਜ਼ਾਨਾ ਇਨਸੁਲਿਨ ਲੈਣ ਦੀ ਪਰੇਸ਼ਾਨੀ ਤੋਂ ਛੁਟਕਾਰਾ ਪਾ ਸਕਦੇ ਹਨ। ਦਰਅਸਲ ਇਨਸੁਲਿਨ ਨਿਰਮਾਤਾ ਨੋਵੋ ਨੋਰਡਿਸਕ ਅਜਿਹੇ ਇਨਸੁਲਿਨ ਨੂੰ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ ਜੋ ਹਫ਼ਤੇ ਵਿਚ ਇਕ ਵਾਰ ਲਿਆ ਜਾ ਸਕਦਾ ਹੈ। ਇਸ ਨੂੰ ਭਾਰਤ 'ਚ ਸਾਲ 2025 ਦੀ ਦੂਜੀ ਤਿਮਾਹੀ 'ਚ ਲਾਂਚ ਕੀਤਾ ਜਾ ਸਕਦਾ ਹੈ। ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਜੌਨ ਸੀ ਡਾਬਰ ਨੇ ਇਹ ਜਾਣਕਾਰੀ ਦਿੱਤੀ ਹੈ।

ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਦੀ ਮਾਂ ਦੇ ਦਿਹਾਂਤ 'ਤੇ ਵਿਦਿਆਰਥੀ ਨੇ ਲਿਖੀ ਭਾਵੁਕ ਚਿੱਠੀ, ਆਇਆ ਇਹ ਜਵਾਬ

ਮੀਡੀਆ ਰਿਪੋਰਟਾਂ ਅਨੁਸਾਰ ਡੈਨਮਾਰਕ ਸਥਿਤ ਨੋਵੋ ਨੋਰਡਿਸਕ ਕੰਪਨੀ ਰੋਜ਼ਾਨਾ ਇਨਸੁਲਿਨ ਲੈਣ ਦੀ ਬਜਾਏ ਹੁਣ ਹਫ਼ਤੇ ਵਿਚ ਇਕ ਵਾਰ ਇਨਸੁਲਿਨ ਦੀ ਖੁਰਾਕ 'ਤੇ ਕੰਮ ਕਰ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਭਾਰਤ ਵਿਚ 7.7 ਕਰੋੜ ਤੋਂ ਵੱਧ ਸ਼ੂਗਰ ਦੇ ਮਰੀਜ਼ਾਂ ਲਈ ਇਕ ਗੇਮ-ਚੇਂਜਰ ਸਾਬਤ ਹੋ ਸਕਦਾ ਹੈ। ਭਾਰਤ ਵਿਚ ਇਹਨਾਂ ਵਿਚੋਂ 50 ਲੱਖ ਮਰੀਜ਼ ਅਜਿਹੇ ਹਨ ਜੋ ਇਨਸੁਲਿਨ 'ਤੇ ਨਿਰਭਰ ਹਨ।

ਇਹ ਵੀ ਪੜ੍ਹੋ : ਅਜਨਾਲਾ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ 'ਤੇ FIR ਕੀਤੀ ਦਰਜ, ਪੜ੍ਹੋ ਕਿਉਂ ?

ਨੋਵੋ ਨੋਰਡਿਸਕ ਗਲੋਬਲ ਬਿਜ਼ਨਸ ਸਰਵਿਸਿਜ਼ ਦੇ ਕਾਰਪੋਰੇਟ ਵਾਈਸ ਪ੍ਰੈਜ਼ੀਡੈਂਟ ਅਤੇ ਮੈਨੇਜਿੰਗ ਡਾਇਰੈਕਟਰ ਡਾਬਰ ਨੇ ਕਿਹਾ ਕਿ ਕੰਪਨੀ ਟੈਸਟ ਤੋਂ ਸਕਾਰਾਤਮਕ ਨਤੀਜੇ ਦੀ ਉਮੀਦ ਕਰ ਰਹੀ ਹੈ ਅਤੇ ਭਾਰਤ ਵਿਚ ਸਭ ਤੋਂ ਵੱਧ ਟੈਸਟ ਕੇਂਦਰ ਰੱਖੇ ਗਏ ਹਨ। ਕੰਪਨੀ 27 ਸਾਈਟਾਂ 'ਤੇ ਟੈਸਟ ਕਰਵਾ ਰਹੀ ਹੈ ਅਤੇ ਭਾਰਤ ਤੋਂ 217 ਮਰੀਜ਼ਾਂ ਨੂੰ ਕਵਰ ਕਰ ਚੁੱਕੀ ਹੈ।

ਇਹ ਵੀ ਪੜ੍ਹੋ : ਕਰਜ਼ੇ ਤੋਂ ਤੰਗ ਆ ਕੇ ਨੌਜਵਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ, ਮ੍ਰਿਤਕ ਸਿਰ ਸੀ 12 ਲੱਖ ਦਾ ਕਰਜ਼ਾ 

ਉਹਨਾਂ ਅੱਗੇ ਕਿਹਾ, "ਆਮ ਤੌਰ 'ਤੇ ਗਲੋਬਲ ਜਾਂ ਯੂਐਸ ਮਾਰਕੀਟ ਅਤੇ ਭਾਰਤ ਵਿਚ ਇਕ ਉਤਪਾਦ ਦੀ ਸ਼ੁਰੂਆਤ ਵਿਚ ਨੌਂ ਮਹੀਨਿਆਂ ਤੋਂ ਇਕ ਸਾਲ ਦਾ ਅੰਤਰ ਹੁੰਦਾ ਹੈ ਕਿਉਂਕਿ ਭਾਰਤ ਵਿਚ ਰੈਗੂਲੇਟਰੀ ਪ੍ਰਕਿਰਿਆਵਾਂ ਲਈ ਸਮਾਂ ਲੱਗਦਾ ਹੈ। ਭਾਰਤ ਸਾਡੀਆਂ ਗਲੋਬਲ ਯੋਜਨਾਵਾਂ ਦਾ ਬਹੁਤ ਮਹੱਤਵਪੂਰਨ ਹਿੱਸਾ ਹੈ। ਆਖ਼ਰਕਾਰ ਮੈਂ ਇਕ ਭਾਰਤੀ ਹਾਂ ਅਤੇ ਮੈਂ ਭਾਰਤ ਵਿਚ ਸਭ ਤੋਂ ਵਧੀਆ ਕੰਪਨੀ ਲਿਆਵਾਂਗਾ।'