8 ਘੰਟੇ ਤੋਂ ਜ਼ਿਆਦਾ ਨੀਂਦ ਵੀ ਬਣਦੀ ਹੈ ਦਿਲ ਦੇ ਰੋਗਾਂ ਦਾ ਕਾਰਨ : ਅਧਿਐਨ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਅਧੂਰੀ ਨੀਂਦ ਕਈ ਗੰਭੀਰ ਬੀਮਾਰੀਆਂ ਦਾ ਕਾਰਨ ਹੋ ਸਕਦੀ ਹੈ ਪਰ ਹਾਲ ਦੀ ਜਾਂਚ ਦੇ ਮੁਤਾਬਕ ਸੱਭ ਤੋਂ ਜ਼ਿਆਦਾ ਖ਼ਤਰਾ ਦਿਲ ਸਬੰਧੀ ਬੀਮਾਰੀਆਂ ਦਾ ਹੁੰਦਾ ਹੈ ਪਰ ਕੀ ...

Sleep

ਨਵੀਂ ਦਿੱਲੀ : ਅਧੂਰੀ ਨੀਂਦ ਕਈ ਗੰਭੀਰ ਬੀਮਾਰੀਆਂ ਦਾ ਕਾਰਨ ਹੋ ਸਕਦੀ ਹੈ ਪਰ ਹਾਲ ਦੀ ਜਾਂਚ ਦੇ ਮੁਤਾਬਕ ਸੱਭ ਤੋਂ ਜ਼ਿਆਦਾ ਖ਼ਤਰਾ ਦਿਲ ਸਬੰਧੀ ਬੀਮਾਰੀਆਂ ਦਾ ਹੁੰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ 8 ਘੰਟੇ ਤੋਂ ਜ਼ਿਆਦਾ ਸੌਣ ਵਾਲਿਆਂ ਨੂੰ ਦਿਲ ਦੀਆਂ ਬੀਮਾਰੀਆਂ ਹੋਣ ਦਾ ਖ਼ਤਰਾ ਰਹਿੰਦਾ ਹੈ। ਛੇ ਘੰਟੇ ਤੋਂ ਘੱਟ ਦੀ ਨੀਂਦ ਦਿਲ ਦੇ ਦੌਰੇ ਦਾ ਕਾਰਨ ਬਣ ਸਕਦੀ ਹੈ। ਖੋਜਕਾਰਾਂ ਦਾ ਕਹਿਣਾ ਹੈ ਕਿ ਛੇ ਘੰਟੇ ਤੋਂ ਘੱਟ ਦੀ ਨੀਂਦ ਲੈਣ ਵਾਲਿਆਂ ਵਿਚ ਸੱਤ ਤੋਂ ਅੱਠ ਘੰਟੇ ਦੀ ਨੀਂਦ ਲੈਣ ਵਾਲਿਆਂ ਦੇ ਮੁਕਾਬਲੇ ਦਿਲ ਸਬੰਧੀ ਬੀਮਾਰੀਆਂ ਦਾ ਖ਼ਤਰਾ 35 ਫ਼ੀਸਦੀ ਜ਼ਿਆਦਾ ਹੁੰਦਾ ਹੈ।

ਪੂਰੀ ਨੀਂਦ ਨਾ ਲੈਣ ਦੇ ਚਲਦੇ ਐਥਿਰੋਸਕਲੇਰੋਸਿਸ ਦਾ ਖ਼ਤਰਾ ਮੰਡਰਾ ਸਕਦਾ ਹੈ। ਐਥਿਰੋਸਕਲੇਰੋਸਿਸ ਇਕ ਬਿਮਾਰੀ ਹੈ, ਜਿਸ ਦੇ ਕਾਰਨ ਧਮਣੀਆਂ ਵਿਚ ‘ਪਲਾਕ’ ਜਮਣ ਲੱਗਦਾ ਹੈ। ਅਧਿਐਨ 'ਚ ਅੱਠ ਘੰਟੇ ਤੋਂ ਜ਼ਿਆਦਾ ਦੀ ਨੀਂਦ ਲੈਣ ਵਾਲਿਆਂ ਵਿਚ ਵੀ ਐਥਿਰੋਸਕਲੇਰੋਸਿਸ ਦਾ ਖ਼ਤਰਾ ਵੇਖਿਆ ਗਿਆ। ਖੋਜਕਾਰਾਂ ਨੇ ਪਾਇਆ ਦੀ ਖਾਸ ਤੌਰ 'ਤੇ ਜੋ ਔਰਤਾਂ ਅੱਠ ਘੰਟੇ ਤੋਂ ਜ਼ਿਆਦਾ ਦੀ ਨੀਂਦ ਲੈਂਦੀਆਂ ਹਨ, ਉਨ੍ਹਾਂ ਵਿਚ ਦਿਲ ਸਬੰਧੀ ਬੀਮਾਰੀਆਂ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।

ਜਾਂਚ ਨਾਲ ਜੁੜੇ ਡਾ. ਵੇਲੇਂਟੀਨ ਫਿਊਸਟ ਦਾ ਕਹਿਣਾ ਹੈ ਕਿ ਇਹ ਸਮਝਣਾ ਮਹੱਤਵਪੂਰਣ ਹੈ ਕਿ ਚੰਗੀ ਗੁਣਵੱਤਾ ਦੀ ਛੋਟੀ ਨੀਂਦ ਵੀ ਨੁਕਸਾਨਦਾਇਕ ਪ੍ਰਭਾਵਾਂ ਨੂੰ ਦੂਰ ਕਰਦੀ ਹੈ। ਅਧਿਐਨ ਵਿਚ ਉਨ੍ਹਾਂ ਕਾਰਣਾਂ ਨੂੰ ਵੀ ਵੇਖਿਆ ਗਿਆ, ਜੋ ਨੀਂਦ ਨੂੰ ਪ੍ਰਭਾਵਿਤ ਕਰਦੇ ਹਨ। ਇਹਨਾਂ ਵਿਚ ਜ਼ਿਆਦਾ ਅਲਕੋਹਲ ਅਤੇ ਕੈਫੀਨ ਦਾ ਸੇਵਨ ਸੱਭ ਤੋਂ ਪ੍ਰਮੁੱਖ ਸੀ। ਮੈਡਰਿਡ ਵਿਚ ਸਥਿਤ ਸਪੇਨਿਸ਼ ਨੈਸ਼ਨਲ ਸੈਂਟਰ ਫਾਰ ਕਾਰਡਿਯੋਵੈਸਕੁਲਰ ਰਿਸਰਚ (ਸੀਐਨਆਈਸੀ) ਵਲੋਂ ਕਰਾਏ ਇਸ ਜਾਂਚ ਦੇ ਨਤੀਜੇ ਦੱਸਦੇ ਹਨ ਕਿ ਦਿਲ ਦੇ ਰੋਗ ਦੇ ਇਲਾਜ ਵਿਚ ਸੌਣ ਦੇ ਤਰੀਕੇ ਵਿਚ ਬਦਲਾਅ ਦੀ ਤੁਲਣਾ ਵਿਚ ਜ਼ਿਆਦਾ ਅਸਰਦਾਰ ਅਤੇ ਸਸਤਾ ਹੋ ਸਕਦਾ ਹੈ।

ਅਮੇਰੀਕਨ ਕਾਲਜ ਆਫ ਕਾਰਡਯੋਲਾਜੀ ਵਿਚ ਇਹ ਅਧਿਐਨ ਪ੍ਰਕਾਸ਼ਿਤ ਹੋਇਆ ਹੈ। ਖੋਜਕਾਰਾਂ ਦੀ ਟੀਮ ਨੇ ਸਪੇਨ ਵਿਚ 4,000 ਬੈਂਕਕਰਮੀਆਂ 'ਤੇ ਇਹ ਅਧਿਐਨ ਕੀਤਾ। 46 ਸਾਲ ਦਾ ਭਾਗੀਦਾਰ ਕਿਸੇ ਵੀ ਤਰ੍ਹਾਂ ਦੇ ਦਿਲ ਸਬੰਧੀ ਰੋਗ ਦੇ ਇਤਿਹਾਸ ਤੋਂ ਅਣਜਾਨ ਸਨ।  ਨੀਂਦ ਦੇ ਮਾਪਣ ਲਈ ਪ੍ਰਤੀਭਾਗੀਆਂ ਨੇ ਇਕ ‘ਐਕਟੀਗਰਾਫ’ ਪਾਇਆ ਸੀ। ਇਹ ਇਕ ਘੜੀਨੁਮਾ ਡਿਵਾਈਸ ਹੁੰਦੀ ਹੈ, ਜੋ ਸੱਤ ਦਿਨ ਤੱਕ ਨੀਂਦ, ਆਰਾਮ ਅਤੇ ਗਤੀਵਿਧੀ ਆਦਿ ਦਾ ਮਾਪਣ ਕਰ ਸਕਦੀ ਹੈ। ਖੋਜਕਾਰਾਂ ਨੇ ਪ੍ਰਤੀਭਾਗੀਆਂ ਨੂੰ ਚਾਰ ਸਮੂਹ ਵਿਚ ਵੰਡਿਆ।

ਛੇ ਘੰਟੇ ਤੋਂ ਘੱਟ ਨੀਂਦ ਲੈਣ ਵਾਲੇ, ਛੇ ਤੋਂ ਸੱਤ ਘੰਟੇ ਦੀ ਨੀਂਦ ਲੈਣ ਵਾਲੇ, ਸੱਤ ਤੋਂ ਅੱਠ ਘੰਟੇ ਦੀ ਨੀਂਦ ਲੈਣ ਵਾਲੇ ਅਤੇ ਅੱਠ ਤੋਂ ਜ਼ਿਆਦਾ ਘੰਟੇ ਦੀ ਨੀਂਦ ਲੈਣ ਵਾਲੇ। ਕਾਰਡਯੋਵੈਸਕੁਲਰ ਬੀਮਾਰੀਆਂ ਦਾ ਪ੍ਰਮਾਣ ਦੇਖਣ ਲਈ ਪ੍ਰਤੀਭਾਗੀਆਂ ਦਾ 3 - ਡੀ ਅਲਟਰਾਸਾਉਂਡ ਅਤੇ ਸੀਟੀ ਸਕੈਨ ਵੀ ਕੀਤਾ ਗਿਆ। ਇਸ ਤੋਂ ਇਲਾਵਾ ਖੋਜ ਕਰਤਾਵਾਂ ਨੇ ਨੀਂਦ ਦੀ ਗੁਣਵੱਤਾ ਇਸ ਆਧਾਰ 'ਤੇ ਵੇਖੀ ਕਿ ਕੋਈ ਕਿੰਨੀ ਵਾਰ ਰਾਤ ਨੂੰ ਜਾਗਦਾ ਹੈ ਅਤੇ ਕਿੰਨੀ ਵਾਰ ਕਰਵਟ ਬਦਲਦਾ ਹੈ।

ਜੋ ਪ੍ਰਤੀਭਾਗੀ ਹਰ ਰਾਤ ਛੇ ਘੰਟੇ ਤੋਂ ਘੱਟ ਸੁੱਤੇ ਉਨ੍ਹਾਂ ਵਿਚ ਸੱਤ ਤੋਂ ਅੱਠ ਘੰਟੇ ਦੀ ਨੀਂਦ ਲੈਣ ਵਾਲਿਆਂ ਦੇ ਮੁਕਾਬਲੇ 27 ਫ਼ੀਸਦੀ ਜਿਆਦਾ ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ ਵੇਖਿਆ ਗਿਆ। ਇਸ ਦੇ ਨਾਲ ਹੀ ਸੁਕੂਨ ਭਰੀ ਨੀਂਦ ਨਾ ਲੈਣ ਵਾਲੇ ਅਤੇ ਰਾਤ ਨੂੰ ਕਈ ਵਾਰ ਜਾਗਣ ਵਾਲੇ ਲੋਕਾਂ ਵਿਚ ਸੁਕੂਨ ਭਰੀ ਨੀਂਦ ਲੈਣ ਵਾਲਿਆਂ ਦੇ ਮੁਕਾਬਲੇ 34 ਫ਼ੀਸਦੀ ਜਿਆਦਾ ਇਸ ਰੋਗ ਦਾ ਖ਼ਤਰਾ ਪਾਇਆ ਗਿਆ।