ਜਹਾਜ਼ ਚਲਾਉਂਦੇ ਸਮੇਂ ਪਾਇਲਟ ਨੂੰ ਆਈ ਨੀਂਦ, ਅੱਖ ਖੁੱਲ੍ਹੀ ਤਾਂ ਹੋ ਗਿਆ ਹੈਰਾਨ...

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਉਂਜ ਤਾਂ ਅਕਸਰ ਫਲਾਈਟ ਦੇ ਰੋਚਕ ਕਿੱਸੇ ਸੁਣਨ ਨੂੰ ਮਿਲਦੇ ਰਹਿੰਦੇ ਹਨ ਪਰ ਆਸਟਰੇਲੀਆ ਵਿਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਇਕ ਜਹਾਜ਼ ਨੂੰ ਉਡਾਉਂਦੇ ਸਮੇਂ ...

Plane

ਮੈਲਬੌਰਨ (ਪੀਟੀਆਈ) :- ਉਂਜ ਤਾਂ ਅਕਸਰ ਫਲਾਈਟ ਦੇ ਰੋਚਕ ਕਿੱਸੇ ਸੁਣਨ ਨੂੰ ਮਿਲਦੇ ਰਹਿੰਦੇ ਹਨ ਪਰ ਆਸਟਰੇਲੀਆ ਵਿਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਇਕ ਜਹਾਜ਼ ਨੂੰ ਉਡਾਉਂਦੇ ਸਮੇਂ ਪਾਇਲਟ ਨੂੰ ਨੀਂਦ ਆ ਗਈ। ਕਾਕਪਿਟ ਵਿਚ ਪਾਇਲਟ ਦੀ ਅੱਖ ਲੱਗ ਜਾਣ ਨਾਲ ਜਹਾਜ਼ ਅਪਣਾ ਰਸਤਾ ਭਟਕ ਗਿਆ ਅਤੇ ਅਪਣੇ ਡੈਸਟੀਨੇਸ਼ਨ ਤੋਂ ਲਗਭਗ 46 ਕਿ.ਮੀ ਦੂਰ ਪਹੁੰਚ ਗਿਆ।

ਇਹ ਘਟਨਾ 8 ਨਵੰਬਰ ਨੂੰ ਚਾਰਟਰਡ ਵਾਰਟੇਕਸ ਏਅਰ ਫਲਾਈਟ ਵਿਚ ਹੋਈ ਜੋ ਕਿ ਤਸਮਾਨੀਆ ਦੇ ਕਿੰਗ ਆਇਲੈਂਡ ਤੋਂ ਡੇਵਨਪੋਰਟ ਆ ਰਿਹਾ ਸੀ। ਕਿੰਗ ਆਇਲੈਂਡ ਦਾ ਪਾਈਪਰ ਪੀਏ - 31 ਪਲੇਨ ਸੀ। ਹਾਲਾਂਕਿ ਇਹ ਸਾਹਮਣੇ ਆਇਆ ਹੈ ਕਿ ਪਲੇਨ ਵਿਚ ਕੇਵਲ ਪਾਇਲਟ ਹੀ ਮੌਜੂਦ ਸੀ। ਆਸਟਰੇਲੀਅਨ ਟਰਾਂਸਪੋਰਟ ਸੇਫਟੀ ਬਿਊਰੋ ਮਾਮਲੇ ਦੀ ਜਾਂਚ ਕਰ ਰਿਹਾ ਹੈ।

ਉਨ੍ਹਾਂ ਦੇ ਮੁਤਾਬਕ ਇਸ ਮਾਮਲੇ ਨੂੰ ਲੈ ਕੇ ਪਾਇਲਟ ਤੋਂ ਸਵਾਲ - ਜਵਾਬ ਹੋਣਗੇ ਅਤੇ ਵਾਰਟੇਕਸ ਏਅਰ ਪ੍ਰੋਸੀਜਰ ਦਾ ਵੀ ਰਿਵਿਊ ਹੋਵੇਗਾ। ਫਲਾਈਟ ਟਰੈਕਿੰਗ ਦੇ ਮੁਤਾਬਕ 46 ਕਿ.ਮੀ ਦਾ ਜ਼ਿਆਦਾ ਰਸਤਾ ਤੈਅ ਕਰਦੇ ਹੋਏ ਫਲਾਈਟ ਕਿੰਗ ਆਇਲੈਂਡ ਏਅਰਪੋਰਟ ਉੱਤੇ ਸਵੇਰੇ 6.21 ਵਜੇ ਸੁਰੱਖਿਅਤ ਲੈਂਡ ਹੋ ਗਈ। ਇਸ ਪਲੇਨ ਦੀ ਪੈਸੇਂਜਰ ਕੈਪੇਸਿਟੀ ਪੰਜ ਤੋਂ ਸੱਤ ਲੋਕਾਂ ਦੀ ਸੀ।

ਇਸ ਟਵਿਨ ਇੰਜਣ ਜਹਾਜ਼ ਦੀ ਕਰੂਜਿੰਗ ਸਪੀਡ ਲਗਭਗ 380 ਕਿ.ਮੀ ਪ੍ਰਤੀ ਘੰਟਾ ਅਤੇ ਰੇਂਜ 1900 ਕਿ.ਮੀ ਹੈ। ਜਾਂਚ ਕਰਤਾ ਨੇ ਇਸੇ ਗੰਭੀਰ ਆਪਰੇਸ਼ਨਲ ਘਟਨਾ ਦੱਸੀ ਹੈ ਅਤੇ ਫਾਈਨਲ ਰਿਪੋਰਟ ਦੇ ਪਹਿਲੇ ਪ੍ਰਮਾਣ ਇਕੱਠੇ ਕੀਤੇ ਜਾ ਰਹੇ ਹਨ। ਰਿਪੋਰਟ ਜਾਂਚ ਦੇ ਅੰਤ ਵਿਚ ਜਾਰੀ ਕੀਤੀ ਜਾਵੇਗੀ ਅਤੇ ਮਾਰਚ 2019 ਤੱਕ ਆਉਣ ਦੀ ਉਮੀਦ ਹੈ।