ਨੌਜਵਾਨ ਵਲੋਂ ਫੇਸਬੁੱਕ ‘ਤੇ ਮਨੁੱਖੀ ਬੰਬ ਬਣਨ ਦੀ ਪੋਸਟ ਨੇ ਉਡਾਈ ਪੁਲਿਸ ਦੀ ਨੀਂਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਤਿਵਾਦੀ ਮੇਰੇ ਨਾਲ ਸੰਪਰਕ ਕਰ ਸਕਦੇ ਹਨ, ਮੈਂ ਮਨੁੱਖੀ ਬੰਬ ਬਣਨ ਲਈ ਤਿਆਰ ਹਾਂ। ਫੇਸਬੁੱਕ ‘ਤੇ ਮੋਬਾਇਲ ਨੰਬਰ ਦੇ ਨਾਲ ਪਾਈ ਗਈ ਇਸ...

Post of Human Bomb

ਡੱਬਵਾਲੀ (ਸਿਰਸਾ) : ਅਤਿਵਾਦੀ ਮੇਰੇ ਨਾਲ ਸੰਪਰਕ ਕਰ ਸਕਦੇ ਹਨ, ਮੈਂ ਮਨੁੱਖੀ ਬੰਬ ਬਣਨ ਲਈ ਤਿਆਰ ਹਾਂ। ਫੇਸਬੁੱਕ ‘ਤੇ ਮੋਬਾਇਲ ਨੰਬਰ ਦੇ ਨਾਲ ਪਾਈ ਗਈ ਇਸ ਪੋਸਟ ਨੇ ਹੋਸ਼ ਉਡਾ ਦਿਤੇ ਹਨ। ਤੱਤਕਾਲ ਸਰਗਰਮ ਹੋਈ ਪੁਲਿਸ ਨੇ ਕੁੱਝ ਹੀ ਦੇਰ ਵਿਚ ਮੰਡੀ ਕਿਲਿਆਂਵਾਲੀ (ਮੁਕਤਸਰ) ਦੇ ਇਸ 31 ਸਾਲ ਦੇ ਨੌਜਵਾਨ ਨੂੰ ਹਿਰਾਸਤ ਵਿਚ ਲੈ ਲਿਆ ਹੈ। ਜਾਂਚ ਵਿਚ ਪਤਾ ਲੱਗਿਆ ਕਿ ਉਹ ਮਾਨਸਿਕ ਰੋਗੀ ਹੈ ਅਤੇ ਨਸ਼ੇ ਦੀ ਹਾਲਤ ਵਿਚ ਇਹ ਪੋਸਟ ਪਾਈ ਸੀ।

ਇਸ ਤੋਂ ਬਾਅਦ ਉਸ ਨੂੰ ਛੱਡ ਦਿਤਾ ਗਿਆ ਹੈ। ਸ਼ਹਿਰ ਥਾਣਾ ਪੁਲਿਸ ਨੇ ਮੋਬਾਇਲ ਨੰਬਰ ਤੋਂ ਉਸ ਨੂੰ ਟਰੇਸ ਕੀਤਾ। ਮੰਡੀ ਕਿਲਿਆਂਵਾਲੀ ਤੋਂ ਹਿਰਾਸਤ ਵਿਚ ਲੈ ਕੇ ਉਸ ਨੂੰ ਡੱਬਵਾਲੀ ਥਾਣੇ ਵਿਚ ਲੈ ਆਈ ਅਤੇ ਕਈ ਘੰਟਿਆਂ ਦੀ ਪੁੱਛਗਿੱਛ ਵਿਚ ਪਤਾ ਲੱਗਿਆ ਕਿ ਨੌਜਵਾਨ ਮਾਨਸਿਕ ਤੌਰ ‘ਤੇ ਪਰੇਸ਼ਾਨ ਹੈ। ਫ਼ਿਲਹਾਲ ਬਠਿੰਡੇ ਦੇ ਮੈਡੀਕਲ ਕਾਲਜ ਵਿਚ ਉਸ ਦਾ ਇਲਾਜ ਚੱਲ ਰਿਹਾ ਹੈ। ਰਾਤ ਨੂੰ ਉਸ ਨੇ ਨਸ਼ਾ ਕਰਨ ਤੋਂ ਬਾਅਦ ਫੇਸਬੁੱਕ ‘ਤੇ ਪੋਸਟ ਕਰ ਦਿਤੀ ਸੀ।

ਪੁਲਿਸ ਨੇ ਇਸ ਨੌਜਵਾਨ ਦੇ ਸਿਹਤ ਸਬੰਧੀ ਕਾਗਜ਼ਾਤ ਪ੍ਰਾਪਤ ਕੀਤੇ। ਕੋਈ ਅਪਰਾਧਿਕ ਰਿਕਾਰਡ ਨਾ ਹੋਣ ਅਤੇ ਗਆਂਢੀਆਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਉਸ ਨੂੰ ਛੱਡ ਦਿਤਾ ਗਿਆ ਹੈ। ਮਨੁੱਖੀ ਬੰਬ ਬਣਨ ਦੀ ਪੋਸਟ ਵਾਇਰਲ ਕਰਨ ਵਾਲਾ ਨੌਜਵਾਨ ਮਾਨਸਿਕ ਰੋਗੀ ਨਿਕਲਿਆ। ਉਸ ਦੀ ਮੈਡੀਕਲ ਰਿਪੋਰਟਸ ਕਰਵਾਈਆਂ ਗਈਆਂ ਹਨ। ਗੁਆਂਢੀਆਂ ਅਤੇ ਹੋਰ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਹੈ। ਸਬੰਧਤ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ।

ਹਰਿਆਣਾ ਅਤੇ ਪੰਜਾਬ ਦੇ ਦੋ ਸਾਬਕਾ ਮੁੱਖ ਮੰਤਰੀਆਂ ਵਾਲੇ ਵੀਆਈਪੀ ਇਲਾਕੇ ਤੋਂ ਸੋਸ਼ਲ ਮੀਡੀਆ ਵਿਚ ਮਨੁੱਖੀ ਬੰਬ ਬਣਨ ਦੀ ਪੋਸਟ ਵਾਇਰਲ ਹੋਣ ਨਾਲ ਖ਼ੁਫ਼ੀਆ ਏਜੰਸੀਆਂ ਅਲਰਟ ਹੋ ਗਈਆਂ ਸਨ। ਖ਼ੁਫ਼ੀਆ ਏਜੰਸੀਆਂ ਦੇ ਮੁਤਾਬਕ ਨੌਜਵਾਨ ਦੇ ਪਿਤਾ ਦੀ ਤਿੰਨ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਉਹ ਮੰਡੀ ਕਿਲਿਆਂਵਾਲੀ ਸਥਿਤ ਇਕ ਨਿਜੀ ਸਕੂਲ ਤੋਂ ਪੰਜਵੀਂ ਪਾਸ ਹੈ। ਇਨ੍ਹਾਂ ਦਿਨੀਂ ਵਿਆਹ-ਸ਼ਾਦੀਆਂ ਵਿਚ ਕੈਟਰਿੰਗ ਦਾ ਕੰਮ ਕਰਦਾ ਹੈ।

Related Stories