ਇੱਕ ਅਜਿਹੀ ਕੌਫੀ ਸ਼ੌਪ ਜਿੱਥੇ ਜਾ ਕੇ ਤੁਸੀ ਕਾਰਟੂਨ ਦੀ ਦੁਨੀਆ 'ਚ ਖੋਹ ਜਾਓਗੇ

ਏਜੰਸੀ

ਖ਼ਬਰਾਂ, ਕੌਮਾਂਤਰੀ

ਕਾਰਟੂਨ ਦੇ ਦਿਵਾਨੇ ਤਾਂ ਹਰ ਜਗ੍ਹਾ ਮਿਲ ਜਾਣਗੇ ਪਰ ਜੇਕਰ ਅਸੀ ਤੁਹਾਨੂੰ ਇੱਕ ਅਜਿਹੀ ਕੌਫੀ ਸ਼ੌਪ ਦੇ ਬਾਰੇ 'ਚ ਦੱਸੀਏ ਜਿੱਥੇ ਸਭ ਕੁਝ ਇੱਕ ਕਾਮਿਕ ਬੁੱਕ ..

Cafe Coffee

ਟੋਕੀਓ : ਕਾਰਟੂਨ ਦੇ ਦਿਵਾਨੇ ਤਾਂ ਹਰ ਜਗ੍ਹਾ ਮਿਲ ਜਾਣਗੇ ਪਰ ਜੇਕਰ ਅਸੀ ਤੁਹਾਨੂੰ ਇੱਕ ਅਜਿਹੀ ਕੌਫੀ ਸ਼ੌਪ ਦੇ ਬਾਰੇ 'ਚ ਦੱਸੀਏ ਜਿੱਥੇ ਸਭ ਕੁਝ ਇੱਕ ਕਾਮਿਕ ਬੁੱਕ 'ਚ ਤਰਜ 'ਤੇ ਬਣਿਆ ਹੋਵੇ ਤਾਂ ਕੀ ਕਹਿਣੇ, ਹੈ ਨਾ ਮਜ਼ੇਦਾਰ ਗੱਲ। ਜੀ ਹਾਂ ਜਾਪਾਨ 'ਚ ਇੱਕ ਅਜਿਹੀ ਕੌਫੀ ਸ਼ੌਪ ਹੈ ਜਿੱਥੇ ਤੁਹਾਨੂੰ ਸਭ ਕੁਝ ਕਾਰਟੂਨ ਨਾਲ ਬਣਿਆ ਮਿਲੇਗਾ।

ਜਿੱਥੇ ਜਾ ਕੇ ਵੱਡੀ ਉਮਰ ਦੇ ਲੋਕ ਵੀ ਕਾਰਟੂਨ ਦੇ ਦੀਵਾਨੇ ਬਣ ਜਾਂਦੇ ਹਨ। ਜਾਪਾਨ ਦੇ ਸ਼ਿਨ ਓਕੁਬੋ ਜ਼ਿਲੇ ਵਿਚ ਸਥਿਤ '2 ਡੀ ਕੈਫੇ' ਕੌਫੀ ਸ਼ੌਪ ਲੋਕਾਂ ਦੀ ਪਹਿਲੀ ਪਸੰਦ ਬਣ ਗਿਆ ਹੈ। ਇਸ ਕੈਫੇ ਵਿਚ ਛੋਟੀ ਤੋਂ ਲੈ ਕੇ ਵੱਡੀ ਤੱਕ ਹਰ ਚੀਜ਼ ਕਾਰਟੂਨ ਨਾਲ ਬਣੀ ਹੈ।

ਇਸ ਕੈਫੇ ਦਾ ਫਰਸ਼, ਕੰਧ, ਫਰਨੀਚਰ ਅਤੇ ਹੋਰ ਸਾਰਾ ਸਾਮਾਨ ਕਾਰਟੂਨ ਵਾਂਗ ਨਜ਼ਰ ਆਉਂਦਾ ਹੈ। ਸਾਰੇ ਸਾਮਾਨ ਨੂੰ ਚੰਗੀ ਤਰ੍ਹਾਂ ਨਾਲ ਸਜਾਇਆ ਗਿਆ ਹੈ, ਜਿਸ ਕਾਰਨ ਇਹ ਬਹੁਤ ਸੁੰਦਰ ਨਜ਼ਰ ਆਉਂਦਾ ਹੈ।

ਸਭ ਤੋਂ ਮਜ਼ੇਦਾਰ ਗੱਲ ਇਹ ਹੈ ਕਿ ਇੱਥੇ ਤੁਹਾਨੂੰ ਸਾਰਾ ਫਰਨੀਚਰ ਅਤੇ ਬਰਤਨ ਅਜਿਹੇ ਦੇਖਣ ਨੂੰ ਮਿਲਣਗੇ ਜਿਵੇਂ ਨਕਲੀ ਹੋਣ ਪਰ ਇੱਥੇ ਮੌਜੂਦ ਜ਼ਿਆਦਾਤਰ ਸਾਮਾਨ ਅਸਲੀ ਹੀ ਹੈ।

ਕੈਫੇ ਵਿਚ ਮੌਜੂਦ ਸਾਰਾ ਸਾਮਾਨ ਦੋ-ਟੋਨ ਵਿਚ ਬਣਿਆ ਹੈ। ਕਹਿਣ ਦਾ ਮਤਲਬ ਇਹ ਹੈ ਕਿ ਸਾਰੀ ਸਪਾਟ ਸਤਹਿ ਸਫੇਦ ਹੈ ਜਦਕਿ ਕਿਨਾਰੇ ਸਕੈਚ ਲਾਈਨਾਂ ਵਾਂਗ ਕਾਲੀ ਧਾਰੀਆਂ ਦੇ ਬਣੇ ਹਨ।

ਭਾਵੇਂਕਿ ਕੁਝ ਚੀਜ਼ਾਂ ਨਕਲੀ ਵੀ ਹਨ, ਜਿਨ੍ਹਾਂ ਨੂੰ ਸਕੈਚ ਦੀ ਮਦਦ ਨਾਲ ਬਣਾਇਆ ਗਿਆ ਹੈ। ਇਸ ਕੈਫੇ ਵਿਚ ਆਉਣ ਵਾਲਿਆਂ ਨੂੰ ਨਵੀਂ ਕਿਸਮ ਦੀ ਚਾਹ ਆਸਾਨੀ ਨਾਲ ਮਿਲ ਜਾਵੇਗੀ। ਇਸ ਕੈਫੇ ਵਿਚ ਤੁਸੀਂ ਅਨਾਨਾਸ, ਬਲੂਬੇਰੀ, ਟਮਾਟਰ ਅਤੇ ਅੰਬ ਦੇ ਸੁਆਦਾਂ ਵਿਚੋਂ ਚੋਣ ਕਰ ਸਕਦੇ ਹੋ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।