ਕਦੇ ਸੋਚਿਆ ਨਹੀਂ ਹੋਵੇਗਾ ਆਂਵਲਾ ਤੋਂ ਮਿਲ ਸਕਦੇ ਹਨ ਇਹ ਹੈਰਾਨੀਜਨਕ ਫ਼ਾਇਦੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਆਂਵਲਾ ਇਕ ਸਵਾਦਿਸ਼ਟ ਫ਼ਲ ਹੈ। ਇਹ ਫ਼ਲ ਸਾਰਿਆਂ ਨੂੰ ਪਸੰਦ ਹੈ। ਆਂਵਲਾ ਦੇ ਬਹੁਤ ਸਾਰੇ ਵਿਅੰਜਨ ਵੀ ਬਣਾਏ ਜਾਂਦੇ ਹਨ ਜਿਵੇਂ ਅਚਾਰ, ਆਂਵਲਾ ਮੁਰੱਬਾ, ...

indian gooseberry

ਆਂਵਲਾ ਇਕ ਸਵਾਦਿਸ਼ਟ ਫ਼ਲ ਹੈ। ਇਹ ਫ਼ਲ ਸਾਰਿਆਂ ਨੂੰ ਪਸੰਦ ਹੈ। ਆਂਵਲਾ ਦੇ ਬਹੁਤ ਸਾਰੇ ਵਿਅੰਜਨ ਵੀ ਬਣਾਏ ਜਾਂਦੇ ਹਨ ਜਿਵੇਂ ਅਚਾਰ, ਆਂਵਲਾ ਮੁਰੱਬਾ, ਆਂਵਲਾ ਸੁਪਾਰੀ, ਆਂਵਲਾ ਜੂਸ ਹੋਰ ਵੀ ਬਹੁਤ ਸਾਰੇ। ਆਂਵਲਾ ਸਵਾਦ ਦੇ ਨਾਲ ਨਾਲ ਔਸ਼ਧੀਏ ਗੁਣਾਂ ਨਾਲ ਭਰਪੂਰ ਹੋਣ ਕਾਰਨ ਸਿਹਤ ਲਾਭਕਾਰੀ ਲਈ ਵੀ ਜਾਣਿਆ ਜਾਂਦਾ ਹੈ। ਤਾਂ ਆਓ ਜਾਣਦੇ ਹਾਂ ਇਸ ਦੇ ਫਾਇਦਆਂ ਬਾਰੇ–​

ਇਸ ਦਾ ਇਸਤੇਮਾਲ ਆਯੂਰਵੇਦਿਕ ਦਵਾਈਆ ਵਿਚ ਵੀ ਕੀਤਾ ਜਾਂਦਾ ਹੈ। ਆਂਵਲਾ ਦਰਖ਼ਤ ਦੇ ਸਾਰੇ ਭਾਗ ਜਿਵੇਂ ਫਲ, ਬੀਜ, ਪੱਤੀਆਂ, ਜੜ੍ਹ, ਛਾਲ ਅਤੇ ਫੁਲ ਸਾਰੇ ਲਾਭਦਾਇਕ ਹਨ।   ਆਯੁਰਵੇਦ ਦੇ ਅਨੁਸਾਰ ਆਂਵਲਾ ਦਾ ਫ਼ਲ ਖੱਟਾ ਅਤੇ ਸਵਾਦ ਵਿੱਚ ਰਸ ਵਾਲਾ , ਮਿੱਠਾ, ਕੜਵਾ ਹੁੰਦਾ ਹੈ। ਇਹ ਸਾਡੇ ਸਰੀਰ ਨੂੰ ਸ਼ਾਂਤੀ ਅਤੇ ਠੰਢਕ ਪ੍ਰਦਾਨ ਕਰਦਾ ਹੈ। ਸਰੀਰ ਵਿਚ ਬਣੇ ਨੁਕਸਾਨਦਾਇਕ ਕੋਲੇਸਟਰਾਲ ਨੂੰ ਘੱਟ ਕਰਨ, ਦਿਲ ਦੇ ਖ਼ਤਰੇ ਨੂੰ ਘੱਟ ਕਰਦਾ ਹੈ। ਜੇਕਰ ਤੁਹਾਨੂੰ ਗਲੇ ਵਿਚ ਖਰਾਸ਼ ਦੀ ਸਮੱਸਿਆ ਹੈ ਤਾਂ ਆਂਵਲਾ ਤੁਹਾਡੇ ਲਈ ਕਿਸੇ ਦਵਾਈ ਤੋਂ ਘੱਟ ਨਹੀ ਹੈ।

ਆਂਵਲਾ ਦੇ ਜੂਸ ਵਿਚ ਕਟੀ ਹੋਈ ਅਦਰਕ ਦੇ ਕੁੱਝ ਟੁਕੜੇ ਅਤੇ ਇਕ ਚਮਚ ਸ਼ਹਿਦ ਮਿਲਾ ਕੇ ਪੀ ਲਓ , ਇਹ ਕਾਫ਼ੀ ਪ੍ਰਭਾਵਸ਼ਾਲੀ ਸਾਬਤ ਹੁੰਦਾ ਹੈ।  ਬਲਗ਼ਮ ਅਤੇ ਖਰਾਸ਼ ਦੋਨਾਂ ਸਮਸਿਆਵਾਂ ਵਿਚ ਤੁਸੀਂ ਇਸ ਦਾ ਇਸਤੇਮਾਲ ਕਰ ਸਕਦੇ ਹੋ। ਇਹ ਤੁਹਾਡੇ ਸਰੀਰ ਨੂੰ ਉੱਚ ਬਲਡ ਸ਼ੁਗਰ ਤੋਂ  ਬਚਾਉਂਦਾ ਹੈ। ਸ਼ੂਗਰ ਤੋਂ ਗ੍ਰਸਤ ਲੋਕਾਂ ਲਈ ਆਂਵਲਾ ਕਿਸੇ ਚਿਕਿਤਸਕ ਤੋਂ ਘੱਟ ਨਹੀਂ, ਨਾਲ ਹੀ ਇਹ ਸਰੀਰ ਵਿਚ ਜ਼ਿਆਦਾ ਤੋਂ ਜ਼ਿਆਦਾ ਇੰਸੁਲਿਨ ਨੂੰ ਸੋਖਣ ਦੀ ਕੋਸ਼ਿਸ਼ ਵੀ ਕਰਦਾ ਹੈ, ਤਾਂਕਿ ਖੂਨ ਵਿਚ ਸ਼ੱਕਰ ਦੀ ਮਾਤਰਾ ਨੂੰ ਨਿਅੰਤਰਿਤ ਕੀਤਾ ਜਾ ਸਕੇ।

ਆਂਵਲਾ ਸਾਨੂੰ ਸਾਡੀ ਕੋਸ਼ਿਕਾਵਾਂ ਵਿਚ ਹੋਣ ਵਾਲੇ ਨੁਕਸਾਨ ਤੋਂ ਬਚਾਉਂਦਾ ਹੈ। ਇਸ ਲਈ ਇਸ ਦੇ ਲਗਾਤਾਰ ਸੇਵਨ ਅਸੀਂ ਜਿਆਦਾ ਸਮੇਂ ਤਕ ਜਵਾਨ ਰਹਿੰਦੇ ਹਾਂ। ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਇਕ ਚੰਗਾ ਫ਼ਲ ਹੈ। ਇਸ ਦਾ ਰਸ ਵਾਲਾਂ ਤੇ ਲਗਾਉਣ ਨਾਲ ਤੁਸੀਂ ਵਾਲਾਂ ਦੇ ਕੁਦਰਤੀ ਰੰਗ ਨੂੰ ਪਾ ਸਕਦੇ ਹੋ ਅਤੇ ਇਸ ਨਾਲ ਤੁਹਾਡੇ ਵਾਲ ਵੀ ਸਫ਼ੇਦ ਨਹੀ ਹੋਣਗੇ। ਇਹ ਅੱਖਾਂ ਵਿਚ ਖੁਰਕ ਹੋਣਾ, ਵਾਰ-ਵਾਰ ਅੱਥਰੂ ਆਉਣਾ ਅਤੇ ਅੱਖਾਂ ਵਿਚ ਜਲਨ ਹੋਣ ਵਰਗੀਆਂ ਸਮੱਸਿਆਵਾਂ ਤੋਂ ਵੀ ਨਜਾਤ ਦਵਾਉਂਦਾ ਹੈ।

ਇਸ ਵਿਚ ਪਾਏ ਜਾਣ ਵਾਲੇ ਐਂਟੀ - ਬੈਕਟੀਰੀਅਲ ਤੱਤ ਸਰੀਰ ਵਿਚ ਅਲਸਰ ਨੂੰ ਫੈਲਣ ਤੋਂ ਰੋਕਦੇ ਹਨ। ਉਹ ਸਰੀਰ ਵਿਚ ਐਸਿਡਿਟੀ ਦੀ ਮਾਤਰਾ ਨੂੰ ਘੱਟ ਕਰਦੇ ਹਨ, ਨਾਲ ਹੀ ਮੂੰਹ ਦੇ ਅਲਸਰ ਨੂੰ ਠੀਕ ਕਰਨ ਵਾਲੇ ਵਿਟਾਮਿਨ ਦੀ ਕਮੀ ਨੂੰ ਪੂਰਾ ਕਰਦੇ ਹਨ। ਪੇਸ਼ਾਬ ਤੁਹਾਡੇ ਸਰੀਰ ਵਿਚੋਂ ਅਨਚਾਹੇ ਵਿਸ਼ੈਲੇ ਤਰਲ ਪਦਾਰਥਾਂ, ਲੂਣ ਅਤੇ ਯੂਰਿਕ ਐਸਿਡ ਨੂੰ ਕੱਢ ਦਿੰਦੀ ਹੈ। ਆਂਵਲਾ ਦਾ ਸੇਵਨ ਕਰਣ ਨਾਲ ਤੁਸੀਂ ਅਪਣੇ ਸਰੀਰ ਨੂੰ ਮਜ਼ਬੂਤ ਬਣਾ ਸਕਦੇ ਹੋ।