ਬਹੁਤ ਫ਼ਾਇਦੇਮੰਦ ਹੈ ਰੋਜ਼ਾਨਾ ਇਕ ਕੱਪ ਕੌਫ਼ੀ, ਕੈਂਸਰ ਦੇ ਖਤਰੇ ਨੂੰ ਕਰਦੀ ਹੈ ਘੱਟ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਜਾਪਾਨ ਦੀ ਕਨਾਜਾਵਾ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਕਹਵਿਓਲ ਏਸਿਟੇਟ ਅਤੇ ਕੈਫੇਸਟੋਲ ਤੱਤਾਂ ਦੀ ਕੀਤੀ ਪਹਿਚਾਣ

Coffee

ਚੰਡੀਗੜ੍ਹ : ਸਵੇਰ ਦੀ ਸਭ ਤੋਂ ਵਧੀਆ ਡ੍ਰਿੰਕ ਹੋਣ ਦੇ ਨਾਲ ਹੀ ਕੌਫ਼ੀ ਪ੍ਰੋਸਟੇਟ ਕੈਂਸਰ ਨੂੰ ਰੋਕਣ ਵਿਚ ਮਹੱਤਵਪੂਰਣ ਭੂਮਿਕਾ ਨਿਭਾ ਸਕਦੀ ਹੈ, ਜਿਸ ਦੇ ਨਾਲ ਦਵਾਈ-ਰੋਧਕ ਕੈਂਸਰ ਦੇ ਇਲਾਜ ਦੀ ਸੰਭਾਵਨਾ ਪੈਦਾ ਹੁੰਦੀ ਹੈ। ਜਾਪਾਨ ਦੀ ਕਨਾਜਾਵਾ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਕਹਵਿਓਲ ਏਸਿਟੇਟ ਅਤੇ ਕੈਫੇਸਟੋਲ ਤੱਤਾਂ ਦੀ ਪਹਿਚਾਣ ਕੀਤੀ ਹੈ, ਜੋ ਪ੍ਰੋਸਟੇਟ ਕੈਂਸਰ ਦੇ ਵਾਧੇ ਨੂੰ ਰੋਕ ਸਕਦੇ ਹਨ। ਇਹ ਦੋਵੇਂ ਤੱਤ ਹਾਈਡ੍ਰੋਕਾਰਬਨ ਦਾ ਮਿਸ਼ਰਣ ਹਨ, ਜੋ ਕੁਦਰਤੀ ਰੂਪ ਨਾਲ ਅਰੇਬਿਕਾ ਕੌਫ਼ੀ ਵਿਚ ਪਾਏ ਜਾਂਦੇ ਹਨ।

ਇਸ ਦੇ ਪਾਇਲਟ ਅਧਿਐਨ ਤੋਂ ਪਤਾ ਚੱਲਦਾ ਹੈ ਕਿ ਕਹਵਿਓਲ ਏਸਿਟੇਟ ਅਤੇ ਕੈਫੇਸਟੋਲ ਕੋਸ਼ਿਕਾਵਾਂ ਦੇ ਵਾਧੇ ਨੂੰ ਰੋਕ ਸਕਦੇ ਹਨ, ਜੋ ਆਮ ਕੈਂਸਰ ਰੋਧੀ ਦਵਾਈਆਂ ਜਿਵੇਂ ਕਬਾਜਿਟੇਕਸੇਲ ਦਾ ਰੋਧਕ ਹੈ। ਜਾਂਚ ਦੇ ਪ੍ਰਮੁੱਖ ਲੇਖਕ ਹਿਰੋਕੀ ਇਵਾਮੋਟੋ ਨੇ ਕਿਹਾ, “ਅਸੀਂ ਜਾਂਚ ਵਿਚ ਪਾਇਆ ਹੈ ਕਿ ਕਹਵਿਓਲ ਏਸਿਟੇਟ ਅਤੇ ਕੈਫੇਸਟੋਲ ਨੇ ਚੂਹਿਆਂ ਵਿਚ ਕੈਂਸਰ ਕੋਸ਼ਿਕਾਵਾਂ ਦੇ ਵਾਧੇ ਨੂੰ ਰੋਕ ਦਿਤਾ ਪਰ ਇਸ ਦਾ ਸੰਯੋਜਨ ਇਕੱਠੇ ਜ਼ਿਆਦਾ ਪ੍ਰਭਾਵੀ ਹੋਵੇਗਾ।”

ਇਸ ਜਾਂਚ ਲਈ ਦਲ ਨੇ ਕੌਫ਼ੀ ਵਿਚ ਕੁਦਰਤੀ ਰੂਪ ਵਿਚ ਪਾਏ ਜਾਣ ਵਾਲੇ ਛੇ ਤੱਤਾਂ ਦਾ ਅਧਿਐਨ ਕੀਤਾ। ਇਸ ਜਾਂਚ ਨੂੰ ਯੂਰਪੀ ਐਸੋਸੀਏਸ਼ਨ ਆਫ਼ ਯੂਰੋਲਾਜੀ ਕਾਂਗਰਸ ਵਿਚ ਬਾਰਸਿਲੋਨਾ ਵਿਚ ਪੇਸ਼ ਕੀਤਾ ਗਿਆ। ਜਾਂਚ  ਦੇ ਤਹਿਤ ਮਨੁੱਖ ਦੀਆਂ ਪ੍ਰੋਸਟੇਟ ਕੈਂਸਰ ਦੀਆਂ ਕੋਸ਼ਿਕਾਵਾਂ ਉਤੇ ਪ੍ਰਯੋਗਸ਼ਾਲਾ ਵਿਚ ਅਧਿਐਨ ਕੀਤਾ ਗਿਆ।