ਜੋੜਾਂ ਦੇ ਦਰਦ ਵਿਚ ਸਹਾਇਕ ਹੈ ਇਹ ਖਾਸ ਵਿਟਾਮਿਨ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਸਰੀਰ ਨੂੰ ਤੰਦਰੁਸਤ ਰੱਖਣ ਲਈ ਕਈ ਤਰ੍ਹਾਂ ਦੇ ਵਿਟਾਮਿਨ, ਮਿਨਰਲ ਅਤੇ ਪੋਸ਼ਕ ਤੱਤਾਂ ਦੀ ਜ਼ਰੂਰਤ ਹੁੰਦੀ ਹੈ। ਇਹਨਾਂ ਵਿਚੋਂ ਕਿਸੇ ਇਕ ਦੀ ਵੀ ਕਮੀ ਹੋਣ ਉਤੇ ...

vitamin

ਸਰੀਰ ਨੂੰ ਤੰਦਰੁਸਤ ਰੱਖਣ ਲਈ ਕਈ ਤਰ੍ਹਾਂ ਦੇ ਵਿਟਾਮਿਨ, ਮਿਨਰਲ ਅਤੇ ਪੋਸ਼ਕ ਤੱਤਾਂ ਦੀ ਜ਼ਰੂਰਤ ਹੁੰਦੀ ਹੈ। ਇਹਨਾਂ ਵਿਚੋਂ ਕਿਸੇ ਇਕ ਦੀ ਵੀ ਕਮੀ ਹੋਣ ਉਤੇ ਸਰੀਰ ਨੂੰ ਬੀਮਾਰੀਆਂ ਘੇਰ ਲੈਂਦੀਆਂ ਹਨ। ਇਸੇ ਤਰ੍ਹਾਂ ਤੰਦੁਰੁਸਤ ਰਹਿਣ ਲਈ ਵਿਟਾਮਿਨ ਸੀ ਵੀ ਬਹੁਤ ਜਰੂਰੀ ਤੱਤ ਹੈ। ਇਹ ਸਰੀਰ ਵਿਚ  ਇਮਿਊਨ-ਸਿਸਟਮ ਨੂੰ ਤੰਦਰੁਸਤ ਰੱਖਣ ਲਈ ਐਂਟੀ-ਆਕਸੀਡੇਂਟ ਦੀ ਤਰ੍ਹਾਂ ਕੰਮ ਕਰਦਾ ਹੈ। ਇਸ ਤੋਂ ਇਲਾਵਾ ਇਹ ਵਾਲਾਂ ਅਤੇ ਚਮੜੀ ਨੂੰ ਤੰਦਰੁਸਤ ਰੱਖਦਾ ਹੈ। ਜਾਣਦੇ ਹਾਂ ਸਰੀਰ ਵਿਚ ਵਿਟਾਮਿਨ ਸੀ ਦੀ ਕਮੀ ਹੋਣ ਨਾਲ ਸਿਹਤ ਨੂੰ ਕੀ ਨੁਕਸਾਨ ਝੇਲਣਾ ਪੈਂਦਾ ਹੈ।

ਦੰਦਾਂ ਦੀ ਸਮੱਸਿਆ :- ਵਿਟਾਮਿਨ ਸੀ ਦੀ ਕਮੀ ਹੋਣ ਉਤੇ ਦੰਦਾਂ ਨੂੰ ਕਈ ਸੱਸਿਆਵਾਂ ਘੇਰ ਲੈਂਦੀਆਂ ਹਨ। ਮਸੂੜਿਆਂ ਵਿਚ ਸੋਜ ਅਤੇ ਖੂਨ ਆਉਣ ਲੱਗਦਾ ਹੈ ਅਤੇ ਨਾਲ ਹੀ ਮੁੰਹ ਵਿਚੋਂ ਬਦਬੂ ਆਉਣ ਲੱਗਦੀ ਹੈ।

ਆਇਰਨ ਦੀ ਕਮੀ ਹੋਣਾ : -ਵਿਟਾਮਿਨ ਸੀ ਆਇਰਨ ਦੇ ਅਵਸ਼ੋਸ਼ਣ ਵਿਚ ਮਦਦ ਕਰਦਾ ਹੈ। ਇਸ ਲਈ ਇਸ ਦੀ ਕਮੀ ਹੋਣ ਉਤੇ ਸਰੀਰ ਵਿਚ ਆਇਰਨ ਦੀ ਵੀ ਕਮੀ ਹੋ ਜਾਂਦੀ ਹੈ, ਜਿਸ ਦੇ ਨਾਲ ਸਰੀਰ ਵਿਚ ਕਮਜੋਰੀ, ਐਨੀਮਿਆ, ਨਹੁੰਆਂ ਦਾ ਟੁੱਟਣਾ ਅਤੇ ਸਿਰ ਦਰਦ ਵਰਗੀਆਂ ਸਮੱਸਿਆਵਾਂ ਦੇਖਣ ਨੂੰ ਮਿਲਦੀਆਂ ਹਨ।

ਜੋੜਾਂ ਵਿਚ ਦਰਦ :- ਅਜੋਕੇ ਸਮੇਂ ਵਿਚ ਲੋਕਾਂ ਦੇ ਜੋੜਾਂ ਵਿਚ ਦਰਦ ਦੀ ਸਮੱਸਿਆ ਵੀ ਵੱਧਦੀ ਜਾ ਰਹੀ ਹੈ। ਜੇਕਰ ਜੋੜਾਂ ਵਿਚ ਲਗਾਤਾਰ ਦਰਦ ਹੋ ਰਿਹਾ ਹੈ ਤਾਂ ਇਸ ਦਾ ਇਕ ਕਾਰਨ ਵਿਟਾਮਿਨ ਸੀ ਦੀ ਕਮੀ ਵੀ ਹੋ ਸਕਦੀ ਹੈ। ਇਸ ਤੋਂ ਇਲਾਵਾ ਸਰੀਰ ਵਿਚ ਵਿਟਾਮਿਨ ਸੀ ਦੀ ਬਹੁਤ ਜ਼ਿਆਦਾ ਮਾਤਰਾ ਹੋਣ ਨਾਲ ਸਿਰ ਦਰਦ ਅਤੇ ਪੈਰ ਵਿਚ ਐਂਠਨ ਦੀ ਸਮੱਸਿਆ ਦੇਖਣ ਨੂੰ ਮਿਲਦੀ ਹੈ।

ਇੰਮਿਊਨ ਸਿਸਟਮ :- ਵਿਟਾਮਿਨ ਸੀ ਇਕ ਤਰ੍ਹਾਂ ਦਾ ਐਂਟੀ-ਆਕਸੀਡੇਂਟ ਹੈ ਜੋ ਇੰਮਿਊਨ ਸਿਸਟਮ ਨੂੰ ਵਧਾਉਂਦਾ ਹੈ ਅਤੇ ਇੰਨਫੈਕਸ਼ਨ ਨੂੰ ਰੋਕਦਾ ਹੈ। ਵਿਟਾਮਿਨ ਸੀ ਦੀ ਕਮੀ ਹੋਣ ਉੱਤੇ ਇੰਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ, ਜਿਸ ਦੇ ਨਾਲ ਵਾਰ-ਵਾਰ ਜ਼ੁਕਾਮ ਦੀ ਸਮੱਸਿਆ ਹੁੰਦੀ ਹੈ।

ਵਿਟਾਮਿਨ ਸੀ ਸਰੀਰ ਵਿਚ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਂਦਾ ਹੈ। ਇਸ ਦੀ ਕਮੀ ਹੋਣ ਉਤੇ ਸਰੀਰ ਨੂੰ ਕਈ ਬੀਮਾਰੀਆਂ ਘੇਰਨ ਲੱਗਦੀਆਂ ਹਨ। ਵਿਟਾਮਿਨ ਸੀ ਸਰੀਰ ਵਿਚ ਐਂਟੀਬਾਡੀ ਬਣਾਉਂਦਾ ਹੈ ਅਤੇ ਸਰੀਰ ਵਿਚ ਹਰ ਤਰ੍ਹਾਂ ਦਾ ਕੈਂਸਰ ਹੋਣ ਤੋਂ ਰੋਕਦਾ ਹੈ। ਸਰੀਰ ਵਿਚ ਵਿਟਾਮਿਨ ਸੀ ਦੀ ਪੂਰਤੀ ਲਈ ਆਂਵਲਾ, ਸੰਗਤਰਾ, ਦੁੱਧ, ਮੁਨੱਕਾ, ਅੰਗੂਰ, ਸ਼ਿਮਲਾ ਮਿਰਚ ਆਦਿ ਚੀਜ਼ਾਂ ਦਾ ਸੇਵਨ ਕਰੋ।