ਆਉ ਜਾਣਦੇ ਹਾਂ ਅੱਖ ਫਲੂ ਫੈਲਣ ਤੋਂ ਕਿਵੇਂ ਰੋਕੀਏ ਤੇ ਕੀ ਹੈ ਇਸ ਦਾ ਇਲਾਜ?

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਅੱਖਾਂ ਦੇ ਫਲੂ ਨੂੰ ਪਿੰਕ ਆਈ ਤੇ ਕੰਜਕਟੀਵਾਈਟਿਸ ਵੀ ਕਿਹਾ ਜਾਂਦਾ ਹੈ।

How to prevent the spread of eye flu

 

ਅੱਖ ਦਾ ਫਲੂ ਅੱਖਾਂ ਨਾਲ ਜੁੜੀ ਅਜਿਹੀ ਬੀਮਾਰੀ ਹੈ, ਜਿਸ ਦੀ ਰੋਕਥਾਮ ਜ਼ਰੂਰੀ ਹੈ। ਨਹੀਂ ਤਾਂ ਇਹ ਸਮੱਸਿਆ ਤੁਹਾਨੂੰ ਵੀ ਪ੍ਰੇਸ਼ਾਨ ਕਰ ਸਕਦੀ ਹੈ। ਤੁਸੀਂ ਅਕਸਰ ਕੁੱਝ ਅਜਿਹੇ ਲੋਕਾਂ ਨੂੰ ਦੇਖਿਆ ਹੋਵੇਗਾ, ਜਿਨ੍ਹਾਂ ਨੂੰ ਆਮ ਤੌਰ ’ਤੇ ਐਨਕ ਪਾਉਣ ਦੀ ਆਦਤ ਨਹੀਂ ਹੁੰਦੀ ਪਰ ਫਿਰ ਅਚਾਨਕ ਉਹ ਐਨਕਾਂ ਪਾਉਂਦੇ ਦਿਖਾਈ ਦਿੰਦੇ ਹਨ। ਉਨ੍ਹਾਂ ਨਾਲ ਗੱਲ ਕਰਨ ਤੋਂ ਬਾਅਦ ਪਤਾ ਲਗਦਾ ਹੈ ਕਿ ਉਨ੍ਹਾਂ ਨੂੰ ਅੱਖਾਂ ਦੇ ਫਲੂ ਦੀ ਸਮੱਸਿਆ ਹੈ, ਇਸ ਲਈ ਉਹ ਅਜਿਹੇ ਚਸ਼ਮੇ ਪਾ ਰਹੇ ਹਨ।

ਇਹ ਵੀ ਪੜ੍ਹੋ: ਟਰੱਕ ਨੇ ਮੋਟਰਸਾਈਕਲ ਸਵਾਰ ਨੂੰ ਮਾਰੀ ਟੱਕਰ, 3 ਬੱਚਿਆਂ ਦੀ ਮੌਕੇ ’ਤੇ ਮੌਤ

ਅੱਖਾਂ ਦੇ ਫਲੂ ਨੂੰ ਪਿੰਕ ਆਈ ਤੇ ਕੰਜਕਟੀਵਾਈਟਿਸ ਵੀ ਕਿਹਾ ਜਾਂਦਾ ਹੈ। ਵੈਸੇ ਤਾਂ ਇਹ ਕੋਈ ਬਹੁਤੀ ਖ਼ਤਰਨਾਕ ਬੀਮਾਰੀ ਨਹੀਂ ਹੈ ਪਰ ਅੱਖਾਂ ’ਚ ਇਨਫ਼ੈਕਸ਼ਨ ਹੋਣ ਕਾਰਨ ਇਹ ਜ਼ਿਆਦਾ ਦਰਦਨਾਕ ਹੋ ਜਾਂਦੀ ਹੈ। ਜਿਥੇ ਸਾਫ਼-ਸਫ਼ਾਈ ਦਾ ਧਿਆਨ ਨਹੀਂ ਰਖਿਆ ਜਾਂਦਾ, ਉਥੇ ਵਾਤਾਵਰਣ ’ਚ ਮੌਜੂਦ ਨਮੀ, ਧੂੜ-ਮਿੱਟੀ, ਉੱਲੀ ਤੇ ਮੱਖੀਆਂ ਕਾਰਨ ਬੈਕਟੀਰੀਆ ਨੂੰ ਤੇਜ਼ੀ ਨਾਲ ਵਧਣ ਦਾ ਮੌਕਾ ਮਿਲਦਾ ਹੈ। ਅੱਖ ਦਾ ਚਿੱਟਾ ਹਿੱਸਾ, ਜਿਸ ਨੂੰ ਕੰਜਕਟੀਵਾ ਕਿਹਾ ਜਾਂਦਾ ਹੈ, ਬੈਕਟੀਰੀਆ ਜਾਂ ਵਾਇਰਸਾਂ ਲਈ ਲੁਕਣ ਲਈ ਸੱਭ ਤੋਂ ਸੁਰੱਖਿਅਤ ਥਾਂ ਹੈ। ਇਸ ਕਾਰਨ ਜ਼ਿਆਦਾਤਰ ਲੋਕਾਂ ਨੂੰ ਗਰਮੀਆਂ ਤੇ ਬਰਸਾਤ ਦੇ ਮੌਸਮ ’ਚ ਅੱਖਾਂ ਦੇ ਫਲੂ ਦੀ ਸਮੱਸਿਆ ਹੁੰਦੀ ਹੈ।

ਇਹ ਵੀ ਪੜ੍ਹੋ: ਅਤਿਵਾਦੀ ਸੰਗਠਨ ਅਲ-ਕਾਇਦਾ ਦੀ ਧਮਕੀ, ਅਤੀਕ ਅਹਿਮਦ ਅਤੇ ਅਸ਼ਰਫ ਦੇ ਕਤਲ ਦਾ ਲਵਾਂਗੇ ਬਦਲਾ

ਅੱਖਾਂ ਦੇ ਫਲੂ ਦੇ ਲੱਛਣ: ਅੱਖਾਂ ’ਚ ਲਾਲੀ ਤੇ ਸਾੜ ਪੈਣਾ, ਲਗਾਤਾਰ ਪਾਣੀ ਨਿਕਲਣਾ, ਅੱਖਾਂ ’ਚ ਸੋਜ, ਪਲਕਾਂ ’ਤੇ ਚਿਪਕਣ ਮਹਿਸੂਸ ਹੋਣਾ, ਅੱਖਾਂ ’ਚ ਖਾਜ ਤੇ ਚੁਭਣ ਹੋਣਾ। ਜੇਕਰ ਇਹ ਇਨਫ਼ੈਕਸ਼ਨ ਡੂੰਘਾ ਹੈ ਤਾਂ ਇਸ ਕਾਰਨ ਅੱਖਾਂ ਰਾਹੀਂ ਦੇਖਣ ’ਚ ਸਮੱਸਿਆ ਹੋ ਸਕਦੀ ਹੈ।

ਇਹ ਵੀ ਪੜ੍ਹੋ: ਜਲੰਧਰ ਲੋਕ ਸਭਾ ਜ਼ਿਮਨੀ ਚੋਣ: ਭਾਜਪਾ ਨੇ ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਜਾਰੀ

ਇਸ ਨੂੰ ਕਿਵੇਂ ਰੋਕਿਆ ਜਾਵੇ ਤੇ ਇਸ ਦਾ ਇਲਾਜ ਕੀ ਹੈ: ਅੱਖਾਂ ਦੇ ਫਲੂ ਤੋਂ ਛੁਟਕਾਰਾ ਪਾਉਣ ਲਈ ਲਿਊਬਿ੍ਰਕੇਟਿੰਗ ਆਈ ਡ੍ਰਾਪ ਤੇ ਐਂਟੀਬਾਇਟੀਕਲ ਮਲਮ ਦੀ ਲੋੜ ਹੁੰਦੀ ਹੈ। ਡਾਕਟਰ ਦੀ ਸਲਾਹ ਤੋਂ ਬਿਨਾਂ ਕੋਈ ਵੀ ਦਵਾਈ ਅਪਣੇ ਆਪ ਨਾ ਲਵੋ। ਅਪਣੇ ਹੱਥਾਂ ਨੂੰ ਧੋਣ ਨਾਲ ਨਿਯਮਤ ਤੌਰ ’ਤੇ ਸਾਫ਼ ਕਰਦੇ ਰਹੋ। ਅੱਖਾਂ ਦੀ ਸਫ਼ਾਈ ਦਾ ਪੂਰਾ ਧਿਆਨ ਰੱਖੋ ਤੇ ਠੰਢੇ ਪਾਣੀ ਨਾਲ ਵਾਰ-ਵਾਰ ਧੋਵੋ। ਜੇਕਰ ਕੋਈ ਸਮੱਸਿਆ ਹੈ ਤਾਂ ਅਪਣੀਆਂ ਅੱਖਾਂ ਨੂੰ ਵਾਰ-ਵਾਰ ਨਾ ਛੂਹੋ ਤੇ ਅੱਖਾਂ ’ਚ ਆਈ ਡ੍ਰੌਪਸ ਪਾਉਣ ਤੋਂ ਪਹਿਲਾਂ ਅਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਧੋ ਲਵੋ। ਜਲਨ ਹੋਣ ’ਤੇ ਅੱਖਾਂ ’ਤੇ ਬਰਫ਼ ਮਲੋ, ਗੰਦੀਆਂ ਤੇ ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ ਜਾਣ ਤੋਂ ਬਚੋ। ਪੀੜਤ ਵਿਅਕਤੀ ਨਾਲ ਹੱਥ ਨਾ ਮਿਲਾਉ ਤੇ ਉਨ੍ਹਾਂ ਦੇ ਸਮਾਨ ਜਿਵੇਂ ਐਨਕਾਂ, ਤੌਲੀਆ, ਸਿਰਹਾਣਾ ਆਦਿ ਨੂੰ ਨਾ ਛੂਹੋ। ਅਪਣਾ ਤੌਲੀਆ, ਰੁਮਾਲ ਤੇ ਐਨਕਾਂ ਆਦਿ ਕਿਸੇ ਨਾਲ ਸਾਂਝੀਆਂ ਨਾ ਕਰੋ।